ਧਾਗਾ ਮਜ਼ਦੂਰ ਯੂਨੀਅਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਬੀ. ਕੇ. ਯੂ. ਚੜੂਨੀ ਕਰੇਗੀ ਸਹਿਯੋਗ-ਸਾਗਰ/ਅਰੋੜਾ
ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਯਾਰਨ ਲੇਬਰ ਯੂਨੀਅਨ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਇਕ ਵਿਸ਼ੇਸ਼ ਮੀਟਿੰਗ ਨਿਊ ਸੁਭਾਸ਼ ਨਗਰ ਵਿਖੇ ਕੀਤੀ ਗਈ, ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰੌਸ਼ਨ ਸਿੰਘ ਸਾਗਰ, ਜਨਰਲ ਸਕੱਤਰ ਜੇ. ਜੇ.
ਯ
ਯਾਰਨ ਲੇਬਰ ਯੂਨੀਅਨ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਮੀਟਿੰਗ ਸਮੇਂ ਯੂਨੀਅਨ ਦੇ ਆਗੂ ਤੇ ਹੋਰ। ਅਜੀਤ ਤਸਵੀਰ
06-10-2026
ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਯਾਰਨ ਲੇਬਰ ਯੂਨੀਅਨ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਇਕ ਵਿਸ਼ੇਸ਼ ਮੀਟਿੰਗ ਨਿਊ ਸੁਭਾਸ਼ ਨਗਰ ਵਿਖੇ ਕੀਤੀ ਗਈ, ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰੌਸ਼ਨ ਸਿੰਘ ਸਾਗਰ, ਜਨਰਲ ਸਕੱਤਰ ਜੇ. ਜੇ. ਅਰੋੜਾ, ਜ਼ਿਲ੍ਹਾ ਉਪ ਪ੍ਰਧਾਨ ਮਹਿਲਾ ਵਿੰਗ ਬੀਬੀ ਹਰਜਿੰਦਰ ਕੌਰ, ਜਨਰਲ ਸਕੱਤਰ ਬੀਬੀ ਰਚਨਾ ਵਰਮਾ, ਆਤਮ ਨਗਰ ਹਲਕਾ ਇੰਚਾਰਜ ਬੀਬੀ ਮਨਜੀਤ ਕੌਰ, ਕੰਚਨ ਤੇ ਨਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਸੀਨੀਅਰ ਮੀਤ ਪ੍ਰਧਾਨ ਰੌਸ਼ਨ ਸਿੰਘ ਸਾਗਰ ਅਤੇ ਜਨਰਲ ਸਕੱਤਰ ਜੇ. ਜੇ. ਅਰੋੜਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਯਾਰਨ ਲੇਬਰ ਨੂੰ ਆ ਰਹੀਆਂ ਦਰਦਨਾਕ ਸਮੱਸਿਆਵਾਂ ਅਤੇ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਹਰ ਜਾਇਜ਼ ਮੰਗ ਤੇ ਮੁਸ਼ਕਿਲ ਜਲਦ ਹੀ ਜਥੇਬੰਦੀ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਤੱਕ ਪਹੁੰਚਾਈ ਜਾਵੇਗੀ ਅਤੇ ਇਨ੍ਹਾਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਪੱਕਾ ਹੱਲ ਕਰਵਾਇਆ ਜਾਵੇਗਾ। ਮੀਟਿੰਗ ਦੌਰਾਨ ਉਸ ਵੇਲੇ ਸੰਗਠਨ ਨੂੰ ਵੱਡਾ ਹੁਲਾਰਾ ਮਿਲਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪਰਿਵਾਰ ਵਿਚ ਵਾਧਾ ਕਰਦਿਆਂ ਗੁੱਜਰ ਸਮਾਜ ਦੇ ਆਗੂਆਂ ਅਤੇ ਭਾਈਚਾਰੇ ਨੇ ਜਥੇਬੰਦੀ ਦੀਆਂ ਲੋਕ-ਪੱਖੀ ਨੀਤੀਆਂ ’ਤੇ ਵਿਸ਼ਵਾਸ ਪ੍ਰਗਟ ਕਰਦੇ ਹੋਏ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸੰਦੀਪ ਕੁਮਾਰ ਸ਼ੰਮੀ ਨੂੰ ਗੁੱਜਰ ਸਮਾਜ ਦਾ ਜ਼ਿਲ੍ਹਾ ਪ੍ਰਧਾਨ ਅਤੇ ਵਿਜੈ ਕੁਮਾਰ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨਾਲ ਦਰਜਨਾਂ ਕਾਮਿਆਂ ਵਲੋਂ ਵੀ ਜਥੇਬੰਦੀ ਨੂੰ ਸਮਰਥਨ ਦਿੱਤਾ। ਇਸ ਮੌਕੇ ਰੌਸ਼ਨ ਸਿੰਘ ਸਾਗਰ ਤੇ ਜੇ. ਜੇ. ਅਰੋੜਾ ਨੇ ਗੁੱਜਰ ਸਮਾਜ ਦੇ ਨੁਮਾਇੰਦਿਆਂ ਦਾ ਜਥੇਬੰਦੀ ’ਚ ਸਵਾਗਤ ਕਰਦਿਆਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਹਰ ਵਰਗ ਦੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਹੀ ਬੀਕੇਯੂ ਚੜੂਨੀ ਦਾ ਮੁੱਖ ਟੀਚਾ ਹੈ। ਇਸ ਮੌਕੇ ਹਾਜ਼ਰ ਮਜ਼ਦੂਰਾਂ ਅਤੇ ਸਮਾਜ ਦੇ ਲੋਕਾਂ ਨੇ ਯੂਨੀਅਨ ਆਗੂਆਂ ਦਾ ਧੰਨਵਾਦ ਕਰਦਿਆਂ ਹਰ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਐਲਾਨ ਕੀਤਾ। ਇਸ ਮੌਕੇ ਕੁਲਦੀਪ ਸਿੰਘ, ਧਰਮਿੰਦਰ ਕੁਮਾਰ, ਸੋਹਣ ਲਾਲ, ਬਲਵਿੰਦਰ ਕੁਮਾਰ, ਸ਼ੰਮੀ ਖਟਾਣਾ, ਰਜਿੰਦਰ ਸਿੰਘ ਬੱਗਾ, ਸਾਗਰ ਓਮਕਾਰ, ਹੈਪੀ, ਰਿੰਕੂ ਆਦਿ ਤੋਂ ਇਲਾਵਾ ਦਰਜਨਾਂ ਲੋਕ ਮੌਜੂਦ ਸਨ।