08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਵਿ੍ੰਦਾਵਨ ਕਿਸ਼ਤੀ ਹਾਦਸੇ ਵਿਚ ਮਰਨ ਵਾਲੇ ਲੁਧਿਆਣਾ ਦੁੱਗਰੀ ਫੇਸ 2 ਵਾਸੀ ਅੰਜੂ ਗੁਲਾਟੀ, ਰਾਕੇਸ਼ ਗੁਲਾਟੀ ਅਤੇ ਮੀਨੂੰ ਬਾਂਸਲ ਦਾ ਗਮਗੀਨ ਮਾਹੌਲ ਵਿਚ ਕੀਤਾ ਗਿਆ ਸਸਕਾਰ

Ad Position 21
No active advertisement
ਹਾਦਸੇ ਵਿਚ ਮਾਰੇ ਗਏ ਅੰਜੂ ਗੁਲਾਟੀ, ਰਾਕੇਸ਼ ਗੁਲਾਟੀ, ਮੀਨੂੰ ਬਾਂਸਲ ਅਤੇ ਲਾਪਤਾ ਡਿੰਕੀ ਬਾਂਸਲ ਦੀਆਂ ਫਾਈਲ ਤਸਵੀਰਾਂ |
ਵਿ੍ੰਦਾਵਨ ਕਿਸ਼ਤੀ ਹਾਦਸੇ ਵਿਚ ਮਰਨ ਵਾਲੇ ਅੰਜੂ ਗੁਲਾਟੀ, ਰਾਕੇਸ਼ ਗੁਲਾਟੀ ਅਤੇ ਮੀਨੂੰ ਬਾਂਸਲ ਦੇ ਸਸਕਾਰ ਮੌਕੇ ਵਰਲਾਪ ਕਰਦੇ ਹੋਏ ਪਰਿਵਾਰਕ ਮੈਂਬਰ, ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਅੰਮਿ੍ਤਾ ਵੜਿੰਗ ਅਤੇ ਸਸਕਾਰ ਮੌਕੇ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਹੋਰ | ਤਸਵੀਰਾਂ-ਸੇਵਕ ਸਿੰਘ
12-04-2026
ਫੁੱਲਾਂਵਾਲ, 11 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਵਿ੍ੰਦਾਵਨ ਕਿਸ਼ਤੀ ਹਾਦਸੇ ਵਿਚ ਮਰਨ ਵਾਲੇ ਲੁਧਿਆਣਾ ਦੁੱਗਰੀ ਫੇਸ-2 ਵਾਸੀ ਅੰਜੂ ਗੁਲਾਟੀ, ਰਾਕੇਸ਼ ਗੁਲਾਟੀ ਅਤੇ ਮੀਨੂੰ ਬਾਂਸਲ ਦਾ ਅੱਜ ਦੁੱਗਰੀ ਫੇਸ-2 ਦੀ ਸਮਸ਼ਾਨ ਘਾਟ ਵਿਖੇ ਬੜੇ ਹੀ ਗਮਗੀਨ ਮਾਹੋਲ ਵਿਚ ਸਸਕਾਰ ਕਰ ਦਿੱਤਾ ਗਿਆ | ਪਰਿਵਾਰਿਕ ਮੈਂਬਰਾਂ ਅਤੇ ਰਿਸਤੇਦਾਰਾਂ ਦਾ ਵਰਲਾਪ ਝੱਲਿਆਂ ਨਹੀ ਸੀ ਜਾ ਸਕਦਾ, ਸਭ ਦੀਆਂ ਅੱਖਾ ਨਮ ਸਨ | ਜਦ ਕਿ ਮੀਨੂੰ ਬਾਂਸਲ ਦੀ ਪੁੱਤਰੀ ਡਿੰਕੀ ਬਾਂਸਲ 21 ਅਜੇ ਵੀ ਲਾਪਤਾ ਹੈ ਜਿਸ ਬਾਰੇ ਕੁੱਝ ਵੀ ਪਤਾ ਨਾ ਲੱਗਣ ਤੇ ਪਰਿਵਾਰ ਡੂੰਘੇ ਸਦਮੇ ਵਿਚ ਹੈ | ਮੀਨੂੰ ਬਾਂਸਲ ਦੇ ਪੁੱਤਰ ਨਿਖਿਲ ਬਾਂਸਲ ਨੇ ਪ੍ਰਸ਼ਾਸਨ ਨੂੰ ਉਸਦੀ ਭੈਣ ਲੱਭਣ ਵਿਚ ਮਦਦ ਕਰਨ ਦੀ ਗੁਹਾਰ ਲਗਾਈ ਗਈ | ਸਸਕਾਰ ਮੌਕੇ ਦੋਵੇਂ ਪਰਿਵਾਰਾਂ ਨਾਲ ਏ.ਡੀ.ਸੀ ਜਰਨਲ ਪੂਨਮ ਸਿੰਘ, ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਅਮਿ੍ਤਾ ਵੜਿੰਗ ਪਤਨੀ ਸੂਬਾ ਪ੍ਰਧਾਨ ਕਾਂਗਰਸ ਕਮੇਟੀ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਜੇ ਤਲਵਾੜ, ਹਤੇਸ਼ਇੰਦਰ ਸਿੰਘ ਗਰੇਵਾਲ, ਜਗਬੀਰ ਸਿੰਘ ਸੋਖੀ, ਜਸਦੀਪ ਸਿੰਘ ਕਾਉਂਕੇ, ਰਜੇਸ਼ ਧੀਮਾਨ ਪ੍ਰਧਾਨ ਭਾਜਪਾ ਲੁਧਿਆਣਾ, ਅਰਵਿੰਦਰ ਸਿੰਘ ਸੰਧੂ, ਇਸ਼ਵਰਜੋਤ ਸਿੰਘ ਚੀਮਾ, ਬਲਦੇਵ ਸਿੰਘ ਸਵੱਦੀ, ਕਰਮਜੀਤ ਸਿੰਘ ਕੜਵਲ ਤੋਂ ਇਲਾਵਾ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਪਰਿਵਾਰਿਕ ਰਿਸ਼ਤੇਦਾਰ ਵੀ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਟੋਯੋਟਾ ਨੇ ਆਪਣੇ ਨੈੱਟਵਰਕ 'ਚ ਵਾਧਾ ਕਰਦਿਆਂ ਲੁਧਿਆਣਾ ਵਿਚ ਨਵਾਂ ਮੋਂਗਾ ਟੋਯੋਟਾ ਸ਼ੋਅਰੂਮ ਖੋਲਿ੍ਹਆ
ਅਗਲੀ ਖ਼ਬਰ ਵਿਸਾਖੀ ਮੌਕੇ ਭਲਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ-ਖ਼ਾਲਸਾ/ਛਾਪਾ

Ad Position 24