08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕੌਂਸਲਰ ਗੌਰਵ ਭੱਟੀ ਦਾ ਰੋਸ ਧਰਨਾ, ਨਿਗਮ ਕਮਿਸ਼ਨਰ 'ਤੇ ਲਾਪਰਵਾਹੀ ਦੇ ਦੋਸ਼ <br/>

Ad Position 21
No active advertisement
ਅਜੀਤ ਡੈਸਕ 09-04-2026
ਲੁਧਿਆਣਾ, 8 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਕੰਮਕਾਜ ਸਬੰਧੀ ਇਕ ਵਿਵਾਦ ਮੰਗਲਵਾਰ ਨੰੂ ਸਾਹਮਣੇ ਆਇਆ | ਕੌਂਸਲਰ ਗੌਰਵ ਭੱਟੀ ਨਗਰ ਨਿਗਮ ਦੇ ਜ਼ੋਨ ਡੀ ਦਫ਼ਤਰ ਪੁੱਜੇ, ਜਿੱਥੇ ਉਹ ਨਿਗਮ ਵਿਚ ਸੇਵਾ ਨਿਭਾ ਰਹੇ ਇਕ ਸਫ਼ਾਈ ਕਰਮਚਾਰੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਨੰੂ ਨੌਕਰੀ ਦੇਣ ਸੰਬੰਧੀ ਮੰਗ ਪੱਤਰ ਦੇਣਾ ਚਾਹੁੰਦੇ ਸਨ | ਕੌਂਸਲਰ ਭੱਟੀ ਅਨੁਸਾਰ ਮੌਕੇ 'ਤੇ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਮੌਜੂਦ ਨਹੀਂ ਸਨ, ਜਿਸ ਕਾਰਨ ਮੰਗ ਪੱਤਰ ਸੌਂਪਣ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ | ਇਸ ਤੋਂ ਬਾਅਦ ਕੌਂਸਲਰ ਭੱਟੀ ਨੇ ਮਿ੍ਤਕ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਜ਼ੋਨ ਡੀ ਦਫ਼ਤਰ ਦੇ ਬਾਹਰ ਰੋਸ ਧਰਨਾ ਸ਼ੁਰੂ ਕਰ ਦਿੱਤਾ | ਬਾਅਦ ਵਿਚ ਕੁੱਝ ਹੋਰ ਕੌਂਸਲਰ ਵੀ ਉਨਾਂ ਦੇ ਸਮਰਥਨ ਵਿਚ ਸ਼ਾਮਿਲ ਹੋ ਗਏ | ਸਥਿਤੀ ਨੰੂ ਦੇਖਦਿਆਂ ਮੇਅਰ ਇੰਦਰਜੀਤ ਕੌਰ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਮੌਕੇ 'ਤੇ ਪੁੱਜੇ | ਉਨਾਂ ਵਲੋਂ ਕੌਂਸਲਰ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਮਾਮਲੇ 'ਤੇ ਸੰਵੇਦਨਸ਼ੀਲ ਤਰੀਕੇ ਨਾਲ ਵਿਚਾਰ ਕੀਤਾ ਜਾਵੇਗਾ | ਕੌਂਸਲਰ ਗੌਰਵ ਭੱਟੀ ਨੇ ਕਿਹਾ ਕਿ ਧਰਨਾ ਦੇਣ ਤੋਂ ਬਾਅਦ ਨਿਗਮ ਕਮਿਸ਼ਨਰ ਦਫ਼ਤਰ ਪੁੱਜੇ | ਹਾਲਾਂਕਿ ਉਨਾਂ ਵਲੋਂ ਮੰਗ ਪੱਤਰ ਸੌਂਪਣ ਲਈ ਉਨਾਂ ਨੰੂ ਆਪਣੇ ਦਫ਼ਤਰ ਵਿਚ ਆਉਣ ਲਈ ਕਿਹਾ ਗਿਆ | ਇਸ ਮਾਮਲੇ 'ਤੇ ਉਨਾਂ ਨੇ ਨਾਰਾਜ਼ਗੀ ਜਤਾਈ | ਨਿਗਮ ਪ੍ਰਸ਼ਾਸਨ ਵਲੋਂ ਇਸ ਮਾਮਲੇ 'ਤੇ ਅਧਿਕਾਰਕ ਪ੍ਰਤੀਕਿਰਿਆ ਹਾਲੇ ਸਾਹਮਣੇ ਨਹੀਂ ਆਈ ਹੈ | ਮਾਮਲਾ ਪ੍ਰਸ਼ਾਸਕੀ ਧਿਆਨ ਵਿਚ ਹੈ ਅਤੇ ਸੰਬੰਧਿਤ ਅਧਿਕਾਰੀਆਂ ਵਲੋਂ ਅਗਲੇ ਕਦਮਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ | ਕੌਂਸਲਰ ਭੱਟੀ ਨੇ ਕਿਹਾ ਕਿ ਪਰਿਵਾਰ ਨੰੂ ਨੌਕਰੀ ਦੇਣ ਸੰਬੰਧੀ ਫ਼ੈਸਲਾ ਹੋਣ ਤੱਕ ਉਹ ਆਪਣੀ ਮੰਗ 'ਤੇ ਕਾਇਮ ਰਹਿਣਗੇ | ਇਹ ਮਾਮਲਾ ਨਗਰ ਨਿਗਮ ਦੀ ਜਨ ਸੁਣਵਾਈ ਪ੍ਰਣਾਲੀ ਅਤੇ ਕਾਰਗੁਜ਼ਾਰੀ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਸ਼੍ਰੀ ਵਾਹਿਗੁਰੂ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਨਤੀਜਾ ਐਲਾਨਿਆ <br/> ਅਗਲੀ ਖ਼ਬਰ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕਲ ਸੇਖੇਵਾਲ 'ਚ ਹਵਨ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ <br/>
Ad Position 24