01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪ੍ਰੇਮ ਸਿੰਘ ਚੰਦੂਮਾਜਰਾ ਦੇ ਭਰਾ ਹਰੀ ਸਿੰਘ ਚੰਦੂਮਾਜਰਾ ਨੂੰ ਦਿੱਤੀ ਸ਼ਰਧਾਂਜਲੀ

Ad Position 21
No active advertisement
ਸ਼ਰਧਾਂਜਲੀ ਸਮਾਗਮ 'ਚ ਬੈਠੇ ਵੱਖ-ਵੱਖ ਆਗੂ | ਅਜੀਤ ਤਸਵੀਰ <br/> 07-04-2026
ਪਟਿਆਲਾ, 6 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਦੇ ਵੱਡੇ ਭਰਾ ਹਰੀ ਸਿੰਘ ਚੰਦੂਮਾਜਰਾ ਦੇ ਅੱਜ ਪਿੰਡ ਚੰਦੂਮਾਜਰਾ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਨੇ ਹਰੀ ਸਿੰਘ ਚੰਦੂਮਾਜਰਾ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਅਹਿਮ ਗੱਲ ਇਹ ਸੀ ਕਿ ਚੰਦੂਮਾਜਰਾ ਪਰਿਵਾਰ ਦੇ ਸਮਾਜ ਵਿਚ ਸਥਾਨ ਨੂੰ ਦੇਖਦੇ ਹੋਏ ਹਰ ਰਾਜਨੀਤਕ ਪਾਰਟੀ, ਹਰ ਧਾਰਮਿਕ ਤੇ ਸਮਾਜਿਕ ਸੰਗਠਨ ਦੇ ਨੁਮਾਇੰਦਿਆਂ ਵਲੋਂ ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰੀ ਲਾਈ ਗਈ | ਪਿੰਡ ਚੰਦੂਮਾਜਰਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਵਿਚ ਬੁਲਾਰਿਆਂ ਨੇ ਦੱਸਿਆ ਕਿ ਹਰੀ ਸਿੰਘ ਚੰਦੂਮਾਜਰਾ ਜਿੱਥੇ ਖ਼ੁਦ ਇਕ ਕਿਸਾਨ ਸਨ, ਉੱਥੇ ਉਨ੍ਹਾਂ ਨੇ ਜ਼ਿੰਦਗੀ ਵਿਚ ਪੰਥ ਅਤੇ ਪੰਜਾਬ ਲਈ ਲੰਬਾ ਸੰਘਰਸ਼ ਲੜਿਆ ਤੇ ਹਮੇਸ਼ਾ ਆਪਣੇ ਭਰਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦਿੱਤਾ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਅਤੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਏ | ਸ਼ਰਧਾਂਜਲੀ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਅਵਿਨਾਸ਼ ਰਾਏ ਖੰਨਾ, ਅਰਵਿੰਦ ਖੰਨਾ, ਦੀਦਾਰ ਸਿੰਘ ਭੱਟੀ, ਵਿਧਾਇਕ ਲਖਬੀਰ ਰਾਏ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਸਾਬਕਾ ਮੰਤਰੀ ਪਰਮਿੰਦਰ ਢੀਂਡਸਾ, ਐੱਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਵਿਧਾਇਕ ਜਗਤਾਰ ਰਾਜਲਾ, ਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਕੌਰ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਸੁਰਜੀਤ ਸਿੰਘ ਗੜੀ, ਜਸਮੇਰ ਸਿੰਘ ਲਾਛੜੂ, ਸਤਵਿੰਦਰ ਕੌਰ ਧਾਲੀਵਾਲ, ਹਰਪ੍ਰੀਤ ਕੌਰ ਮੁਖਮੈਲਪੁਰ, ਮਾਸਟਰ ਮਿੱਠੂ ਸਿੰਘ ਕਾਨੇਕੇ, ਸਰਵਨ ਸਿੰਘ ਫਿਲੌਰ, ਪ੍ਰਕਾਸ਼ ਚੰਦ ਗਰਗ, ਸੰਤ ਭੂਰੀਵਾਲੇ, ਕਰਨੈਲ ਸਿੰਘ ਪੰਜੌਲੀ, ਹਾਊਸਫੈੱਡ ਦੇ ਚੇਅਰਮੈਨ ਖੁਸ਼ਹਾਲਪੁਰ, ਬੀਬੀ ਕਰਤਾਰ ਕੌਰ ਹਰਿਆਣਾ, ਸੁਖਦੇਵ ਸਿੰਘ ਨਨਿਓਲਾ ਹਰਿਆਣਾ ਕਮੇਟੀ ਦੇ ਮੈਂਬਰ, ਜਥੇਦਾਰ ਟੱਕਰ ਆਦਿ ਵਿਸ਼ੇਸ਼ ਤੌਰ 'ਤੇ ਸ਼ਰਧਾਂਜਲੀ ਸਮਾਗਮ ਵਿਚ ਪਹੁੰਚੇ |
Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਾਤਾਂ 'ਚ ਨਰਸ ਲਾਪਤਾ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਦੋ ਦੋਸਤਾਂ ਦੀ ਮੌਤ <br/>
Ad Position 24