ਲੁਧਿਆਣਾ, 8 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਧਸ)-ਭਾਰਤ ਦੀ ਸਥਾਨਕ ਸ਼ਾਖਾ ਵਲੋਂ ਪਰਮ ਪੂਜਨੀਯ ਧਰਮ ਗੁਰੂ ਡਾ. ਦੇਵ ਸਿੰਘ ਅਦਵੈਤੀ ਜੀ ਮਹਾਰਾਜ (ਸੰਗਰੂਰ) ਦੀ ਪ੍ਰਧਾਨਗੀ ਹੇਠ ਪਿੰਡੀ ਦਿਆਲ ਧਰਮਸ਼ਾਲਾ, ਕੈਲਾਸ਼ ਸਿਨੇਮਾ ਚੌਕ, ਸਿਵਲ ਲਾਈਨਜ਼ ਲੁਧਿਆਣਾ ਵਿਖੇ ਕੇਂਦਰੀ ਸੰਗਠਨ ਦੇ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਸਾਲ 2026-27 'ਚ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਸੰਗਠਨ ਨੂੰ ਮਜ਼ਬੂਤ ਕਰਨ ਲਈ ਸਾਲ 2026 'ਚ ਪ੍ਰੋਗਰਾਮ ਕਰਵਾਉਣ ਲਈ ਫੈਸਲਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਰ ਪ੍ਰਾਂਤ 'ਚ ਸਾਲ ਵਿਚ ਇਕ ਵਾਰ ਸੂਬਾ ਪੱਧਰ 'ਤੇ ਮੀਟਿੰਗ/ਸਤਿਸੰਗ/ਕੇਡਰ ਕੈਂਪ ਜਾਂ ਪ੍ਰੋਗਰਾਮ ਕਰਵਾਉਣਾ ਚਾਹੀਦਾ ਹੈ ਅਤੇ ਹਰ ਮਹੀਨੇ ਸਤਸੰਗ/ਕੈਡਰ ਕੈਂਪ ਗੁਰੂ ਜੀ ਦਾ ਹੋਣਾ ਚਾਹੀਦਾ ਹੈ | ਆਪਣੇ ਆਪਣੇ ਸੂਬੇ ਜਾਂ ਪਿੰਡ ਵਿਚ ਪ੍ਰਚਾਰ ਪ੍ਰਸਾਰ ਲਈ ਮੀਟਿੰਗਾਂ, ਸਕੂਟਰ/ਮੋਟਰ ਸਾਈਕਲ ਰੈਲੀਆਂ ਜਾਂ ਸਤਸੰਗ ਜਰੂਰ ਹੋਣਾ ਚਾਹੀਦਾ ਹੈ | ਆਗਾਮੀ 'ਰਾਸ਼ਟਰੀ ਪ੍ਰਤੀਨਿਧੀ ਸੰਮੇਲਨ-2026 ਸਤੰਬਰ ਦੇ ਮਹੀਨੇ ਵਿਚ ਲੁਧਿਆਣਾ (ਪੰਜਾਬ) ਵਿਚ ਹੋਵੇਗਾ | ਉਨ੍ਹਾਂ ਕਿਹਾ ਕਿ ਸੰਗਠਨ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਕਰਨ ਲਈ ਸਾਲਾਨਾ ਫੰਡ 1004/- ਸੰਸਥਾ ਦੇ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਉਣਾ ਯਕੀਨੀ ਬਣਾਇਆ ਜਾਵੇ | 15 ਫਰਵਰੀ 2003 ਤੋਂ ਪਰਮ ਪੂਜਨੀਯ ਧਰਮ ਗੁਰੂ ਜੀ ਦੁਆਰਾ 'ਬ੍ਰਹਮ' ਸ਼ਬਦ ਦਾ ਪ੍ਰਚਾਰ ਕਰਨ ਵਾਲੀ ਪਵਿੱਤਰ ਰੋਜ਼ਾਨਾ ਪੂਜਾ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰਨਾ ਜਰੂਰੀ ਹੋਣਾ ਚਾਹੀਦਾ ਹੈ | ਮੀਟਿੰਗ 'ਚ ਅਸ਼ਵਨੀ ਸਹੋਤਾ ਰਾਸ਼ਟਰੀਯ ਸਰਵਉਚ ਨਿਰਦੇਸ਼ਕ, ਰਵੀ ਦ੍ਰਾਵਿੜ ਰਾਸ਼ਟਰੀ ਮੁੱਖ ਸੰਚਾਲਕ, ਲੱਲਾ ਬਾਬੂ ਦ੍ਰਾਵਿੜ ਰਾਸ਼ਟਰੀ ਨਿਰਦੇਸ਼ਕ, ਆਦੇਸ਼ ਐਡਵੋਕੇਟ ਰਾਸ਼ਟਰੀ ਪ੍ਰਚਾਰ ਮੰਤਰੀ, ਦੀਪ ਰਾਹੀ ਰਾਸ਼ਟਰੀ ਸੰਯੁਕਤ ਮੰਤਰੀ, ਰਾਮਪੁਰ ਮੁਰਾਦਾਬਾਦ (ਉੱਤਰ ਪ੍ਰਦੇਸ਼), ਮਦਨ ਲਾਲ ਸਿਰਸਵਾਲ ਰਾਸ਼ਟਰੀ ਨਿਰਦੇਸ਼ਕ, ਅਨਿਲ ਧਾਰੀਵਾਲ ਸੂਬਾਈ ਕਨਵੀਨਰ (ਸ਼੍ਰੀ ਗੰਗਾਨਗਰ) ਰਾਜਸਥਾਨ, ਕਿਸ਼ਨ ਕੁਮਾਰ ਬੇਦੀ ਰਾਸ਼ਟਰੀ ਕਾਰਜਕਾਰਨੀ ਮੈਂਬਰ (ਹਿਸਾਰ-ਹਰਿਆਣਾ), ਮਹਿੰਦਰ ਸਿੰਘ ਅਛੂਤ ਪ੍ਰਧਾਨ ਉਤਮ ਨਗਰ, ਅਜੈ ਕੁਮਾਰ ਪ੍ਰਧਾਨ ਬਸੰਤ ਰਾਓ (ਨਵੀਂ ਦਿੱਲੀ), ਓ.ਪੀ. ਦ੍ਰਾਵਿੜ ਰਾਸ਼ਟਰੀ ਮਹਾਂਮੰਤਰੀ, ਰਾਜ ਕੁਮਾਰ ਅਦਵੈਤੀ ਰਾਸ਼ਟਰੀ ਨਿਰਦੇਸ਼ਕ, ਡਾ. ਤਿਰਸਪਾਲ ਕੇਂਦਰੀ ਕਾਰਜਕਾਰਨੀ ਮੈਂਬਰ ਅਤੇ ਨਿੱਜੀ ਸਕੱਤਰ ਧਰਮ ਗੁਰੂ, ਰਵਿੰਦਰ ਕੈਸਲਾ ਰਾਸ਼ਟਰੀ ਸੰਯੁਕਤ ਮੰਤਰੀ (ਚੰਡੀਗੜ੍ਹ), ਰਾਜ ਕੁਮਾਰ ਬਿਰਲਾਨ ਰਾਸ਼ਟਰੀ ਧਰਮਗਿਆ (ਸੰਗਰੂਰ), ਰਾਜੇਸ਼ ਛਾਛੜ ਰਾਸ਼ਟਰੀ ਪ੍ਰਚਾਰ ਮੰਤਰੀ (ਹਰਿਦੁਆਰ), ਐਸ.ਕੇ. ਸ਼ਸੋਦੀਆ ਰਾਸ਼ਟਰੀ ਕਾਰਜਕਾਰਨੀ ਮੈਂਬਰ (ਹਰਿਦੁਆਰ), ਨੀਰਜ ਚੰਚਲ ਜਿਲ੍ਹਾ ਸੰਯੋਜਕ (ਹਰਿਦੁਆਰ), ਅਭੈ ਚੰਚਲ ਸ਼ਾਖਾ ਪ੍ਰਧਾਨ, ਕਟਾਰਪੁਰ (ਹਰਿਦੁਆਰ), ਰਾਸ਼ਟਰੀ ਮੁੱਖ ਖਜਾਨਚੀ ਵਿਜੇ ਮਾਨਵ, ਰਾਸ਼ਟਰੀ ਸੰਯੁਕਤ ਮੰਤਰੀ ਵਰਿੰਦਰ ਗਾਗਟ, ਰਾਸ਼ਟਰੀ ਸੰਚਾਲਕ ਯੂਥ ਵਿੰਗ ਸੋਨੂੰ ਫੁੱਲਾਂਵਾਲ, ਰਾਸ਼ਟਰੀ ਕਾਰਜਕਾਰਨੀ ਮੈਂਬਰ ਨਰੇਸ਼ ਸੌਦਾ, ਸੂਬਾ ਕਨਵੀਨਰ ਵਰਿੰਦਰ ਸਿੰਘ ਕਾਲਾ ਸੁਆਮੀ, ਰਾਜੇਸ਼ ਦੈਤਿਆ, ਮਨੋਜ ਸਹੋਤਾ ਟੋਨੀ, ਸਿੱਖਿਆ ਬੋਰਡ ਦੇ ਕੌਮੀ ਪ੍ਰਧਾਨ ਐਡਵੋਕੇਟ ਅਭੈ ਸਹੋਤਾ, ਭਾਵਾਧਸ ਯੂਥ ਵਿੰਗ ਦੇ ਸੂਬਾ ਇੰਚਾਰਜ ਕਰਨ ਬਾਲੀ, ਸੂਬਾ ਕਨਵੀਨਰ ਲੇਬਰ ਵਿਕਾਸ ਬੋਰਡ ਰਾਜੂ ਸ਼ੇਰਪੁਰੀਆ, ਗੁਲਸ਼ਨ ਡਿਮਾਣਾ, ਬਿੱਟੂ ਮੱਟੂ, ਨਰੇਸ਼ ਸੌਦਾ, ਬਿੱਟੂ ਸਿੰਘ ਸਹੋਤਾ, ਰਾਮੇਸ਼ ਸਹੋਤਾ, ਨਛੱਤਰ ਸਿੰਘ ਸਹੋਤਾ, ਡਾ. ਬਿੱਟੂ ਗਿੱਲ, ਵਿੱਕੀ ਚੌਹਾਨ, ਸੰਜੇ ਅਸੁਰ, ਵਿਨੋਦ ਸਹੋਤਾ, ਪ੍ਰਦੀਪ ਟਾਂਕ, ਰੌਨੀ ਬੈਨੀਵਾਲ, ਗੌਰਵ ਗਾਗਟ, ਮਣੀ ਮੂੰਗ, ਤਰੁਣ ਸਹੋਤਾ, ਅਰੁਣ ਡੁਲਗਚ, ਅਜੈ. ਸੱਭਰਵਾਲ, ਬੰਟੀ ਗੁਗਲੀਆ, ਸੁਨੀਲ ਲੋਹਟ, ਮਨੀ ਮੂੰਗ, ਹਰਵਿੰਦਰ ਸਿੰਘ ਪੱਤੜ, ਰਾਜਨ ਮਹਿਰਾ, ਰਾਜੇਸ਼ ਮੱਟੂ, ਸੰਦੀਪ ਗੌਤਮ, ਬੌਬੀ ਚੰਡਾਲੀਆ, ਸੰਜੀਵ ਸਹੋਤਾ ਬੰਟੀ, ਹਿਮਾਂਸ਼ੂ ਸੱਭਰਵਾਲ, ਰਵੀ ਸ਼ੰਕਰ ਮੱਟੂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |