ਲੁਧਿਆਣਾ, 12 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਇਕ ਮੀਟਿੰਗ ਰਾਸ਼ਟਰੀ ਮੁੱਖ ਸੰਚਾਲਕ ਵਿਜੈ ਦਾਨਵ ਦੀ ਅਗਵਾਈ 'ਚ ਸੰਸਥਾ ਦੇ ਕੇਂਦਰੀ ਦਫ਼ਤਰ ਸਥਾਨਕ ਨੇੜੇ ਨਗਰ ਨਿਗਮ ਜੋਨ-ਏ ਵਿਖੇ ਹੋਈ | ਜਾਣਕਾਰੀ ਦਿੰਦਿਆਂ ਵਿਜੈ ਦਾਨਵ ਨੇ ਦੱਸਿਆ ਕਿ ਭਾਵਾਧਸ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਇਕ ਵਿਸ਼ਾਲ ਸਮਾਗਮ ਸ਼ੂਨਯ ਸੇ ਸਿਖਰ ਦਾ ਆਯੋਜਨ 14 ਅਪ੍ਰੈਲ ਦੁਪਹਿਰ 1: 00 ਵਜੇ ਸਥਾਨਕ ਮਲਹੋਤਰਾ ਪੈਲੇਸ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਸਮਾਜ ਦੇ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕਰਨਾ ਹੈ, ਜਿਨ੍ਹਾਂ ਨੇ ਸਮਾਜ ਵਿਚ ਵਿਸ਼ੇਸ਼ ਪ੍ਰਾਪਤੀਆਂ ਹਾਸਿਲ ਕੀਤੀਆਂ ਅਤੇ ਭਾਵਾਧਸ ਵਲੋਂ ਇਸ ਦੌਰਾਨ ਪ੍ਰੀਖਿਆਵਾਂ ਵਿਚ ਚੰਗਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ ਅਤੇ ਇਸ ਦੌਰਾਨ ਆਏ ਹੋਏ ਮਹਿਮਾਨਾਂ ਵਲੋਂ ਬਾਬਾ ਸਾਹਿਬ ਦੇ ਜੀਵਨ, ਸਿੱਖਿਆਵਾਂ ਅਤੇ ਪ੍ਰਾਪਤੀਆਂ ਬਾਰੇ ਦੱਸਿਆ ਜਾਵੇਗਾ | ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਸ਼ਿਰਕਤ ਕੀਤੀ ਜਾਵੇਗੀ | ਮੀਟਿੰਗ ਦੌਰਾਨ ਵਿਜੈ ਦਾਨਵ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਆਧੁਨਿਕ ਭਾਰਤ ਦੇ ਜਨਮਦਾਤਾ ਹਨ ਅਤੇ ਉਨ੍ਹਾਂ ਨੇ ਸੰਵਿਧਾਨ ਦੀ ਰਚਨਾ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੀਤੀ ਹੈ ਅਤੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਮਾਨ ਅਧਿਕਾਰ ਦਿੱਤੇ ਹਨ ਇਸ ਲਈ ਹਰ ਭਾਰਤ ਵਾਸੀ ਦਾ ਫ਼ਰਜ਼ ਹੈ ਕਿ ਉਹ ਡਾ. ਅੰਬੇਡਕਰ ਦਾ ਜਨਮ ਦਿਨ ਮਨਾਏ | ਉਨ੍ਹਾਂ ਕਿਹਾ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਉਹ ਭਾਵਾਧਸ ਵਲੋਂ 14 ਅਪ੍ਰੈਲ ਨੂੰ ਕਰਾਏ ਜਾ ਰਹੇ ਸਮਾਗਮ ਵਿਚ ਸ਼ਾਮਿਲ ਹੋ ਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕਰਨ | ਇਸ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤੇਗਾ | ਇਸ ਮੌਕੇ ਚੌਧਰੀ ਯਸ਼ਪਾਲ, ਰਜਿੰਦਰ ਹੰਸ, ਵਿਮਲ ਭੱਟੀ, ਰੋਹਿਤ ਸਹੋਤਾ, ਅਕਸ਼ੇ ਰਾਜ, ਸੰਜੇ ਦਿਸ਼ਾਵਰ, ਸੁਧੀਰ ਧਾਰੀਵਾਲ, ਮਹਿਕ ਸਿੰਘ ਟੋਨੀ ਗਹਿਲੋਤ, ਹੀਰਾ ਗਿੱਲ, ਸ਼ਾਮ ਬੋਹਤ, ਲਵ ਦਾਵਿ੍ੜ, ਅਸ਼ੋਕ ਦੈਤਯਾ, ਜਤਿੰਦਰ ਘਾਵਰੀ, ਅਸ਼ੋਕ ਦਾਨਵ, ਸੰਜੀਵ ਬੇਗੜਾ, ਸੁਰੇਸ਼ ਸੈਲੀ, ਕਨੌਜ ਦਾਨਵ, ਧਰਮਵੀਰ ਮਚਲ, ਅਜੇ ਕਾਲੜਾ, ਸੁਨੀਲ ਹੰਸ, ਸੂਰਜ ਗਿੱਲ, ਮਿੰਕਲ ਆਦਿ ਹਾਜ਼ਰ ਸਨ |