05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਐਲ. ਈ. ਟੀ. ਸਰਜਰੀ ਬਣ ਰਹੀ ਖਿਡਾਰੀਆਂ ਲਈ ਵਰਦਾਨ-ਡਾ. ਸਿੰਗਲਾ <br/>

Ad Position 21
No active advertisement
ਅਜੀਤ ਡੈਸਕ 10-04-2026
ਲੁਧਿਆਣਾ, 9 ਅਪ੍ਰੈਲ (ਡਾ. ਤਰਲੋਚਨ ਸਿੰਘ)- ਸਪੋਰਥੋ ਕਲੀਨਿਕ, ਅਦਿਤਿਆ ਜੇਤਲੀ ਚੌਂਕ, ਮਾਡਲ ਟਾਊਨ ਦੇ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਮੋਹਿਤ ਸਿੰਗਲਾ ਨੇ ਇਕ 19 ਸਾਲਾਂ ਨੌਜਵਾਨ ਕਬੱਡੀ ਖਿਡਾਰੀ ਦੇ ਗੋਡੇ ਦਾ ਦੂਰਬੀਨ ਰਾਹੀਂ ਸਫਲ ਅਪ੍ਰੇਸ਼ਨ ਕਰਕੇ ਉਸ ਨੂੰ ਮੁੜ ਤੋਂ ਇਕ ਵਾਰ ਫਿਰ ਖੇਡਣ ਲਗਾ ਦਿੱਤਾ ਹੈ | ਇਸ ਖਿਡਾਰੀ ਦੇ ਦੂਰਬੀਨ ਰਾਹੀਂ ਕੀਤੇ ਸਫਲ ਅਪ੍ਰੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸਿੰਗਲਾ ਨੇ ਦੱਸਿਆ ਕਿ ਇਹ ਕਬੱਡੀ ਖਿਡਾਰੀ ਲਵਪ੍ਰੀਤ ਸਿੰਘ ਜੋ ਕਿ ਊਨਾ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ | ਗਰਾਊਾਡ ਵਿਚ ਖੇਡਦਿਆਂ ਇਸ ਦੇ ਗੋਡੇ 'ਤੇ ਗੰਭੀਰ ਸੱਟ ਲੱਗ ਗਈ ਸੀ, ਜਿਸ ਕਾਰਨ ਇਸ ਦਾ ਤੁਰਨਾ ਫਿਰਨਾ ਵੀ ਕਾਫੀ ਮੁਸ਼ਕਿਲ ਹੋ ਗਿਆ ਸੀ ਅਤੇ ਇਹ ਖੇਡਣ ਤੋਂ ਵੀ ਆਵਾਜਾਰ ਸੀ | ਇਸ ਨੇ ਆਪਣੇ ਇਸ ਗੋਡੇ ਨੂੰ ਕਈ ਮਾਹਿਰ ਡਾਕਟਰਾਂ ਨੂੰ ਦਿਖਾਇਆ ਪਰ ਕਿਸੇ ਨੂੰ ਵੀ ਸਮਝ ਨਹੀਂ ਲੱਗੀ | ਕੋਈ ਡਾਕਟਰ ਉਸਦੇ ਪਲਸਤਰ ਲਗਾ ਦਿੰਦਾ ਸੀ ਅਤੇ ਕੋਈ ਦਵਾਈ ਦੇ ਕੇ ਹੀ ਉਸ ਨੂੰ ਤੋਰ ਦਿੰਦਾ ਸੀ | ਜਿਸ ਤੋਂ ਬਾਅਦ ਉਹ ਕਾਫੀ ਪਰੇਸ਼ਾਨ ਹੋ ਗਿਆ | ਫਿਰ ਉਸ ਨੂੰ ਕਿਸੇ ਸਾਥੀ ਖਿਡਾਰੀ ਨੇ ਦੂਰਬੀਨ ਰਾਹੀਂ ਖੇਡਾਂ ਦੀਆਂ ਸੱਟਾਂ ਦੇ ਅਪ੍ਰੇਸ਼ਨ ਕਰਨ ਦੇ ਮਾਹਿਰ ਸਪੋਰਥੋ ਕਲੀਨਿਕ, ਆਦਿਤਿਆ ਜੇਤਲੀ ਚੌਂਕ, ਮਾਡਲ ਟਾਉਨ ਦੇ ਆਰਥੋਪੈਡਿਕ ਸਰਜਨ ਡਾ. ਮੋਹਿਤ ਸਿੰਗਲਾ ਨਾਲ ਸੰਪਰਕ ਕਰਨ ਲਈ ਕਿਹਾ | ਡਾ. ਸਿੰਗਲਾ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਦੇ ਸਪੋਰਥੋ ਕਲੀਨਿਕ ਵਿਖੇ ਆਉਣ ਤੇ ਉਸ ਦੇ ਗੋਡੇ ਦੀ ਬਰੀਕੀ ਨਾਲ ਜਾਂਚ ਕਰਕੇ ਉਸ ਨੂੰ ਦੂਰਬੀਨ ਰਾਹੀਂ ਅਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ | ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਉਪਰੰਤ ਲਵਪ੍ਰੀਤ ਸਿੰਘ ਦਾ ਦੂਰਬੀਨ ਰਾਹੀਂ ਸਫਲ ਅਪ੍ਰੇਸ਼ਨ ਕਰਕੇ ਉਸਦੇ ਗੋਡੇ ਨੂੰ ਬਿਲਕੁਲ ਠੀਕ ਕਰ ਦਿੱਤਾ ਗਿਆ | ਡਾ. ਸਿੰਗਲਾ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਤਿੰਨ ਮਹੀਨੇ ਤੋਂ ਬਾਅਦ ਇਕ ਵਾਰ ਫਿਰ ਗਰਾਊਾਡ ਵਿੱਚ ਆਪਣੀ ਕਬੱਡੀ ਖੇਡ ਦਾ ਜਾਦੂ ਬਿਖੇਰਨ ਲੱਗ ਜਾਵੇਗਾ | ਲਵਪ੍ਰੀਤ ਸਿੰਘ ਦਾ ਸਫਲ ਅਪ੍ਰੇਸ਼ਨ ਕਰਨ ਤੋਂ ਬਾਅਦ ਡਾ. ਸਿੰਗਲਾ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਦੇ ਗੋਡੇ ਦੇ ਏ.ਸੀ.ਐਲ ਲਿਗਾਮੈਂਟ ਟੁੱਟਣ ਕਾਰਨ ਉਸਦੇ ਗੋਡੇ ਵਿੱਚ ਲਚਕ ਆ ਗਈ ਸੀ | ਜਿਸ ਕਰਕੇ ਉਹ ਆਪਣੀ ਖੇਡ ਵਿੱਚ ਕਾਬਲੀਅਤ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਸੀ | ਡਾ. ਸਿੰਗਲਾ ਨੇ ਦੱਸਿਆ ਕਿ ਇਸ ਅਪ੍ਰੇਸ਼ਨ ਵਿੱਚ ਦੂਰਬੀਨ ਨਾਲ ਏ.ਸੀ.ਐਲ ਲਿਗਾਮੈਂਟ ਨਵਾਂ ਬਣਾਇਆ ਗਿਆ ਅਤੇ ਨਾਲ ਹੀ ਇੱਕ ਐਲ.ਈ.ਟੀ ਨਾਮ ਦਾ ਦੂਜਾ ਅਪ੍ਰੇਸ਼ਨ ਕੀਤਾ ਗਿਆ ਜੋ ਕਿ ਪੰਜਾਬ ਵਿੱਚ ਗਿਣੇ ਚੁਣੇ ਡਾਕਟਰ ਹੀ ਕਰਦੇ ਹਨ | ਉਨ੍ਹਾਂ ਕਿਹਾ ਕਿ ਇਹ ਅਪ੍ਰੇਸ਼ਨ ਖਿਡਾਰੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਅਪ੍ਰੇਸ਼ਨ ਕਰਵਾਉਣ ਤੋਂ ਬਾਅਦ ਲਵਪ੍ਰੀਤ ਸਿੰਘ ਅਤੇ ਉਸਦਾ ਪਰਿਵਾਰ ਹੁਣ ਪੂਰੀ ਤਰ੍ਹਾਂ ਖੁਸ਼ ਹੈ | ਲਵਪ੍ਰੀਤ ਸਿੰਘ ਦਾ ਸਫਲ ਅਪ੍ਰੇਸ਼ਨ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਡਾ. ਮੋਹਿਤ ਸਿੰਗਲਾ ਦਾ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਡਾ. ਸਿੰਗਲਾ ਦੀ ਬਦੌਲਤ ਹੀ ਸਾਡਾ ਨੌਜਵਾਨ ਬੇਟਾ ਲਵਪ੍ਰੀਤ ਮੁੜ ਤੋਂ ਇੱਕ ਵਾਰ ਫਿਰ ਗਰਾਉਂਡ ਵਿਚ ਕਬੱਡੀ ਦੇ ਜੌਹਰ ਦਿਖਾਵੇਗਾ |

Ad Position 22
No active advertisement
ਪਿਛਲੀ ਖ਼ਬਰ ਏ.ਟੀ.ਐੱਮ. ਮਸ਼ੀਨ ਚੋਰੀ ਕਰਨ ਵਾਲੇ ਗਰੋਹ ਦੇ 5 ਮੈਂਬਰ ਕਾਬੂ ਅਗਲੀ ਖ਼ਬਰ ਲੁਧਿਆਣਾ ਜਾਮਾ ਮਸਜਿਦ ਵਿਖੇ ਪੰਜਾਬ ਹੱਜ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਦਾ ਸਨਮਾਨ <br/>
Ad Position 24