08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਪੁਲਿਸ ਨੇ ਕੀਤਾ ਨਸ਼ਟ <br/>

Ad Position 21
No active advertisement
ਅਜੀਤ ਡੈਸਕ 12-04-2026
ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਨਸ਼ਿਆਂ ਨੂੰ ਨਸ਼ਟ ਕਰਨ ਦੀ ਇਹ ਪ੍ਰਕਿਰਿਆ ਲੁਧਿਆਣਾ ਵਿਖੇ ਸਥਿਤ 'ਡਰੱਗ ਡਿਸਪੋਜ਼ਲ ਇੰਸੀਨਰੇਟਰ' (ਭੱਠੀ) ਵਿਚ ਪੂਰੀ ਕੀਤੀ ਗਈ | ਪੁਲਿਸ ਵਲੋਂ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥ 219 ਮਾਮਲਿਆਂ ਵਿਚ ਬਰਾਮਦ ਕੀਤੇ ਗਏ ਸਨ | ਪੁਲਿਸ ਵਲੋਂ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿਚ ਭੁੱਕੀ (ਚੂਰਾ ਪੋਸਤ) 10 ਕੁਇੰਟਲ 71 ਕਿੱਲੋ, ਹੈਰੋਇਨ 9 ਕਿੱਲੋ 721 ਗ੍ਰਾਮ, ਗਾਂਜਾ 71 ਕਿੱਲੋ 606 ਗ੍ਰਾਮ, ਚਰਸ 712 ਗ੍ਰਾਮ, ਨਸ਼ੀਲੀਆਂ ਗੋਲੀਆਂ 12,890, ਟੀਕੇ 1,630, ਸ਼ੀਸ਼ੀਆਂ 226, ਕੋਕੀਨ 13 ਗ੍ਰਾਮ, ਨਸ਼ੀਲਾ ਪਾਊਡਰ 464 ਗ੍ਰਾਮ, ਆਈਸ 10 ਗ੍ਰਾਮ ਸ਼ਾਮਿਲ ਹਨ | ਕਮਿਸ਼ਨਰ ਪੁਲਿਸ ਸਵਪਨ ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ 219 ਕੇਸਾਂ ਵਿਚ ਜ਼ਬਤ ਕੀਤੇ ਗਏ ਕੁੱਲ 11 ਕੁਇੰਟਲ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਹੈ | ਉਨਾਂ ਅੱਗੇ ਕਿਹਾ ਕਿ ਲੁਧਿਆਣਾ ਪੁਲਿਸ ਨਸ਼ਾ ਤਸਕਰੀ ਵਿਰੁੱਧ 'ਜ਼ੀਰੋ ਟਾਲਰੈਂਸ' ਦੀ ਨੀਤੀ 'ਤੇ ਕਾਇਮ ਹੈ ਅਤੇ ਨਸ਼ਿਆਂ ਦੇ ਗੈਰ-ਕਾਨੂੰਨੀ ਵਪਾਰ ਵਿਚ ਸ਼ਾਮਿਲ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਵਿਸਾਖੀ ਮੌਕੇ ਭਲਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ-ਖ਼ਾਲਸਾ/ਛਾਪਾ <br/> ਅਗਲੀ ਖ਼ਬਰ ਜੇਲ੍ਹ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ
Ad Position 24