08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸਕੂਲੀ ਸਿਲੇਬਸ ਤੇ ਵਰਦੀਆਂ 'ਚ ਬਦਲਾਅ 'ਤੇ ਰੋਕ ਲਈ ਸਿੱਖਿਆ ਮੰਤਰੀ ਨੰੂ ਮਿਲੇਗਾ ਵਫ਼ਦ <br/>

Ad Position 21
No active advertisement
ਅਜੀਤ ਡੈਸਕ 09-04-2026
ਲੁਧਿਆਣਾ, 8 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਵੀਂ ਸੋਚ ਨਵੇਂ ਰਾਹ ਐਜੂਕੇਸ਼ਨਲ ਅਤੇ ਸਕਿੱਲ ਡਿਵੈਲਪਮੈਂਟ ਸੋਸਾਇਟੀ ਵਲੋਂ ਸੋਨੀਆ ਅਰੋੜਾ ਦੀ ਅਗਵਾਈ ਹੇਠ ਸਿਵਲ ਲਾਈਨ 'ਚ ਮੀਟਿੰਗ ਕੀਤੀ ਗਈ | ਮੀਟਿੰਗ 'ਚ ਫੈਸਲਾ ਲਿਆ ਗਿਆ ਕਿ ਸਕੂਲੀ ਬੱਚਿਆਂ ਦੇ ਹਰ ਸਾਲ ਬਦਲ ਰਹੇ ਸਿਲੇਬਸ ਅਤੇ ਵਰਦੀਆਂ 'ਤੇ ਰੋਕ ਲਗਾਉਣ ਲਈ ਜਲਦ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੰੂ ਵਫਦ ਮਿਲੇਗਾ | ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਡਾ. ਕੋਟਨਿਸ ਅਕੁਪੈਂਚਰ ਹਸਪਤਾਲ, ਸਲੇਮਟਾਬਰੀ ਵਿਚ ਵਿਸਾਖੀ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ | ਸੋਸਾਇਟੀ ਵਲੋਂ ਰੰਗਕਰਮੀ ਤਰਲੋਚਨ ਸਿੰਘ ਜੋ ਪਿਛਲੇ 50 ਸਾਲਾਂ ਤੋ ਰੰਗਮੰਚ ਨਾਲ ਜੁੜੇ ਹਨ, ਨੰੂ ਵਿਸ਼ੇਸ਼ ਸਨਮਾਨ ਦਿੱਤਾ ਗਿਆ | ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੰੂ ਅਪੀਲ ਕੀਤੀ ਗਈ ਕਿ ਤਰਲੋਚਨ ਸਿੰਘ ਨੰੂ 15 ਅਗਸਤ ਮੌਕੇ ਪੰਜਾਬ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇ | ਇਸ ਮੌਕੇ ਜਸਵੰਤ ਸਿੰਘ ਛਾਪਾ, ਇਕਬਾਲ ਸਿੰਘ, ਅਮਨਪ੍ਰੀਤ ਸਿੰਘ, ਗਗਨਦੀਪ ਸਿੰਘ, ਪਰਵਿੰਦਰ ਸਿੰਘ, ਮਹਿੰਦਰ ਸਿੰਘ, ਜੀਤ ਸ਼ਰਮਾ, ਤਨਿਸ਼ਪ੍ਰੀਤ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਤੇ ਟੈਂਕ ਮੁੜ ਭਾਰਤ ਚੌਕ 'ਚ ਸਥਾਪਿਤ <br/> ਅਗਲੀ ਖ਼ਬਰ ਹਾਈ ਕੋਰਟ ਨੇ ਖੇਤਰੀ ਪਾਸਪੋਰਟ ਅਧਿਕਾਰੀ ਨੂੰ ਡਾਕਟਰ ਦੀ ਸ਼ਿਕਾਇਤ ਦਾ ਚਾਰ ਹਫਤਿਆਂ ਦੇ ਅੰਦਰ ਨਿਪਟਾਰਾ ਕਰਨ ਦੇ ਦਿੱਤੇ...
Ad Position 24