08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਹਲਕਾ ਦੱਖਣੀ ਅਧੀਨ ਆਉਂਦੀਆਂ ਸੜਕਾਂ ਦੀ ਅੱਤ ਮੰਦਾ ਹਾਲਤ ਤੋਂ ਇਲਾਕਾ ਵਾਸੀ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 09-04-2026
ਕੁਲਵੰਤ ਸਿੰਘ ਸੱਪਲ
ਡਾਬਾ/ਲੁਹਾਰਾ, 8 ਅਪ੍ਰੈਲ-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੀ ਸਥਾਨਕ ਡਾਬਾ ਲੁਹਾਰਾ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੈ | ਸੜਕ 'ਤੇ ਥਾਂ-ਥਾਂ 'ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਇਥੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ | ਇਕੱਤਰ ਜਾਣਕਾਰੀ ਅਨੁਸਾਰ ਇਹ ਸੜਕ 'ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ | ਇਲਾਕੇ ਅੰਦਰ ਸਮਾਲ ਸਕੇਲ ਇੰਡਸਟਰੀ ਹੋਣ ਕਾਰਨ ਫ਼ੈਕਟਰੀਆਂ ਵਿਚ ਰੋਜ਼ਾਨਾ ਭਾਰੀ ਵਾਹਨ ਕੱਚੇ ਅਤੇ ਤਿਆਰ ਮਾਲ ਦੀ ਢੋਆ ਢੁਆਈ ਲਈ ਇਹ ਸੜਕ 'ਤੇ ਆਉਂਦੇ ਜਾਂਦੇ ਹਨ | ਇਸ ਤੋਂ ਇਲਾਵਾ ਫੈਕਟਰੀਆਂ ਵਿਚ ਜਾਣ ਵਾਲੀ ਲੇਬਰ ਦਾ ਆਉਣ ਜਾਣ ਵੀ ਇਸ ਸੜਕ 'ਤੇ ਬਣਿਆ ਰਹਿੰਦਾ ਹੈ | ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਇਹ ਸੜਕ ਬਣਨ ਦੇ ਕੁਝ ਦਿਨਾਂ ਬਾਅਦ ਹੀ ਖਿਲਰਨੀ ਸ਼ੁਰੂ ਹੋ ਜਾਂਦੀ ਹੈ ਅਤੇ ਬਰਸਾਤੀ ਦਿਨਾਂ ਦੌਰਾਨ ਖੱਡਿਆਂ ਵਿਚ ਗੰਦਾ ਪਾਣੀ ਭਰ ਜਾਂਦਾ ਹੈ ਜੋ ਕਿ ਵਾਹਨਾਂ ਦੇ ਆਉਣ ਜਾਣ ਨਾਲ ਉਛਲ ਉਛਲ ਕੇ ਰਾਹਗੀਰਾਂ ਅਤੇ ਦੁਕਾਨਾਂ ਦੇ ਅੰਦਰ ਆਉਂਦਾ ਹੈ | ਖੱਡਿਆਂ ਵਿਚ ਭਰੇ ਗੰਦੇ ਪਾਣੀ ਕਾਰਨ ਇਲਾਕੇ ਵਿਚ ਮੱਖੀ ਮੱਛਰ ਅਤੇ ਹਰ ਵੇਲੇ ਮਾਹੌਲ ਬਦਬੂਦਾਰ ਬਣਿਆ ਰਹਿੰਦਾ ਹੈ, ਜਿਸ ਦੇ ਚਲਦੇ ਸੜਕਾਂ ਦੀ ਹਾਲਤ ਹੋਰ ਵੀ ਬਦ ਤੋਂ ਬਦਤਰ ਹੋ ਜਾਂਦੀ ਹੈ | ਇਲਾਕੇ ਦੇ ਵਸੀ ਕਾਣੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕਰਦਿਆਂ ਕਿਹਾ ਕਿ ਡਾਬਾ ਲੁਹਾਰਾ ਰੋਡ ਨੂੰ ਜਲਦੀ ਤੋਂ ਜਲਦੀ ਨਵ ਨਿਰਮਾਣ ਕਰਾ ਕੇ ਇਲਾਕਾ ਵਾਸੀਆਂ ਦੀ ਮੁਸ਼ਕਲ ਨੂੰ ਹੱਲ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਜੀ.ਕੇ. ਪਰਿਵਾਰ ਵਲੋਂ ਕੀਤੇ ਗਈ ਸੋਮਨਾਥ ਮੰਦਰ ਵਿਖੇ ਝੰਡਾ ਰਸਮ ਅਦਾ <br/> ਅਗਲੀ ਖ਼ਬਰ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਧਸ) ਦੇ ਕੇਂਦਰੀ ਸੰਗਠਨ ਦੇ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ <br/>
Ad Position 24