04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਫ਼ਾਈ ਸੇਵਕਾਂ ਨੇ ਪ੍ਰਤਾਪ ਚੌਕ 'ਚ ਕੂੜਾ ਸੜਕ 'ਤੇ ਸੁੱਟ ਕੇ ਕੀਤਾ ਰੋਸ ਪ੍ਰਦਰਸ਼ਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਲੁਧਿਆਣਾ, 12 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਪ੍ਰਤਾਪ ਚੌਕ ਵਿਚ ਨਿਊ ਵਾਲਮੀਕਿ ਏਕਤਾ ਸੰਘ ਦੇ ਪ੍ਰਧਾਨ ਓਮਪਾਲ ਚਨਾਰੀਆ ਦੀ ਅਗਵਾਈ ਹੇਠ ਸਫ਼ਾਈ ਸੇਵਕਾਂ ਵਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ 'ਚ ਆਏ ਕਰਮਚਾਰੀਆਂ ਨੇ ਕੂੜਾ ਸਟੈਟਿਕ ਕੰਪੈਕਟਰ 'ਚ ਨਾ ਸੁੱਟੇ ਜਾਣ ਦੇ ਵਿਰੋਧ 'ਚ ਕੂੜਾ ਚੌਕ ਵਿਚ ਹੀ ਸੁੱਟ ਦਿੱਤਾ, ਜਿਸ ਨਾਲ ਇਲਾਕੇ 'ਚ ਗੰਭੀਰ ਹਾਲਾਤ ਬਣ ਗਏ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਓਮਪਾਲ ਅਤੇ ਰਾਜੇਸ਼ ਕੁਮਾਰ ਸਾਧੂ ਨੇ ਦੱਸਿਆ ਕਿ ਸ਼ਹਿਰ ਦੇ ਸਟੈਟਿਕ ਕੰਪੈਕਟਰਾਂ ਵਿਚ ਉਨ੍ਹਾਂ ਨੰੂ ਕੂੜਾ ਸੁੱਟਣ ਨਹੀਂ ਦਿੱਤਾ ਜਾ ਰਿਹਾ ਹੈ | ਇਸ ਦਾ ਮੁੱਖ ਕਾਰਨ ਇਹ ਹੈ ਕਿ ਕੰਪੈਕਟਰਾਂ 'ਚ ਕੂੜਾ ਚੁੱਕਣ ਵਾਲੀਆਂ ਗੱਡੀਆਂ ਬੰਦ ਪਈਆਂ ਹਨ | ਇਸ ਕਰਕੇ ਸਫ਼ਾਈ ਕਰਮਚਾਰੀਆਂ ਨੰੂ ਘੰਟਿਆਂ ਤੱਕ ਕੰਪੈਕਟਰਾਂ ਦੇ ਬਾਹਰ ਖੜੇ੍ਹ ਰਹਿਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਨੰੂ ਲੈ ਕੇ ਪਹਿਲਾਂ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਪਰ ਨਿਗਮ ਵਲੋਂ ਅਜੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ | ਹਾਲਾਤ ਇਹ ਹਨ ਕਿ ਮਜਬੂਰਨ ਸਫ਼ਾਈ ਸੇਵਕਾਂ ਨੰੂ ਸੜਕਾਂ 'ਤੇ ਹੀ ਕੂੜਾ ਸੁੱਟਣਾ ਪੈ ਰਿਹਾ ਹੈ, ਜਿਸ ਨਾਲ ਲੋਕਾਂ ਨੰੂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਰਮਚਾਰੀਆਂ ਨੰੂ ਸਮਝਾ ਕੇ ਚੌਕ ਵਿਚ ਪਿਆ ਕੂੜਾ ਉਠਵਾਇਆ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਨਿਗਮ ਦਾ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਾ | ਸਫ਼ਾਈ ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਜਲਦੀ ਹੀ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਪ੍ਰਮੋਦ, ਰਾਜੇਸ਼, ਸੁਰੇਸ਼, ਪਿੰਟੂ, ਸੋਨੂੰ, ਡਿਪਟੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਾਵਾਧਸ ਵਲੋਂ ਕੱਲ੍ਹ ਮਨਾਇਆ ਜਾਵੇਗਾ ਡਾ. ਅੰਬੇਡਕਰ ਜੀ ਦਾ ਜਨਮ ਦਿਨ-ਵਿਜੈ ਦਾਨਵ <br/> ਅਗਲੀ ਖ਼ਬਰ ਡਿਪਟੀ ਮੇਅਰ ਜੌਹਰ ਨੇ ਗਿੱਲ ਰੋਡ ਦੇ ਪੁਨਰ ਨਿਰਮਾਣ ਦੇ ਪ੍ਰੋਜੈਕਟ ਦਾ ਕੀਤਾ ਨਿਰੀਖਣ <br/>
Ad Position 24