ਲਾਡੋਵਾਲ, 9 ਅਪ੍ਰੈਲ (ਬਲਬੀਰ ਸਿੰਘ ਰਾਣਾ)-ਭਾਰਤੀਆ ਵਾਲਮੀਕਿ ਆਦਿ ਧਰਮ ਸਮਾਜ (ਭਾਵਾਆਧਸ) (ਰਜਿ.) ਭਾਰਤ ਦੇ ਮੁੱਖ ਸੰਚਾਲਕ ਵਿਜੇ ਦਿਸਾਵਰ ਨੇ ਸ਼ਰਧਾਲੂਆ ਨੂੰ ਲੁਧਿਆਣਾ ਤੋਂ ਕਰੂਕਸ਼ੇਤਰ ਵਿਖੇ ਧਾਰਮਿਕ ਸਥਾਨਾਂ 'ਤੇ ਹੋਣ ਵਾਲੇ ਸਮਾਗਮ 'ਚ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ! ਇਸ ਸਬੰਧੀ ਗੱਲਬਾਤ ਕਰਦਿਆਂ ਵਿਜੇ ਦਿਸਾਵਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਸੰਗਠਨ ਵਲੋਂ ਪ੍ਰਭੂ ਰਤਨਾਕਰ ਯੋਗ ਆਸ਼ਰਮ ਪਿੰਡ -ਸਿਰਸਿਲਾ ਜ਼ਿਲ੍ਹਾ ਕੁਰੂਕਸ਼ੇਤਰ, ਹਰਿਆਣਾ ਵਿਖੇ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ 24 ਮਈ 1964 ਵਿਚ ਪ੍ਰਭੂ ਰਤਨਾਕਰ ਮਹਾਰਾਜ ਨੇ ਆਪਣੇ ਸੁੱਭ ਕਰ ਕਮਲਾਂ ਨਾਲ ਵਾਲਮੀਕਿ ਧਰਮ ਦੀ ਸਥਾਪਨਾ ਕੀਤੀ ਸੀ, ਇਸ ਕਰਕੇ ਭਾਰਤ ਦੇ ਲੱਖਾਂ ਲੋਕਾਂ ਵਿਚ ਪ੍ਰਭੂ ਰਤਨਾਕਰ ਜੀ ਮਹਾਰਾਜ ਪ੍ਰਤੀ ਬੇਹੱਦ ਪਿਆਰ ਅਤੇ ਸ਼ਰਧਾ ਹੈ | ਉਨ੍ਹਾਂ ਕਿਹਾ ਕਿ ਉਥੇ ਹੋ ਰਹੇ ਸਮਾਗਮ ਦੀ ਪ੍ਰਧਾਨਗੀ ਸੰਗਠਨ ਦੇ ਮੁੱਖ ਸੰਚਾਲਕ ਰਤਨ ਹੰਸ ਨੇ ਕਰਨਗੇ |ਇਸ ਮੌਕੇ ਵੱਖ-ਵੱਖ ਧਾਰਮਿਕ ਸ਼ਖਸੀਅਤਾਂ, ਰਾਜਸੀ-ਸਮਾਜਿਕ ਆਗੂਆਂ ਤੋਂ ਇਲਾਵਾ ਕੇ.ਪੀ. ਦਾਨਵ ਰਾਸ਼ਟਰੀ ਮੁੱਖ ਪ੍ਰਚਾਰ ਮੰਤਰੀ, ਜਸਵੀਰ ਲੱਵਣ ਰਾਸ਼ਟਰੀ ਨਿਰਦੇਸ਼ਕ, ਜਤਿੰਦਰ ਬਾਲੀ ਰਾਸ਼ਟਰੀ ਸੰਯੁਕਤ ਮੰਤਰੀ, ਰਾਜ ਕੁਮਾਰ ਕਾਰਜਕਾਰਨੀ ਮੈਂਬਰ, ਹਰਪਾਲ ਆਦਵਾਸ਼ੀ ਕਾਰਜਕਰਨੀ ਮੈਂਬਰ, ਪਰਨ ਭੀਲ ਰਤਨਾਕਰ, ਚੰਦਰਪਾਲ, ਮੋਹਣ ਲਾਲ ਘਾਵਰੀ, ਰਵੀ ਢਿਲੋਡ, ਸੁਰਿੰਦਰ ਆਦਿਵੰਸ਼ੀ, ਰਾਜੇਸ਼ ਮਨਚੰਦਾ, ਸੁਮਿਤ ਭੰਡਾਰੀਆ, ਬਿੰਦਰ ਗਿਆਸਪੁਰਾ, ਰਵੀ ਦਾਨਵ ਅਤੇ ਕੁਸ ਰਾਜ ਆਦਿ ਵੀ ਹਾਜ਼ਰ ਸਨ |