08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਠੇਕੇਦਾਰ ਰਾਜੂ ਵਲੋਂ ਸਕੱਤਰ ਗਿੱਲ 'ਤੇ ਲਗਾਏ 15 ਲੱਖ ਦੀ ਰਿਸ਼ਵਤ ਦੇ ਦੋਸ਼ਾਂ ਨੇ ਹਿਲਾਇਆ ਮੰਡੀ ਬੋਰਡ <br/>

Ad Position 21
No active advertisement
ਅਜੀਤ ਡੈਸਕ 12-04-2026
ਲੁਧਿਆਣਾ, 11 ਅਪ੍ਰੈਲ (ਜਸਵਿੰਦਰ ਸਿੰਘ)-ਐਲਆਰ ਵਾਈ ਕੰਟਰੈਕਟਰ ਰਾਜੂ ਠੇਕੇਦਾਰ ਨੇ ਅੱਜ ਇਕ ਕਾਨਫਰੰਸ ਦੌਰਾਨ ਮਾਰਕੀਟ ਕਮੇਟੀ ਸਕੱਤਰ ਹਰਿੰਦਰ ਸਿੰਘ ਗਿੱਲ ਖਿਲਾਫ 15 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮਾਰਕੀਟ ਕਮੇਟੀ ਸਕੱਤਰ ਤੋਂ ਦੁਖੀ ਹੋ ਕੇ ਯੂਜਰ ਚਾਰਜ ਦਾ ਠੇਕਾ ਛੱਡਿਆ ਗਿਆ ਹੈ | ਠੇਕੇਦਾਰ ਰਾਜੂ ਨੇ ਦੱਸਿਆ ਮੰਡੀ ਵਿਚ ਸ਼ਰੇ੍ਹਆਮ 'ਗੁੰਡਾ ਟੈਕਸ' ਵਰਗੀ ਵਸੂਲੀ ਚੱਲ ਰਹੀ ਸੀ | ਮੌਕੇ 'ਤੇ ਦੇਖਿਆ ਗਿਆ ਕਿ ਰੇਟਾਂ ਵਿਚ ਵੱਡੀ ਹੇਰਾਫੇਰੀ ਕੀਤੀ ਜਾ ਰਹੀ ਸੀ |ਜਿੱਥੇ ਸਰਕਾਰ ਵਲੋਂ ਨਿਰਧਾਰਿਤ ਪਰਚੀ ਦਾ ਰੇਟ 25 ਰੁਪਏ ਹੈ, ਉੱਥੇ ਰੇਹੜੀ-ਫੜ੍ਹੀ ਵਾਲਿਆਂ ਕੋਲੋਂ ਮਾਰਕੀਟ ਕਮੇਟੀ ਦੇ ਰੱਖੇ ਮੁਲਾਜ਼ਮਾਂ ਵੱਲੋਂ 60 ਰੁਪਏ ਵਸੂਲੇ ਜਾ ਰਹੇ ਸਨ | ਹੈਰਾਨੀ ਦੀ ਗੱਲ ਇਹ ਸੀ ਕਿ ਪੈਸੇ ਇਕੱਠੇ ਕਰਨ ਵਾਲੇ ਕਿਸੇ ਵੀ ਵਿਅਕਤੀ ਕੋਲ ਨਾ ਤਾਂ ਕੋਈ (ਪਛਾਣ ਪੱਤਰ) ਸੀ ਅਤੇ ਨਾ ਹੀ ਕੋਈ ਅਧਿਕਾਰਤ ਵਰਦੀ | ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ, ਤਾਂ ਉਹ ਕੋਈ ਵੀ ਪੁਖ਼ਤਾ ਸਬੂਤ ਪੇਸ਼ ਨਹੀਂ ਕਰ ਸਕੇ ਕਿ ਉਹ ਕਿਸ ਸੰਸਥਾ ਜਾਂ ਠੇਕੇਦਾਰ ਦੇ ਮੁਲਾਜ਼ਮ ਹਨ | ਮੰਡੀ ਬੋਰਡ ਦਾ ਕੋਈ ਵੀ ਅਧਿਕਾਰੀ ਮੌਕੇ 'ਤੇ ਇਸ ਲੁੱਟ ਨੂੰ ਰੋਕਣ ਲਈ ਮੌਜੂਦ ਨਹੀਂ ਸੀ | ਉਨ੍ਹਾਂ ਕਿਹਾ ਕਿ ਇਸ ਘੁਟਾਲੇ ਵਿਚ ਸਭ ਤੋਂ ਵੱਡੀ ਉਂਗਲ ਮੰਡੀ ਬੋਰਡ ਵੱਲ ਉੱਠ ਰਹੀ ਹੈ | ਇਹ ਸਵਾਲ ਪੈਦਾ ਹੁੰਦਾ ਹੈ ਕਿ ਮੰਡੀ ਬੋਰਡ ਦੇ ਚੇਅਰਮੈਨ ਦੀ ਨਿਗਰਾਨੀ ਹੇਠ ਅਜਿਹਾ ਵੱਡਾ ਭਿ੍ਸ਼ਟਾਚਾਰ ਕਿਵੇਂ ਫਲ-ਫੁੱਲ ਰਿਹਾ ਹੈ | ਸਕੱਤਰ ਮਾਰਕੀਟ ਕਮੇਟੀ ਤੇ 15 ਲੱਖ ਰੁਪਏ ਰਿਸ਼ਵਤ ਦੀ ਮੰਗ ਕਰਨ ਦਾ ਇਲਜ਼ਾਮ ਇਹ ਸਪੱਸ਼ਟ ਕਰਦਾ ਹੈ ਕਿ ਮੰਡੀ ਵਿਚ ਵਸੂਲੀ ਜਾਣ ਵਾਲੀ ਨਾਜਾਇਜ਼ ਰਾਸ਼ੀ ਦਾ ਇੱਕ ਵੱਡਾ ਹਿੱਸਾ ਉੱਚ ਅਧਿਕਾਰੀਆਂ ਦੀਆਂ ਜੇਬਾਂ ਵਿਚ ਜਾ ਰਿਹਾ ਹੈ | ਠੇਕੇਦਾਰ ਰਾਜੂ ਨੇ ਕਿਹਾ ਕਿ ਪੰਜਾਬ ਵਿਚ ਮੌਜੂਦਾ ਸਰਕਾਰ 'ਆਮ ਆਦਮੀ' ਦੇ ਨਾਮ 'ਤੇ ਬਣੀ ਹੈ ਅਤੇ ਮੁੱਖ ਮੰਤਰੀ ਹਮੇਸ਼ਾ ਭਿ੍ਸ਼ਟਾਚਾਰ ਵਿਰੁੱਧ 'ਜ਼ੀਰੋ ਟਾਲਰੈਂਸ' ਦੀ ਗੱਲ ਕਰਦੇ ਹਨ | ਪਰ ਸਬਜ਼ੀ ਮੰਡੀ ਦੀ ਇਹ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ |ਇਹ ਮਾਮਲਾ ਸਿਰਫ਼ 35 ਰੁਪਏ ਵਾਧੂ ਲੈਣ ਦਾ ਨਹੀਂ ਹੈ, ਸਗੋਂ ਇਹ ਕਰੋੜਾਂ ਰੁਪਏ ਦੇ ਉਸ ਘੁਟਾਲੇ ਦਾ ਹਿੱਸਾ ਹੈ ਜੋ ਰੋਜ਼ਾਨਾ ਪੰਜਾਬ ਦੀਆਂ ਮੰਡੀਆਂ ਵਿਚ ਹੁੰਦਾ ਹੈ | ਜੇਕਰ ਇੱਕ ਮੰਡੀ ਵਿੱਚੋਂ ਲੱਖਾਂ ਦੀ ਰਿਸ਼ਵਤ ਮੰਗੀ ਜਾ ਰਹੀ ਹੈ, ਤਾਂ ਪੂਰੇ ਸੂਬੇ ਦਾ ਅੰਕੜਾ ਕਿੱਥੇ ਪਹੁੰਚੇਗਾ | ਠੇਕੇਦਾਰ ਰਾਜੂ ਨੇ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਅਤੇ ਸਕੱਤਰ ਮਾਰਕੀਟ ਕਮੇਟੀ ਕੋਲੋਂ ਜਵਾਬ ਤਲਬੀ ਕੀਤੀ ਜਾਵੇ | ਜੇਕਰ ਸਰਕਾਰ ਨੇ ਜਲਦ ਸਖ਼ਤ ਕਦਮ ਨਾ ਚੁੱਕੇ, ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਭਿ੍ਸ਼ਟਾਚਾਰ ਵਿਰੁੱਧ ਜੰਗ ਸਿਰਫ਼ ਕਾਗਜ਼ੀ ਦਾਅਵਿਆਂ ਤੱਕ ਹੀ ਸੀਮਤ ਹੈ | ਮਾਰਕੀਟ ਕਮੇਟੀ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਠੇਕੇਦਾਰ ਵੱਲੋਂ ਅਚਾਨਕ ਠੇਕਾ ਛੱਡੇ ਜਾਣ ਦੇ ਕਾਰਨ ਅਚਾਨਕ ਮੰਡੀ ਦੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਆਉਂਦੇ ਲੋਕਾਂ ਦੀ ਪਰਚੀ ਕੱਟਣੀ ਬਹੁਤ ਹੀ ਔਖਾ ਕੰਮ ਹੈ | ਰਾਤੋ ਰਾਤ ਵੱਖ-ਵੱਖ ਥਾਵਾਂ ਤੇ ਪਰਚੀ ਕੱਟਣ ਵਾਲੀ ਟੀਮ ਦਾ ਪ੍ਰਬੰਧ ਕਰਨਾ ਇੱਕ ਚਿੰਤਾ ਦਾ ਵਿਸ਼ਾ ਸੀ | ਪੰਜਾਬ ਸਰਕਾਰ ਦੇ ਮਾਲੀਏ ਦਾ ਨੁਕਸਾਨ ਨਾ ਹੋਵੇ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਰਾਤੋ ਰਾਤ ਇੱਕ ਟੀਮ ਤਿਆਰ ਕੀਤੀ ਗਈ | ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਜਦ ਠੇਕਾ ਹੀ ਛੱਡ ਦਿੱਤਾ ਗਿਆ ਹੈ ਤਾਂ ਮੰਡੀ ਵਿੱਚ ਆਉਣ ਦਾ ਉਸਦਾ ਮਕਸਦ ਸਾਬਤ ਕਰਦਾ ਹੈ ਕਿ ਉਹ ਮੰਡੀ ਦਾ ਮਾਹੌਲ ਕਰਨਾ ਚਾਹੁੰਦਾ ਹੈ | ਠੇਕੇਦਾਰ ਦੀ ਗੁੰਡਾਗਰਦੀ ਤੋਂ ਪਰੇਸ਼ਾਨ ਹੋ ਕੇ ਹੀ ਅੱਜ ਆੜਤੀ ਅਤੇ ਰੇਹੜੀ ਫੜੀ ਵਾਲਿਆਂ ਵੱਲੋਂ ਮਾਰਕੀਟ ਕਮੇਟੀ ਦਫਤਰ ਆ ਕੇ ਸ਼ਿਕਾਇਤ ਦੇਣ ਤੋਂ ਬਾਅਦ ਜਦੋਂ ਉਹ ਬਾਹਰ ਨਿਕਲੇ ਤਾਂ ਠੇਕੇਦਾਰ ਦੇ ਗੁੰਡਿਆਂ ਵੱਲੋਂ ਉਨ੍ਹਾਂ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਗਈ | ਜਿਸ ਉੱਪਰ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ | ਸਕੱਤਰ ਗਿੱਲ ਨੇ ਕਿਹਾ ਕਿ ਜਲਦ ਹੀ ਆਉਣ ਵਾਲੇ ਸਮੇਂ ਵਿਚ ਮੰਡੀ ਵਿਚ ਆਉਣ ਜਾਣ ਵਾਲਿਆਂ ਨੂੰ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਹੋਣ ਦਿੱਤੀ ਜਾਵੇਗੀ |
11ਐਲਡੀਐਚ48
ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ ਦਾ ਬਾਹਰਲਾ ਦਿ੍ਸ਼ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਦੇ ਐਲਾਨੇ ਗਏ ਨਤੀਜਿਆਂ 'ਚ ਵੱਖ-ਵੱਖ ਸਕੂਲਾਂ ਦਾ ਨਤੀਜਾ ਸ਼ਾਨਦਾਰ ਰਿਹਾ <br/>... ਅਗਲੀ ਖ਼ਬਰ ਜਵੱਦੀ ਟਕਸਾਲ ਵਿਖੇ ਵਿਸਾਖੀ ਵਾਲੇ ਦਿਨ ਗੁਰਮਤਿ ਸਮਾਗਮ ਅਤੇ ਅੰਮਿ੍ਤ ਸੰਚਾਰ ਹੋਵੇਗਾ-ਸੰਤ ਬਾਬਾ ਅਮੀਰ ਸਿੰਘ <br/>
Ad Position 24