ਲੁਧਿਆਣਾ, 9 ਅਪ੍ਰੈਲ (ਜਸਵਿੰਦਰ ਸਿੰਘ)-ਆਰੀਆ ਕਾਲਜ ਗਰਲਜ਼ ਸੈਕਸ਼ਨ, ਦੇ ਗ੍ਰਹਿ ਵਿਗਿਆਨ ਵਿਭਾਗ ਨੇ ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਓਲੀਵਰ ਡੇਅ ਕੇਅਰ ਅਤੇ ਪਲੇਅ ਸਕੂਲ ਦਾ ਦÏਰਾ ਕੀਤਾ¢ ਇਸ ਦÏਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰੀ-ਸਕੂਲ ਬੱਚਿਆਂ ਦੇ ਬੌਧਾਤਮਕ, ਮੋਟਰ ਅਤੇ ਭਾਵਨਾਤਮਕ ਵਿਕਾਸ ਨੂੰ ਸਮਝਣ ਵਿਚ ਮਦਦ ਕਰਨਾ ਸੀ¢ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਏ.ਸੀ.ਐਮ.ਸੀ. ਦੇ ਮੈਂਬਰਾਂ ਨੇ ਕਿਹਾ ਕਿ ਇਸ ਤਰਾਂ ਦੇ ਦੌਰੇ ਸੰਕਲਪਾਂ ਦੀ ਬਿਹਤਰ ਵਿਵਹਾਰਿਕ ਸਮਝ ਵਿਚ ਮਦਦ ਕਰਦੇ ਹਨ¢ ਪਿ੍ੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਅਤੇ ਇੰਚਾਰਜ ਡਾ. ਮਮਤਾ ਕੋਹਲੀ ਨੇ ਹਵਾਲਾ ਦਿੱਤਾ ਕਿ ਅਜਿਹੇ ਦÏਰੇ ਵਿਦਿਆਰਥੀਆਂ ਵਿਚ ਅਨੁਭਵੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿਚ ਮਦਦ ਕਰਦੇ ਹਨ¢ ਇਹ ਦੌਰਾ ਗ੍ਰਹਿ ਵਿਭਾਗ ਤੋਂ ਮਿਸ ਜਯੋਤੀ ਵਲੋਂ ਸਫਲਤਾਪੂਰਵਕ ਸੰਚਾਲਿਤ ਕੀਤਾ ਗਿਆ¢