ਲੁਧਿਆਣਾ, 8 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ ਪੰਜ ਦੇ ਘੇਰੇ ਅੰਦਰ ਪੈਂਦੇ ਇਲਾਕੇ ਭਾਰਤ ਨਗਰ ਚੌਕ ਵਿਚ ਅਣਪਛਾਤੇ ਨÏਜਵਾਨ ਇਕ ਕਾਰ ਵਿਚੋਂ ਇਕ ਲੱਖ 82 ਹਜ਼ਾਰ ਦੀ ਨਗਦੀ ਮੋਬਾਈਲ ਅਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਕਾਰੋਬਾਰੀ ਮਨਦੀਪ ਸਿੰਘ ਵਾਸੀ ਧਾਂਦਰਾ ਰੋਡ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਅਤੇ ਉਸਦਾ ਸੋਹਰਾ ਰਜਿੰਦਰ ਪਾਲ ਸਿੰਘ ਉਥੇ ਆਪਣੀ ਕਾਰ ਵਿਚ ਸਵਾਰ ਹੋ ਕੇ ਭਾਰਤ ਨਗਰ ਚÏਕ ਨੇੜੇ ਜਾ ਰਹੇ ਸਨ ਕਿ ਕਾਰ ਦਾ ਟਾਇਰ ਪੈਂਚਰ ਹੋ ਗਿਆ ਅਤੇ ਉਹ ਕਾਰ ਦਾ ਟਾਇਰ ਬਦਲਣ ਲੱਗ ਪਏ | ਇਸ ਦÏਰਾਨ ਅਣਪਛਾਤਾ ਨÏਜਵਾਨ ਉਥੇ ਆਇਆ ਅਤੇ ਕਾਰ ਵਿਚ ਪਈ 1 ਲੱਖ, 82 ਹਜ਼ਾਰ ਦੀ ਨਗਦੀ ਅਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਿਆ¢ ਉਨਾਂ ਦੱਸਿਆ ਕਿ ਇਸ ਵਾਰਦਾਤ ਨੂੰ ਦੋ ਨÏਜਵਾਨਾਂ ਨੇ ਅੰਜਾਮ ਦਿੱਤਾ ਹੈ¢ ਦੂਜਾ ਨÏਜਵਾਨ ਸੜਕ ਦੇ ਦੂਜੇ ਪਾਸੇ ਖੜਾ ਸੀ | ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ ਅਤੇ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਹਨਾਂ ਚੋਰਾਂ ਦਾ ਪਤਾ ਨਹੀਂ ਲੱਗਾ ਸੀ |