ਇਕਾਈ ਹਸਪਤਾਲ ਨੂੰ ਰਾਸ਼ਟਰੀ ਕਾਨਫ਼ਰੰਸ ਵਿਚ ਰੋਬੋਟਿਕ ਸਰਜਰੀ ਦੇ ਖੇਤਰ ਵਿਚ ਮਿਲੀ ਪਛਾਣ
ਲੁਧਿਆਣਾ, 5 ਅਕਤੂਬਰ (ਡਾ. ਤਰਲੋਚਨ ਸਿੰਘ)-ਇਕਾਈ ਹਸਪਤਾਲ, ਲੁਧਿਆਣਾ ਨੇ ਰੋਬੋਟਿਕ ਯੂਰੋਲੋਜੀ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਅਕਾਦਮਿਕ ਉਪਲਬਧੀ ਹਾਸਿਲ ਕੀਤੀ ਹੈ।
ਲੁਧਿਆਣਾ, 5 ਅਕਤੂਬਰ (ਡਾ. ਤਰਲੋਚਨ ਸਿੰਘ)-ਇਕਾਈ ਹਸਪਤਾਲ, ਲੁਧਿਆਣਾ ਨੇ ਰੋਬੋਟਿਕ ਯੂਰੋਲੋਜੀ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਅਕਾਦਮਿਕ ਉਪਲਬਧੀ ਹਾਸਿਲ ਕੀਤੀ ਹੈ। ਇਕਾਈ ਹਸਪਤਾਲ ਦੇ ਡਾਇਰੈਕਟਰ ਤੇ ਚੇਅਰਮੈਨ, ਯੂਰੋਲੋਜੀ, ਯੂਰੋਓਨਕੋਲੋਜੀ, ਰੋਬੋਟਿਕ ਤੇ ਟਰਾਂਸਪਲਾਂਟ ਸਰਜਨ ਡਾ. ਬਲਦੇਵ ਸਿੰਘ ਔਲਖ ਨੂੰ ਸੁਸਾਇਟੀ ਆਫ ਰੋਬੋਟਿਕ ਸਰਜਰੀ, ਦਿੱਲੀ ਵਲੋਂ ਕਰਵਾਈ ਕਾਨਫ਼ਰੰਸ ਵਿਚ ਵਿਗਿਆਨਕ ਸੈਸ਼ਨ ਦੀ ਪ੍ਰਧਾਨਗੀ ਕਰਨ ਅਤੇ ਰੋਬੋਟਿਕ ਮੇਗਾ ਯੂਰੇਟਰ ਰਿਪੇਅਰ ਬਾਰੇ ਵਿਸ਼ੇਸ਼ ਪ੍ਰਜੈਟੇਸ਼ਨ ਦੇਣ ਲਈ ਸੱਦਾ ਦਿੱਤਾ। ਡਾ. ਔਲਖ ਨੂੰ ਕਾਨਫ਼ਰੰਸ ਵਿਚ ਸੈਸ਼ਨ ਚੇਅਰ ਦੇ ਨਾਲ-ਨਾਲ ਫੈਕਲਟੀ ਪ੍ਰੈਜੈਂਟਰ ਵਜੋਂ ਵੀ ਆਪਣਾ ਯੋਗਦਾਨ ਦੇਣ ਦਾ ਮੌਕਾ ਮਿਲਿਆ। ਵਿਗਿਆਨਕ ਸੈਸ਼ਨ ਦੌਰਾਨ ਡਾ. ਔਲਖ ਨੇ ਔਰ ਉਹ ਟਿਕ ਮੇਗਾ ਯੂਰੇਟਰ ਰਿਪੇਅਰ ਬਾਰੇ ਵਿਸ਼ੇਸ਼ ਪ੍ਰਜੈਂਟੇਸ਼ਨ ਦਿੱਤੀ। ਉਨ੍ਹਾਂ ਨੇ ਜਟਿਲ ਯੂਰੇਟਰਿਕ ਕੰਡੀਸ਼ਨਸ ਦੇ ਇਲਾਜ ਵਿਚ ਰੋਬੋਟਿਕ-ਅਸਿਸਟਡ ਮਿਨੀਮਲੀ ਇਨਵੈਸੀਵ ਸਰਜਰੀ ਦੀ ਭੂਮਿਕਾ ਅਤੇ ਇਸ ਖੇਤਰ ਵਿਚ ਆਪਣਾ ਕਲੀਨੀਕਲ ਤਜਰਬਾ ਸਾਂਝਾ ਕੀਤਾ। ਪਜੈਂਟੇਸ਼ਨ ਦੌਰਾਨ ਜਟਿਲ ਰੀਕਨਸਟਰਕਟਿਵ ਯੂਰੋਲੋਜੀ ਦੇ ਮਾਮਲਿਆਂ ਵਿਚ ਰੋਬੋਟਿਕ ਸਰਜਰੀ ਦੀਆਂ ਤਕਨੀਕੀ ਸੰਭਾਵਨਾਵਾਂ ਦੇ ਨਾਲ-ਨਾਲ ਸਹੀ ਮਰੀਜ਼ ਦੀ ਚੋਣ ਤੇ ਸਰਜੀਕਲ ਮਾਹਿਰਤਾ ਦੀ ਮਹੱਤਤਾ ’ਤੇ ਵੀ ਰੌਸ਼ਨੀ ਪਾਈ ਗਈ। ਕਾਨਫ਼ਰੰਸ ਵਿਚ ਕਿਡਨੀ ਤੇ ਪ੍ਰੋਸਟੇਟ ਕੈਂਸਰ ਦੀ ਰੋਬੋਟਿਕ ਸਰਜਰੀ ਵਿਚ ਹੋ ਰਹੀਆਂ ਨਵੀਆਂ ਤਰੱਕੀਆਂ ਬਾਰੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਮਾਹਿਰਾਂ ਨੇ ਮਿਨੀਮਲੀ ਇਨਵੈਸਿਵ ਕੈਂਸਰ ਸਰਜਰੀ ਦੇ ਖੇਤਰ ਵਿਚ ਆਪਣੇ ਤਜਰਬੇ ਸਾਂਝੇ ਕੀਤੇ। ਰੋਬੋਟਿਕ ਯੂਰੋਲੋਜੀ ਵਿਚ ਤਕਨੀਕ ਦੀ ਵਧ ਰਹੀ ਭੂਮਿਕਾ ਬਾਰੇ ਡਾ. ਔਲਖ ਨੇ ਕਿਹਾ ਕਿ ਰੋਬੋਟਿਕ ਸਰਜਰੀ ਆਧੁਨਿਕ ਯੂਰੋਲੋਜੀ ਵਿਚ ਇਕ ਮਹੱਤਵਪੂਰਨ ਸਾਧਨ ਬਣ ਚੁੱਕੀ ਹੈ। ਸਹੀ ਢੰਗ ਨਾਲ ਚੁਣੇ ਗਏ ਮਰੀਜ਼ਾਂ ਵਿਚ ਇਹ ਤਕਨੀਕ ਟਿਊਮਰ ਨੂੰ ਸਹੀ ਤਰੀਕੇ ਨਾਲ ਹਟਾਉਣ ਵਿਚ ਮਦਦ ਕਰ ਸਕਦੀ ਹੈ ਤੇ ਜਿਥੇ ਡਾਕਟਰੀ ਤੌਰ ’ਤੇ ਸੰਭਵ ਹੋਵੇ, ਮਹੱਤਵਪੂਰਨ ਅੰਗਾਂ ਅਤੇ ਸੰਰਚਨਾਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਡਾ. ਔਲਖ ਨੇ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਕਾਦਮਿਕ ਮੰਚਾਂ ‘ਤੇ ਹਸਪਤਾਲ ਦੀ ਭਾਗੀਦਾਰੀ ਮਾਹਿਰਾਂ ਨੂੰ ਆਪਣੇ ਕਲੀਨੀਕਲ ਤਜਰਬੇ ਸਾਂਝੇ ਕਰਨ ਅਤੇ ਰੋਬੋਟਿਕ ਸਰਜਰੀ ਦੇ ਖੇਤਰ ਵਿਚ ਹੋ ਰਹੀਆਂ ਨਵੀਆਂ ਤਰੱਕੀਆਂ ਨਾਲ ਜੁੜੇ ਰਹਿਣ ਦਾ ਮੌਕਾ ਪ੍ਰਦਾਨ ਕਰਦੀ ਹੈ। ਸੁਸਾਇਟੀ ਆਫ ਰੋਬੋਟਿਕ ਸਰਜਰੀ ਦੀ ਕਾਨਫ਼ਰੰਸ ਵਿਚ ਸੈਸ਼ਨ ਚੇਅਰ ਤੇ ਫੈਕਲਟੀ ਪ੍ਰੈਜੈਂਟਰ ਦੋਵਾਂ ਭੂਮਿਕਾਵਾਂ ਵਿਚ ਡਾ. ਔਲਖ ਦੀ ਭਾਗੀਦਾਰੀ ਇਕਾਈ ਹਸਪਤਾਲ ਦੀ ਰੋਬੋਟਿਕ ਯੂਰੋਲੋਜੀ ਦੇ ਖੇਤਰ ਵਿਚ ਵਧ ਰਹੀ ਅਕਾਦਮਿਕ ਪਛਾਣ ਨੂੰ ਦਰਸਾਉਂਦੀ ਹੈ ਅਤੇ ਇਹ ਦਰਸਾਉਂਦੀ ਹੈ ਕਿ ਲੁਧਿਆਣਾ ਵਿਚ ਵਿਕਸਿਤ ਹੋ ਰਹੀ ਮਾਹਿਰਤਾ ਨੂੰ ਰਾਸ਼ਟਰੀ ਪੱਧਰ ਦੇ ਵਿਸ਼ੇਸ਼ ਮੈਡੀਕਲ ਮੰਚਾਂ ’ਤੇ ਸਾਂਝਾ ਕੀਤਾ ਜਾ ਰਿਹਾ ਹੈ।