01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਜਿਊਲਰ ਦੀ ਦੁਕਾਨ ਤੋਂ ਨÏਜਵਾਨ ਮੁੰਦਰੀ ਚੋਰੀ ਕਰਕੇ ਹੋਇਆ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 07-04-2026
ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਅੱਠ ਦੇ ਘੇਰੇ ਅੰਦਰ ਪੈਂਦੇ ਇਲਾਕੇ ਕਾਲਜ ਰੋਡ ਸਥਿਤ ਰਿਲਾਇੰਸ ਜਿਊਲਰ ਦੇ ਸ਼ੋਅਰੂਮ ਤੋਂ ਇਕ ਨÏਜਵਾਨ ਲੱਖਾਂ ਰੁਪਏ ਮੁੱਲ ਦੀ ਹੀਰੇ ਦੀ ਅੰਗੂਠੀ ਚੋਰੀ ਕਰਕੇ ਫ਼ਰਾਰ ਹੋ ਗਿਆ | ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ | ਪੁਲਿਸ ਵਲੋਂ ਇਹ ਕਾਰਵਾਈ ਤੇਜਬੀਰ ਸਿੰਘ ਵਾਸੀ ਪੱਖੋਵਾਲ ਰੋਡ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਉਕਤ ਸ਼ੋਅ ਰੂਮ ਵਿਚ ਮੈਨੇਜਰ ਵਜੋਂ ਕੰਮ ਕਰਦਾ ਹੈ | ਬੀਤੇ ਦਿਨ ਅਣਪਛਾਤਾ ਨÏਜਵਾਨ ਉਨ੍ਹਾਂ ਦੀ ਦੁਕਾਨ 'ਤੇ ਆਇਆ ਅਤੇ ਉਸਨੇ ਮੁੰਦਰੀਆਂ ਦਿਖਾਉਣ ਲਈ ਕਿਹਾ | ਜਦੋਂ ਸ਼ੋਅਰੂਮ 'ਤੇ ਸੇਲਜ਼ਮੈਨ ਮੁੰਦਰੀਆਂ ਦਿਖਾ ਰਹੇ ਸਨ ਤਾਂ ਇਹ ਕਥਿਤ ਦੋਸ਼ੀ ਉਨ੍ਹਾਂ ਵਿਚੋਂ ਇਕ ਹੀਰੇ ਦੀ ਮੁੰਦਰੀ ਚੋਰੀ ਕਰਕੇ ਫ਼ਰਾਰ ਹੋ ਗਿਆ | ਪੁਲਿਸ ਵਲੋਂ ਉਥੇ ਲੱਗੇ ਸੀ. ਸੀ. ਟੀ.ਵੀ. ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲੈ ਰਹੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਨÏਜਵਾਨ ਦਾ ਪਤਾ ਨਹੀਂ ਲੱਗਾ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਸ਼ੱਕੀ ਹਾਲਾਤਾਂ 'ਚ ਨਰਸ ਲਾਪਤਾ <br/>
Ad Position 24