05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭੋਗ ’ਤੇ ਵਿਸ਼ੇਸ : ਗੁਰਦੇਵ ਕੌਰ ਗਰੇਵਾਲ

ਲੁਧਿਆਣਾ : ਕਿਰਤ ਸੱਭਿਆਚਾਰ ਨੂੰ ਸਮਰਪਿਤ ਭਜਨੀਕ ਮਾਤਾ ਸੀ ਸਰਦਾਰਨੀ ਗੁਰਦੇਵ ਕੌਰ ਗਰੇਵਾਲ। ਪੱਖੋਵਾਲ ਰੋਡ ਲੁਧਿਆਣਾ ਸਥਿਤ ਪਿੰਡ ਦਾਦ ਵਿਚ ਜੂਨ 1949 ਨੂੰ ਸ.

Ad Position 21
No active advertisement
ਅਜੀਤ ਡੈਸਕ 06-10-2026
ਲੁਧਿਆਣਾ : ਕਿਰਤ ਸੱਭਿਆਚਾਰ ਨੂੰ ਸਮਰਪਿਤ ਭਜਨੀਕ ਮਾਤਾ ਸੀ ਸਰਦਾਰਨੀ ਗੁਰਦੇਵ ਕੌਰ ਗਰੇਵਾਲ। ਪੱਖੋਵਾਲ ਰੋਡ ਲੁਧਿਆਣਾ ਸਥਿਤ ਪਿੰਡ ਦਾਦ ਵਿਚ ਜੂਨ 1949 ਨੂੰ ਸ. ਮਹਿੰਦਰ ਸਿੰਘ ਗਰੇਵਾਲ ਨਾਲ ਮਾਤਾ ਗੁਰਦੇਵ ਕੌਰ ਵਿਆਹੀ ਗਈ। ਚੰਡੀਗੜ੍ਹ ਰੋਡ ’ਤੇ ਕੋਹਾੜੇ ਦੀ ਵੱਖੀ ਵਿਚ ਪੈਂਦੇ ਪਿੰਡ “ਚੱਕ ਸਰਵਣ ਨਾਥ” ਵਿਚ ਮਾਤਾ ਜੀ ਦੇ ਪੇਕੇ ਸਨ। ਮਾਤਾ ਦੇ ਨਾਨਕੇ ਦਾਦਕੇ ਪਰਿਵਾਰ ਵਿਚ ਚੰਗੀ ਸੁਚੱਜੀ ਅਗਾਂਹਵਧੂ ਖੇਤੀ ਦਾ ਮਾਹੌਲ ਸੀ। ਉਨ੍ਹਾਂ ਗੁਰੂ ਆਸ਼ੇ ਅਨੁਸਾਰ ਉਸ ਸਾਰਾ ਜੀਵਨ ਜੀਵਿਆ। ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਪੰਜਾਹ ਸਾਲ ਤੋਂ ਗਰੇਵਾਲ ਪਰਿਵਾਰ ਨਾਲ ਮੇਰਾ ਵਾਹ ਵਾਸਤਾ ਹੈ, ਮਾਤਾ ਦੇ ਵੱਡੇ ਪੁੱਤਰ ਰਜਵੰਤ ਸਿੰਘ ਗਰੇਵਾਲ ਕਰਕੇ। ਉਹ ਮੇਰਾ 1971 ਵਿਚ ਗੁਜਰਾਂਵਾਲਾ ਗੁਰੂ ਨਾਨਕ ਕਾਲਜ ਵਿਚ ਸਹਿਪਾਠੀ ਹੋਣ ਕਰਕੇ ਮਿੱਤਰ ਬਣ ਗਿਆ। ਮਾਤਾ ਗੁਰਦੇਵ ਕੌਰ ਦੇ ਘਰ ਚਾਰ ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ’ਚ ਇਕ ਧੀ ਪਰਮਜੀਤ ਕੌਰ ਤੇ ਤਿੰਨ ਪੁੱਤਰ ਰਜਵੰਤ, ਰਾਮ ਸਿੰਘ ਤੇ ਰਣਜੀਤ ਸਿੰਘ। ਧੀ ਆਪਣੇ ਪਤੀ ਅਵਤਾਰ ਸਿੰਘ ਸ਼ੇਰਗਿੱਲ ਤੇ ਪਰਿਵਾਰ ਨਾਲ ਸਰੀ (ਕੈਨੇਡਾ) ਵਿਚ ਵੱਸਦੀ ਹੈ ਜਦ ਕਿ ਤਿੰਨੇ ਪੁੱਤਰ ਰਜਵੰਤ ਸਿੰਘ ਗਰੇਵਾਲ, ਰਾਮ ਸਿੰਘ ਗਰੇਵਾਲ ਤੇ ਰਣਜੀਤ ਸਿੰਘ ਗਰੇਵਾਲ ਪੰਜਾਬ ਤੇ ਉੱਤਰ ਪ੍ਰਦੇਸ਼ ਵਿਚ ਖੇਤੀ ਤੋਂ ਇਲਾਵਾ ਕਈ ਵੱਡੇ ਵਪਾਰਕ ਕਾਰੋਬਾਰ ਕਰਦੇ ਹਨ। ਮਾਤਾ ਜੀ ਨੇ ਸਾਰੀ ਉਮਰ ਪਿੰਡ ਦਾਦ ਵਿਚ ਹੀ ਰਿਹਾਇਸ਼ ਰੱਖੀ। ਮਾਤਾ ਗੁਰਦੇਵ ਕੌਰ ਦੇ ਤਿੰਨੇ ਪੁੱਤਰ, ਨੂੰਹਾਂ, ਪੋਤਰੇ ਤੇ ਪੋਤ ਨੂੰਹਾਂ ਮਰਦੇ ਦਮ ਤੱਕ ਮਾਤਾ ਜੀ ਦੇ ਕਹਿਣੇ ਕਾਰ ਵਿਚ ਰਹੇ। ਤੇਰਾਂ ਸਾਲ ਪਹਿਲਾਂ ਜੀਵਨ ਸਾਥੀ ਸ. ਮਹਿੰਦਰ ਸਿੰਘ ਵਿੱਛੜੇ ਤਾਂ ਉਹ ਸਿਦਕੋਂ ਨਾ ਡੋਲੇ। ਦੋ ਕੁ ਸਾਲ ਪਹਿਲਾਂ ਮਾਤਾ ਦਾ ਭਰ ਜਵਾਨ ਵੱਡਾ ਪੋਤਰਾ ਜਗਦੇਵ ਸਿੰਘ ਗਰੇਵਾਲ ਕਿਸੇ ਅਸਾਧ ਰੋਗ ਨਾਲ ਲੜਦਾ ਹੋਇਆ ਸਰੀਰ ਤਿਆਗ ਗਿਆ। ਮਾਤਾ ਗੁਰਦੇਵ ਸਿੰਘ ਗਰੇਵਾਲ ਦੇ ਨਾਨਕੇ ਪਾਇਲ ਨੇੜੇ ਪਿੰਡ ਮਾਜਰੀ ਵਿਚ ਸਨ। ਉਨ੍ਹਾਂ ਦੇ ਮਾਮਾ ਦਾ ਇਕ ਸਪ ੁੱਤਰ ਹਰਮਿੰਦਰ ਸਿੰਘ ਰਟੌਲ ਹਰਿਆਣਾ ਵਿਚ ਡੇਅਰੀ ਤੇ ਪਸ਼ੂ ਪਾਲ਼ਣ ਮੰਤਰੀ ਵੀ ਰਿਹਾ ਹੈ। ਮਾਤਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 6 ਅਕਤੂਬਰ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲੁਧਿਆਣਾ ਵਿਚ ਹੋਵੇਗੀ। ਸ. ਮਹਿੰਦਰ ਸਿੰਘ ਗਰੇਵਾਲ ਪਰਿਵਾਰ ਵਲੋਂ ਮਾਤਾ ਨਮਿਤ ਗੁਰਬਾਣੀ ਆਧਾਰਿਤ ਗੁਰਬ ਖ਼ਸ਼ ਕੌਰ ਕਾਹਲੋਂ (ਅਮਰੀਕਾ) ਦੀ ਲਿਖੀ ਪੁਸਤਕ “ਕਥਿਉ ਅਕਥ ਕਹਾਣੀ” ਵੀ ਛਾਪ ਕੇ ਵੰਡੀ ਜਾ ਰਹੀ ਹੈ। -ਅਜੀਤ ਬਿਊਰੋ
Ad Position 22
No active advertisement
ਪਿਛਲੀ ਖ਼ਬਰ ਗਾਹਕ ਬਣ ਕੇ ਆਏ 2 ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਅਗਲੀ ਖ਼ਬਰ ਲੁਧਿਆਣਾ ਦਿਹਾਤੀ ਭਾਜਪਾ ਵਲੋਂ ਮੀਟਿੰਗਾਂ ਦਾ ਦੌਰ ਸ਼ੁਰੂ
Ad Position 24