ਲੁਧਿਆਣਾ, 8 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)ਸ਼੍ਰੀ ਗਰੂ ਰਾਮ ਰਾਏ ਪਬਲਿਕ ਸਕੂਲ, ਸੇਖੇਵਾਲ ਵਿਚ ਹਵਨ ਸਮਾਗਮ ਕਰਕੇ ਨਵੇਂ ਸ਼ੈਸਨ ਦੀ ਸ਼ੁਰੂਆਤ ਕੀਤੀ ਗਈ | ਇਹ ਪਵਿੱਤਰ ਰਸਮ ਸ਼੍ਰੀ ਮਹੰਤ ਦੇਵੇਂਦਰ ਦਾਸ ਦੇ ਆਸ਼ੀਰਵਾਦ ਹੇਠ ਸੰਪੰਨ ਹੋਈ | ਇਸ ਮੌਕੇ ਪਿ੍ੰਸੀਪਲ ਸੁਨੀਲ ਚੰਦਰ ਨੇ ਵਿਦਿਆਰਥੀਆਂ ਨੰੂ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਅਤੇ ਸਕੂਲ ਦੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਸਮਾਗਮ ਵਿਚ ਵਾਈਸ ਪਿ੍ੰਸੀਪਲ ਅਤੇ ਸਮੂਹ ਅਧਿਆਪਕ ਵਰਗ ਨੇ ਹਵਨ ਵਿਚ ਭਾਗ ਲੈਂਦੇ ਹੋਏ ਵਿਦਿਆਰਥੀਆਂ ਦੀ ਸਫਲਤਾ ਅਤੇ ਸਕੂਲ ਦੀ ਤਰੱਕੀ ਲਈ ਅਰਦਾਰ ਕੀਤੀ |