05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਹੈਬੋਵਾਲ ਕਲਾਂ ਦੇ ਚੂਹੜਪੁਰ ਰੋਡ 'ਤੇ ਬਣ ਰਹੀ ਗ਼ੈਰ ਕਾਨੰੂਨੀ ਕਾਲੋਨੀ ਨੰੂ ਲੈ ਕੇ ਨਿਗਮ ਤੇ ਗਲਾਡਾ ਸਵਾਲਾਂ ਦੇ ਘੇਰੇ 'ਚ <br/>

Ad Position 21
No active advertisement
ਅਜੀਤ ਡੈਸਕ 10-04-2026
ਲੁਧਿਆਣਾ, 9 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਹੈਬੋਵਾਲ ਕਲਾਂ ਦੇ ਚੂਹੜਪੁਰ ਰੋਡ ਤੇ ਬਣ ਰਹੀ ਇਕ ਗ਼ੈਰ ਕਾਨੰੂਨੀ ਕਾਲੋਨੀ ਨੰੂ ਲੈਕੇ ਨਗਰ ਨਿਗਮ ਅਤੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ (ਗਲਾਡਾ ਦੇ ਅਧਿਕਾਰੀਆਂ 'ਤੇ ਮਿਲੀਭੁਗਤ ਅਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਗੰਭੀਰ ਦੋਸ਼ ਸਾਹਮਣੇ ਆ ਰਹੇ ਹਨ | ਇਲਾਕੇ ਦੇ ਲੋਕਾਂ ਮੁਤਾਬਿਕ ਪਿਛਲੇ 6-8 ਮਹੀਨਿਆਂ ਦੌਰਾਨ ਇੱਥੇ ਤੇਜ਼ੀ ਨਾਲ ਵਿਕਾਸ ਕੰਮ ਹੋਏ ਹਨ, ਜਿਸ ਨਾਲ ਸ਼ੱਕ ਹੋਰ ਵੀ ਗਹਿਰਾ ਹੋ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਲਗਭਗ 3.5 ਕਰੋੜ ਵਿਚ ਕੱਟੀ ਗਈ ਇਸ ਕਾਲੋਨੀ ਵਿਚ ਪਹਿਲਾ ਸੀਵਰੇਜ ਲਾਈਨਾਂ ਪਾਈਆਂ ਗਈਆਂ ਅਤੇ ਬਾਅਦ ਵਿਚ ਬਿਜਲੀ ਦੇ ਖੰਭੇ ਲਗਾਏ ਗਏ | ਹੁਣ ਮੌਕੇ 'ਤੇ ਬਿਨਾਂ ਮਨਜ਼ੂਰਸ਼ੁਦਾ ਨਕਸ਼ਿਆਂ ਦੇ ਦਰਜਨ ਤੋ ਵੱਧ ਕੋਠੀਆਂ ਦੀ ਤਾਮੀਰ ਜਾਰੀ ਹੈ | ਨਿਯਮਾਂ ਅਨੁਸਾਰ 2018 ਤੋਂ ਬਾਅਦ ਬਣੀਆਂ ਗੈਰ ਕਾਨੰੂਨੀ ਕਾਲੋਨੀਆਂ ਵਿਚ ਨਾ ਤਾਂ ਰਜਿਸਟਰੀ ਹੋ ਸਕਦੀ ਹੈ ਅਤੇ ਨਾ ਹੀ ਬਿਜਲੀ ਦੇ ਮੀਟਰ ਲੱਗ ਸਕਦੇ ਹਨ, ਪਰ ਇੱਥੇ ਦੋਵੇਂ ਚੀਜ਼ਾਂ ਦੇ ਮਾਮਲੇ ਸਾਹਮਣੇ ਆਉਣ ਨਾਲ ਪ੍ਰਸ਼ਾਸਨਿਕ ਕਾਰਵਾਈ ਤੇ ਸਵਾਲ ਖੜ੍ਹੇ ਹੋ ਰਹੇ ਹਨ | ਸੂਤਰਾਂ ਮੁਤਾਬਿਕ ਪਹਿਲਾ ਇਸ ਕਾਲੋਨੀ ਵਿਚ ਬਿਜਲੀ ਮੀਟਰ ਲਗਾਉਣ ਵਿਚ ਰੁਕਾਵਟ ਆ ਰਹੀ ਸੀ | ਪਰ ਪਿਛਲੇ ਕੁੱਝ ਮਹੀਨਿਆਂ ਵਿਚ ਹਾਲਾਤ ਅਚਾਨਕ ਬਦਲੇ ਅਤੇ ਮੀਟਰ ਲੱਗਣੇ ਸ਼ੁਰੂ ਹੋ ਗਏ | ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਲਾਕੇ ਨੰੂ ਕਦੇ ਨਗਰ ਨਿਗਮ ਦੇ ਦਾਇਰੇ ਵਿਚ ਦੱਸਿਆ ਜਾਂਦਾ ਹੈ ਅਤੇ ਕਦੇ ਗਲਾਡਾ ਦੇ ਅਧੀਨ, ਜਿਸ ਕਰਕੇ ਦੋਵਾਂ ਵਿਭਾਗਾਂ ਵਲੋਂ ਜ਼ਿੰਮੇਵਾਰੀ ਤੋਂ ਕਤਰਾਇਆ ਜਾ ਰਿਹਾ ਹੈ | ਇਸ ਅਸਪਸ਼ਟਤਾ ਦਾ ਫ਼ਾਇਦਾ ਕਾਲੋਨਾਈਜਰ ਵਲੋਂ ਲਿਆ ਜਾ ਰਿਹਾ ਹੈ | ਇਸਤੋਂ ਇਲਾਵਾ ਕਾਲੋਨੀ ਦੇ ਵਿਕਾਸ ਦੌਰਾਨ ਸਰਕਾਰ ਨੰੂ ਮਿਲਣ ਵਾਲੇ ਐਕਸਟਰਨਲ ਡਿਵੈਲਪਮੈਂਟ ਚਾਰਜ, ਚੇਂਜ ਆਫ ਲੈਂਡ ਯੂਜ਼ ਅਤੇ ਹੋਰ ਲਾਇਸੈਂਸ ਫ਼ੀਸਾਂ ਦੀ ਵੱਡੀ ਪੱਧਰ ਤੇ ਚੋਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੰੂ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ | ਇਲਾਕੇ ਦੇ ਨਿਵਾਸੀਆਂ ਅਤੇ ਸੂਤਰਾਂ ਵਲੋਂ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਸਚਾਈ ਸਾਹਮਣੇ ਆ ਸਕੇ | ਹਾਲਾਂਕਿ ਖ਼ਬਰ ਲਿਖੇ ਜਾਣ ਤਕ ਸਬੰਧਿਤ ਵਿਭਾਗਾਂ ਵਲੋਂ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਲੋੜੀਂਦਾ ਨੌਜਵਾਨ ਪਤਨੀ ਸਮੇਤ ਕਾਬੂ ਅਗਲੀ ਖ਼ਬਰ ਆਰੀਆ ਕਾਲਜ ਗਰਲਜ਼ ਸੈਕਸ਼ਨ ਦੀਆਂ ਵਿਦਿਆਰਥਣਾਂ ਵਲੋਂ ਡੇਅ ਕੇਅਰ ਦਾ ਦÏਰਾ <br/>
Ad Position 24