08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਮਹਾਂਨਗਰ 'ਚ ਪ੍ਰਾਪਰਟੀ ਟੈਕਸ ਬਕਾਇਆ ਨੰੂ ਲੈਕੇ ਵਨ ਟਾਈਮ ਸੈਟਲਮੈਂਟ ਸਕੀਮ ਦੀ ਉਡੀਕ ਹੋਈ ਤੇਜ਼

Ad Position 21
No active advertisement
ਅਜੀਤ ਡੈਸਕ 09-04-2026
ਲੁਧਿਆਣਾ, 8 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਵਿਚ ਜਾਇਦਾਦ ਟੈਕਸ ਬਕਾਇਆ ਨੰੂ ਲੈਕੇ ਨਗਰ ਨਿਗਮ ਦੀ ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਸਕੀਮ ਦੀ ਉਡੀਕ ਲਗਾਤਾਰ ਵੱਧ ਰਹੀ ਹੈ | ਪਿਛਲੇ ਸਾਲ ਇਸ ਸਕੀਮ ਦੇ ਸਫਲ ਤਜਰਬੇ ਤੋਂ ਬਾਅਦ ਸ਼ਹਿਰ ਵਾਸੀ ਇਸਦੀ ਮੁੜ ਸ਼ੁਰੂਆਤ ਦੀ ਉਮੀਦ ਕਰ ਰਹੇ ਹਨ | ਪਿਛਲੇ ਸਾਲ ਲਾਗੂ ਕੀਤੀ ਗਈ ਓ.ਟੀ.ਐਸ. ਸਕੀਮ ਤਹਿਤ ਜੁਰਮਾਨਾ ਅਤੇ ਵਿਆਜ ਮਾਫ਼ ਕਰਕੇ ਸਿਰਫ਼ ਮੁੱਖ ਰਕਮ ਜਮਾਂ ਕਰਨ ਦਾ ਮੌਕਾ ਦਿੱਤਾ ਗਿਆ ਸੀ | ਇਸ ਨਾਲ ਹਜ਼ਾਰਾਂ ਟੈਕਸਦਾਤਾਵਾਂ ਨੇ ਆਪਣੇ ਪੁਰਾਣੇ ਬਕਾਇਆ ਹਾਲੇੇ ਕਲੀਅਰ ਕੀਤੇ ਅਤੇ ਨਗਰ ਨਿਗਮ ਨੂੰ ਵੀ ਕਰੋੜਾਂ ਰੁਪਏ ਦੀ ਰਿਕਵਰੀ ਹੋਈ ਸੀ | ਮਾਹਿਰਾਂ ਦੇ ਅਨੁਸਾਰ ਜੇਕਰ ਇਹ ਸਕੀਮ ਦੁਬਾਰਾ ਲਾਗੂ ਕੀਤੀ ਜਾਂਦੀ ਹੈ, ਤਾਂ ਇਸ ਨਾਲ ਰਿਕਵਰੀ ਵਿਚ ਤੇਜ਼ੀ ਆ ਸਕਦੀ ਹੈ ਅਤੇ ਲੰਮੇ ਸਮੇਂ ਤੋ ਬਕਾਇਆ ਟੈਕਸ ਇਕੱਠਾ ਕਰਨਾ ਆਸਾਨ ਹੋਵੇਗਾ | ਇਹ ਨਿਗਮ ਦੇ ਵਿਕਾਸ ਕਾਰਜਾਂ ਲਈ ਵਿੱਤੀ ਮਜ਼ਬੂਤੀ ਵੀ ਪ੍ਰਦਾਨ ਕਰੇਗੀ | ਸ਼ਹਿਰ ਦੇ ਵਪਾਰੀ ਅਤੇ ਘਰ ਮਾਲਕ ਮੰਨਦੇ ਹਨ ਕਿ ਓ.ਟੀ.ਐਸ. ਵਰਗੀ ਸਕੀਮ ਨਾਲ ਉਨਾਂ ਨੰੂ ਇਕ ਸੌਖਾ ਅਤੇ ਭਰੋਸੇਯੋਗ ਮੌਕਾ ਮਿਲਦਾ ਹੈ, ਜਿਸ ਨਾਲ ਉਹ ਆਪਣੇ ਬਕਾਇਆ ਨੰੂ ਬਿਨਾਂ ਵਾਧੂ ਭਾਰ ਦੇ ਨਿਪਟਾ ਸਕਦੇ ਹਨ | ਹਾਲਾਂਕਿ ਇਸ ਸਾਲ ਅਜੇ ਤਕ ਇਸ ਸਕੀਮ ਨੰੂ ਲੈਕੇ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ, ਪਰ ਲੋਕਾਂ ਵਿਚ ਉਮੀਦ ਜ਼ਰੂਰ ਬਣੀ ਹੋਏ ਹੈ ਕਿ ਸਰਕਾਰ ਜਲਦੀ ਹੀ ਇਸ ਪਾਸੇ ਸਕਾਰਾਤਮਿਕ ਫ਼ੈਸਲਾ ਲੈ ਸਕਦੀ ਹੈ | ਜਦ ਇਸ ਸੰਬੰਧੀ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਸਰਕਾਰ ਵਲੋਂ ਪਿਛਲੇ ਸਾਲ ਇਸ ਸਕੀਮ ਨੂੰ ਲਾਗੂ ਕਰਕੇ ਲੋਕਾਂ ਨੰੂ ਲਾਭ ਦਿੱਤਾ ਗਿਆ ਸੀ | ਉਨਾਂ ਕਿਹਾ ਕਿ ਉਨਾਂ ਵਲੋਂ ਇਸ ਸਕੀਮ ਨੰੂ ਇਕ ਵਾਰ ਫਿਰ ਦੁਬਾਰਾ ਲਿਆਉਣ ਲਈ ਸਰਕਾਰ ਨੰੂ ਪੱਤਰ ਲਿਖਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਕਾਰ 'ਚੋਂ ਲੁਟੇਰੇ ਲੱਖਾਂ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਕੇ ਹੋਏ ਫ਼ਰਾਰ ਅਗਲੀ ਖ਼ਬਰ ਹਲਕਾ ਧਰਮਕੋਟ 'ਚ ਗੜੇਮਾਰੀ ਨਾਲ ਪ੍ਰਭਾਵਿਤ ਫ਼ਸਲਾਂ ਦਾ ਮਿਲੇਗਾ ਸਮੇਂ ਸਿਰ ਮੁਆਵਜ਼ਾ-ਵਿਧਾਇਕ ਲਾਡੀ ਢੋਸ
Ad Position 24