ਲੁਧਿਆਣਾ, 10 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੀਆਂ ਬਹੁਤ ਉਡੀਕੀਆਂ ਜਾਣ ਵਾਲੀਆਂ ਸਾਲਾਨਾ ਚੋਣਾਂ, ਜੋ ਕਿ 15 ਮਈ, 2026 ਨੂੰ ਹੋਣੀਆਂ ਸਨ, ਪਹਿਲਾਂ ਜਾਰੀ ਕੀਤੇ ਗਏ ਚੋਣ ਸ਼ਡਿਊਲ ਨੂੰ ਵਾਪਸ ਲੈਣ ਤੋਂ ਬਾਅਦ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ | ਇਹ ਫ਼ੈਸਲਾ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਦੇ ਰਿਟਰਨਿੰਗ ਅਫ਼ਸਰ, ਜਸਟਿਸ ਜੈ ਸ਼੍ਰੀ ਠਾਕੁਰ ਦੁਆਰਾ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ | ਪਿਛਲੇ ਕੁੱਝ ਦਿਨਾਂ ਤੋਂ ਵਕੀਲਾਂ ਵਲੋਂ ਇਸ ਸਬੰਧੀ ਮੁੜ ਵਿਚਾਰ ਕਰਨ ਲਈ ਸੰਬੰਧਿਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾ ਰਹੀ ਸੀ ਕਿਉਂਕਿ ਵਕੀਲਾਂ ਦਾ ਕਹਿਣਾ ਸੀ ਕਿ ਉਨ੍ਹਾਂ ਪਾਸ ਚੋਣ ਪ੍ਰਚਾਰ ਲਈ ਸਮਾਂ ਬਹੁਤ ਘੱਟ ਹੈ, ਉਸਨੂੰ ਵਕੀਲਾਂ ਵਲੋਂ ਨਵੀਆਂ ਤਰੀਕਾ ਦੀ ਉਡੀਕ ਕੀਤੀ ਜਾ ਰਹੀ ਹੈ, ਜੋ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਜਾਰੀ ਕੀਤੀਆਂ ਜਾਣਗੀਆਂ |