ਢੰਡਾਰੀ ਕਲਾਂ/ਲੁਧਿਆਣਾ, 8 ਅਪ੍ਰੈਲ (ਜਸਵੀਰ ਸਿੰਘ ਬੰਗਾ)-ਢੰਡਾਰੀ ਕਲਾਂ ਚੌਂਕੀ ਅਧੀਨ ਆਉਂਦੇ ਇਲਾਕੇ ਦਸ਼ਮੇਸ਼ ਮਾਰਕੀਟ 'ਚ ਨਾਬਾਲਗ ਵਲੋਂ ਸ਼ੱਕੀ ਹਾਲਾਤਾਂ 'ਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਦੀ ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਜਾਂਚ ਅਧਿਕਾਰੀ ਪਵਨਜੀਤ ਨੇ ਦੱਸਿਆ ਕਿ ਮਿ੍ਤਕ ਦੀ ਪਛਾਣ 14 ਸਾਲਾ ਅਖਿਲੇਸ਼ ਕੁਮਾਰ ਵਜੋਂ ਕੀਤੀ ਗਈ ਹੈ | ਉਸਦੇ ਮਾਤਾ-ਮਿਤਾ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਇਹ ਦੋਵੇਂ ਭਰਾ ਦਸ਼ਮੇਸ਼ ਮਾਰਕੀਟ ਵਿਚ ਰਹਿ ਰਹੇ ਸਨ | ਮਿ੍ਤਕ ਅਖਿਲੇਸ਼ ਦਾ ਵੱਡਾ ਭਰਾ ਫ਼ੈਕਟਰੀ 'ਚ ਕੰਮ ਕਰਨ ਲਈ ਗਿਆ ਸੀ, ਜਦੋਂ ਉਹ ਵਾਪਸ ਆਇਆ ਤਾਂ ਅਖਿਲੇਸ਼ ਨੇ ਖ਼ੁਦਕੁਸ਼ੀ ਕਰ ਲਈ ਸੀ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਮਿ੍ਤਕ ਦੇ ਮਾਤਾ-ਪਿਤਾ ਦੇ ਆਉਣ ਉਪਰੰਤ ਪੋਸਟਮਾਰਟਮ ਕਰਵਾਇਆ ਜਾਵੇਗਾ | ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |