05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਲੁਧਿਆਣਾ ਜਾਮਾ ਮਸਜਿਦ ਵਿਖੇ ਪੰਜਾਬ ਹੱਜ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 10-04-2026
ਲੁਧਿਆਣਾ, 9 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਅੱਜ ਇੱਥੇ ਫ਼ੀਲਡ ਗੰਜ ਚÏਕ ਵਿਖੇ ਸਥਿਤ ਪੰਜਾਬ ਦੇ ਦੀਨੀ ਮਰਕਜ਼ ਜਾਮਾ ਮਸਜਿਦ ਲੁਧਿਆਣਾ ਵਿਖੇ ਪੰਜਾਬ ਸਟੇਟ ਹੱਜ ਕਮੇਟੀ ਦੇ ਸਰਕਾਰ ਵਲੋਂ ਨਵ ਨਿਯੁਕਤ ਚੇਅਰਮੈਨ ਜਨਾਬ ਹਾਸ਼ਿਮ ਸੂਫ਼ੀ ਦਾ ਸ਼ਾਹੀ ਇਮਾਮ ਪੰਜਾਬ ਮÏਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮÏਕੇ 'ਤੇ ਉਨ੍ਹਾਂ ਦੇ ਮਾਨ ਸਰਕਾਰ ਵਲੋਂ ਹਾਸ਼ਿਮ ਸੂਫ਼ੀ ਦੀ ਨਿਯੁਕਤੀ ਉਪਰ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਮÏਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਇਸ ਮÏਕੇ ਤੇ ਇਹ ਵੀ ਮੰਗ ਕਰਦੇ ਹਾਂ ਕਿ ਉਹ ਸਟੇਟ ਹੱਜ ਕਮੇਟੀ ਨੂੰ ਵਿਸ਼ੇਸ਼ ਫ਼ੰਡ ਜਾਰੀ ਕਰੇ ਤਾਂ ਜੋ ਹੱਜ ਦੇ ਦਿਨਾਂ ਵਿਚ ਹਾਜੀਆਂ ਲਈ ਕੀਤੇ ਜਾਣ ਵਾਲੇ ਪ੍ਰਬੰਧ ਹੋਰ ਵਧੀਆ ਕੀਤੇ ਜਾ ਸਕਣ ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਦੇ ਵਿਚ ਮੋਹਾਲੀ ਏਅਰਪੋਰਟ ਦੇ ਨੇੜੇ ਹੱਜ ਮੰਜ਼ਿਲ ਬਣਾਈ ਜਾਣੀ ਚਾਹੀਦੀ ਹੈ ਅਤੇ ਪੰਜਾਬ ਤੋਂ ਸਾਉਦੀ ਅਰਬ ਦੇ ਲਈ ਸਿੱਧੀ ਫਲਾਈਟ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਹਾਜੀਆਂ ਨੂੰ ਮੁਕੱਦਸ ਸਫ਼ਰ ਦੇ ਵਿਚ ਆਸਾਨੀ ਹੋ ਸਕੇ ਇਸ ਮÏਕੇ ਨਵ ਨਿਯੁਕਤ ਚੇਅਰਮੈਨ ਜਨਾਬ ਹਾਸ਼ਿਮ ਸੂਫ਼ੀ ਨੇ ਕਿਹਾ ਕਿ ਉਹ ਪੰਜਾਬ ਸਟੇਟ ਹੱਜ ਕਮੇਟੀ ਦੇ ਇਸ ਅਹੁਦੇ 'ਤੇ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਉਣਗੇ | ਉਨ੍ਹਾਂ ਨੇ ਕਿਹਾ ਕਿ ਪਾਰਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੇਰੇ ਤੇ ਜੋ ਵਿਸ਼ਵਾਸ ਜਤਾਇਆ ਹੈ ਮੈਂ ਉਸ 'ਤੇ ਖਰਾ ਉਤਰਾਂਗਾ ਸ੍ਰੀ ਹਾਸ਼ਿਮ ਸੂਫ਼ੀ ਨੇ ਕਿਹਾ ਕਿ ਹੱਜ ਦਾ ਸਫ਼ਰ ਇਕ ਮੁਕੱਦਸ ਸਫ਼ਰ ਹੁੰਦਾ ਹੈ ਜੋ ਕਿ ਹਰੇਕ ਮੁਸਲਮਾਨ ਵੀ ਦਿੱਲੀ ਤਮੰਨਾ ਹੁੰਦੀ ਹੈ ਕਿ ਆਪਣੇ ਜੀਵਨ ਵਿਚ ਇਕ ਵਾਰ ਉਹ ਹੱਜ ਕਰਨ ਲਈ ਜ਼ਰੂਰ ਜਾਵੇ | ਉਨ੍ਹਾਂ ਨੇ ਕਿਹਾ ਕਿ ਮੈਂ ਅਤੇ ਮੇਰੇ ਸਾਥੀ ਮੈਂਬਰਾਨ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਕਾਰਜਕਾਲ ਦੇ ਦÏਰਾਨ ਹਾਜੀਆਂ ਨੂੰ ਵੱਧ ਤੋਂ ਵੱਧ ਸਹੂਲਤ ਪਹੁੰਚਾ ਸਕੀਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਟੇਟ ਹੱਜ ਕਮੇਟੀ ਨੇ ਹਮੇਸ਼ਾ ਹੀ ਆਪਣਾ ਕੰਮ ਸਮੇਂ ਸਿਰ ਨਿਪਟਾਇਆ ਹੱਜ ਪ੍ਰਣਾਲੀ ਦੇ ਵਿਚ ਸੈਂਟਰਲ ਕਮੇਟੀ ਦਾ ਇਖ਼ਤਿਆਰ ਸਭ ਤੋਂ ਜ਼ਿਆਦਾ ਹੈ ਅਸੀਂ ਜਲਦੀ ਹੀ ਕੇਂਦਰੀ ਹੱਜ ਕਮੇਟੀ ਦੇ ਸੀ.ਈ.ਓ. ਨਾਲ ਮਿਲ ਕੇ ਪੰਜਾਬ ਦੇ ਹਾਜੀਆਂ ਲਈ ਹੋਰ ਬੇਹਤਰ ਪ੍ਰਬੰਧ ਕਰਨ ਦੇ ਲਈ ਕੋਸ਼ਿਸ਼ ਕਰਾਂਗੇ ਹਾਸ਼ਿਮ ਸੂਫ਼ੀ ਨੇ ਕਿਹਾ ਕਿ ਮੁਹਾਲੀ ਏਅਰਪੋਰਟ ਦੇ ਨਾਲ ਹੱਜ ਮੰਜ਼ਿਲ ਬਣਾਏ ਜਾਣ ਦੀ ਮੰਗ ਵੀ ਸਰਕਾਰ ਅੱਗੇ ਰੱਖੀ ਜਾਏਗੀ¢ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਸਿੱਧੀਆਂ ਫਲਾਈਟਾਂ ਸਾਉਦੀ ਅਰਬ ਲਈ ਜਾਂਦੀਆਂ ਹਨ ਅਸੀਂ ਕੇਂਦਰੀ ਹੱਜ ਕਮੇਟੀ ਨਾਲ ਮਿਲ ਕੇ ਪੰਜਾਬ ਤੋਂ ਵੀ ਇਕ ਸਿੱਧੀ ਫਲਾਈਟ ਚਲਾਏ ਜਾਣ ਦੀ ਮੰਗ ਰੱਖਾਂਗੇ¢ ਇਸ ਮÏਕੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹਾਜੀ ਸ਼ਮਸ਼ਾਦ ਅਹਿਮਦਗੜ੍ਹ, ਜਾਮਾ ਮਸਜਿਦ ਲੁਧਿਆਣਾ ਦੇ ਪ੍ਰਧਾਨ ਮੁਹੰਮਦ ਮੁਸਤਕੀਮ, ਨਿਸਾਰ ਮੁਹੰਮਦ, ਰਿਆਜ਼ ਸਲਮਾਨੀ, ਕਾਰੀ ਮੁਹਤਰਮ, ਹਾਫ਼ਿਜ਼ ਜੈਨੂਲਬਦੀਨ, ਅੱਬੂ ਬਕਰ, ਮੁਹੰਮਦ ਸਲਮਾਨ ਮÏਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਐਲ. ਈ. ਟੀ. ਸਰਜਰੀ ਬਣ ਰਹੀ ਖਿਡਾਰੀਆਂ ਲਈ ਵਰਦਾਨ-ਡਾ. ਸਿੰਗਲਾ <br/> ਅਗਲੀ ਖ਼ਬਰ ਭਾਜਪਾ ਦਾ 47ਵਾਂ ਸਥਾਪਨਾ ਦਿਵਸ ਮਨਾਇਆ <br/>
Ad Position 24