08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਵਿਸਾਖੀ ਮੌਕੇ ਭਲਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ-ਖ਼ਾਲਸਾ/ਛਾਪਾ <br/>

Ad Position 21
No active advertisement
ਅਜੀਤ ਡੈਸਕ 12-04-2026
ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਤਿਉਹਾਰ ਮੌਕੇ 13 ਅਪ੍ਰੈਲ ਦਿਨ ਸੋਮਵਾਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਨਗਰ ਕੀਰਤਨ 'ਚ ਵੱਡੀ ਗਿਣਤੀ ਵਿਚ ਸੰਗਤ ਸ਼ਾਮਿਲ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਹਰਪਾਲ ਸਿੰਘ ਖਾਲਸਾ ਅਤੇ ਅਤੇ ਸਰਬਜੀਤ ਸਿੰਘ ਛਾਪਾ ਨੇ ਦੱਸਿਆ ਕਿ ਇਹ ਨਗਰ ਕੀਰਤਨ 13 ਅਪ੍ਰੈਲ ਨੂੰ ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਤੋਂ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ ਅਰਦਾਸ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਰਵਾਨਾ ਹੋਵੇਗਾ | ਉਨ•ਾਂ ਦੱਸਿਆ ਕਿ ਇਸ ਨਗਰ ਕੀਰਤਨ ਦਾ ਮੰਤਵ ਅਜੋਕੇ ਪਦਾਰਥਵਾਦੀ ਤੇ ਗੈਰ ਸਿੱਖ ਪ੍ਰਭਾਵ ਕਰਨ ਅਜੋਕੀ ਨੌਜਵਾਨ ਪੀੜ•ੀ ਦੇ ਵਿਗੜਦੇ ਸਰੂਪ ਨੂੰ ਮੁੜ ਤੋਂ ਅੰਮਿ੍ਤਧਾਰੀ, ਰਹਿਤ ਮਰਿਯਾਦਾ ਦੇ ਪਾਲਨ ਕਰਨ ਵਾਲੇ, ਪਵਿੱਤਰਤਾ ਦੀ ਮੂਰਤ, ਛਲ-ਕਪਟ ਤੋਂ ਰਹਿਤ, ਵਿਕਾਰਾਂ ਤੋਂ ਹੀਨ, ਕੂੜ ਕਿਰਿਆ ਦੇ ਵਿਰੋਧੀ, ਪ੍ਰਭੂ ਪ੍ਰੇਮ ਵਿਚ ਰੰਗੀਆਂ ਸ਼ਖਸੀਅਤਾਂ ਵਾਲੇ ਗੁਰਮੁਖਾਂ ਵੱਲ ਮੋੜਨ ਦਾ ਨਿਮਾਣਾ ਜਿਹਾ ਉਪਰਾਲਾ ਹੈ | ਉਨਾਂ ਲੁਧਿਆਣਾ ਨਿਵਾਸੀਆਂ, ਖਾਸ ਕਰਕੇ ਸਿੱਖ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਰਿਵਾਰਾਂ ਸਮੇਤ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਨ ਅਤੇ ਆਪਣੇ ਘਰਾਂ 'ਚ ਜਨਮੇ ਬੱਚਿਆਂ, ਨੌਜਵਾਨਾਂ ਨੂੰ ਗੁਰੂ ਦੇ ਦਰਸਾਏ ਮਾਰਗ ਦੇ ਪਾਂਧੀ ਬਣਾਉਣ |

Ad Position 22
No active advertisement
ਪਿਛਲੀ ਖ਼ਬਰ ਵਿ੍ੰਦਾਵਨ ਕਿਸ਼ਤੀ ਹਾਦਸੇ ਵਿਚ ਮਰਨ ਵਾਲੇ ਲੁਧਿਆਣਾ ਦੁੱਗਰੀ ਫੇਸ 2 ਵਾਸੀ ਅੰਜੂ ਗੁਲਾਟੀ, ਰਾਕੇਸ਼ ਗੁਲਾਟੀ ਅਤੇ ਮੀਨੂੰ ਬ... ਅਗਲੀ ਖ਼ਬਰ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਪੁਲਿਸ ਨੇ ਕੀਤਾ ਨਸ਼ਟ <br/>
Ad Position 24