04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਨਿਊ ਸ਼ਿਵਪੁਰੀ ਰੋਡ ਤੇ ਇਕ ਇਮਾਰਤ 'ਚ ਜਿਮ ਨਾਲ ਚੱਲ ਰਹੇ ਲਿਟਲ ਪਲੇਅ ਵੇਅ ਸਕੂਲ ਦੇ ਸੰਚਾਲਕ 'ਤੇ ਉੱਠੇ ਸਵਾਲ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026

ਲੁਧਿਆਣਾ, 12 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਿਊ ਸ਼ਿਵਪੁਰੀ ਰੋਡ 'ਤੇ ਰਿਹਾਇਸ਼ੀ ਇਲਾਕੇ ਅੰਦਰ ਸਥਿਤ ਲਿਟਲ ਪਲੇਵੇ ਸਕੂਲ ਦੇ ਸੰਚਾਲਨ ਸੰਬੰਧੀ ਕੁੱਝ ਮੁੱਦੇ ਚਰਚਾ ਵਿਚ ਆਏ ਹਨ | ਮੌਕੇ 'ਤੇ ਦੇਖੀ ਗਈ ਸਥਿਤੀ ਅਨੁਸਾਰ ਇਕੋ ਇਮਾਰਤ ਵਿਚ ਜਿਮ ਅਤੇ ਪਲੇਅ ਵੇਅ ਸਕੂਲ ਚਲਦੇ ਨਜ਼ਰ ਆਏ ਹਨ | ਜਿਸ ਨਾਲ ਨਿਯਮਾਂ ਅਤੇ ਸੁਰੱਖਿਆ ਮਿਆਰਾਂ ਮਾਲ ਮੇਲ ਬਾਰੇ ਸਪੱੱਸ਼ਟਤਾ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ | ਸਥਾਨਕ ਪੱਧਰ 'ਤੇ ਕੁੱਝ ਵਸਨੀਕਾਂ ਵਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਸੰਬੰਧਿਤ ਸਕੂਲ ਦਾ ਮੁੱਖ ਸੜਕ ਤੋ 40 ਫੁੱਟ ਦੀ ਦੂਰੀ 'ਤੇ ਹੋਣਾ ਵੀ ਲਾਜ਼ਮੀ ਹੈ, ਜੋ ਕਿ ਇਹ ਨਹੀਂ ਹੈ | ਇਸ ਤੋਂ ਇਲਾਵਾ ਸਕੂਲ ਦਾ ਦਫਤਰ ਹੇਠਾਂ ਜਿਮ ਦੇ ਨਾਲ ਮਨਾਇਆ ਗਿਆ ਹੈ | ਇਸ ਤੋਂ ਇਲਾਵਾ ਕੁੱਝ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਇਮਾਰਤ ਵਿਚ ਕਥਿਤ ਕੌਰ 'ਤੇ ਰਿਹਾਇਸ਼ ਵੀ ਹੈ | ਇਲਾਕਾ ਨਿਵਾਸੀਆਂ ਦੇ ਅਨੁਸਾਰ ਇਹ ਇਲਾਕਾ ਮੁੱਖ ਤੌਰ 'ਤੇ ਰਿਹਾਇਸ਼ੀ ਹੈ ਅਤੇ ਅਜਿਹੇ ਵਿਚ ਵੱਖ-ਵੱਖ ਕਿਸਮ ਦੀਆਂ ਗਤੀਵਿਧੀਆਂ ਲਈ ਲੋੜੀਂਦੀਆਂ ਮਨਜ਼ੂਰੀਆਂ ਦੀ ਪਾਲਣਾ ਲਾਜ਼ਮੀ ਮੰਨੀ ਜਾਂਦੀ ਹੈ | ਇਸ ਸੰਬੰਧੀ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸੰਬੰਧਿਤ ਸਥਾਨ 'ਤੇ ਲਾਜ਼ਮੀ ਮਨਜ਼ੂਰੀਆਂ ਪ੍ਰਾਪਤ ਕੀਤੀਆਂ ਗਈਆਂ ਹਨ ਜਾਂ ਨਹੀਂ | ਨਿਯਮਾਂ ਅਨੁਸਾਰ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਨਗਰ ਨਿਗਮ ਵਲੋਂ ਨਿਰਧਾਰਤ ਪ੍ਰਕਿਰਿਆਵਾਂ ਲਾਗੂ ਹੁੰਦੀਆਂ ਹਨ | ਅਧਿਕਾਰਕ ਰਿਕਾਰਡ ਸੰਬੰਧੀ ਜਾਣਕਾਰੀ ਉਪਲਬੱਧ ਨਾ ਹੋਣ ਕਾਰਨ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸਾਰੇ ਮਿਆਰ ਪੂਰੇ ਕੀਤੇ ਗਏ ਹਨ ਜਾਂ ਨਹੀਂ | ਕੁੱਝ ਵਸਨੀਕਾਂ ਵਲੋਂ ਬੱਚਿਆਂ ਦੀ ਸੁਰੱਖਿਆ ਸੰਬੰਧੀ ਵੀ ਚਿੰਤਾ ਜਤਾਈ ਗਈ ਹੈ, ਕਿਉਂਕਿ ਇਕੋ ਇਮਾਰਤ ਵਿਚ ਵੱਖ-ਵੱਖ ਕਿਸਮ ਦੀ ਆਵਾਜਾਈ ਹੋਣ ਦੀ ਗੱਲ ਕੀਤੀ ਜਾ ਰਹੀ ਹੈ | ਇਸ ਤੋ ਇਲਾਵਾ ਜਿਮ ਨਾਲ ਸੰਬੰਧਿਤ ਗਤੀਵਿਧੀਆਂ ਅਤੇ ਸਕੂਲ ਦੇ ਮਾਹੌਲ ਵਿਚਕਾਰ ਤਾਲਮੇਲ ਬਾਰੇ ਵੀ ਸਵਾਲ ਉਠ ਰਹੇ ਹਨ | ਹਾਲਾਂਕਿ ਇਸ ਸੰਬੰਧੀ ਕੋਈ ਅਧਿਕਾਰਕ ਰਿਪੋਰਟ ਸਾਹਮਣੇ ਨਹੀ ਆਈ | ਇਮਾਰਤ ਵਿਚ ਫਾਇਰ ਸੇਫਟੀ ਪ੍ਰਬੰਧਾਂ, ਐਮਰਜੈਂਸੀ ਨਿਕਾਸ ਅਤੇ ਮਨਜੂਰਸ਼ੁਦਾ ਨਕਸ਼ੇ ਦੀ ਪਾਲਣਾ ਬਾਰੇ ਸੰਬੰਧੀ ਵੀ ਅਧਿਕਾਰਕ ਜਾਣਕਾਰੀ ਉਪਲਬਧ ਨਹੀਂ ਹੋ ਸਕੀ | ਨਿਯਮਾਂ ਅਨੁਸਾਰ ਇਹ ਸਾਰੇ ਮਿਆਰ ਲਾਜ਼ਮੀ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਦੀ ਪੁਸ਼ਟੀ ਸੰਬੰਧਿਤ ਅਧਿਕਾਰੀਆਂ ਵਲੋਂ ਕੀਤੀ ਜਾਣੀ ਹੁੰਦੀ ਹੈ | ਇਸ ਸੰਬੰਧੀ ਮਾਮਲਾ ਸੰਬੰਧਿਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਂਦਾ ਗਿਆ ਹੈ | ਮਾਮਲੇ ਦੀ ਅਸਲ ਸਥਿਤੀ ਅਤੇ ਨਿਯਮਾਂ ਨਾਲ ਮੇਲ ਬਾਰੇ ਅੰਤਿਮ ਸਪੱਸ਼ਟਤਾ ਅਧਿਕਾਰਕ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ੀ ਦੌਰੇ ਤੋਂ ਬਾਅਦ ਗਿਆਨੀ ਕਰਨੈਲ ਸਿੰਘ ਗੰਭੀਰ ਦੀ ਪਹਿਲੀ ਮੀਟਿੰਗ <br/> ਅਗਲੀ ਖ਼ਬਰ ਭਾਵਾਧਸ ਵਲੋਂ ਕੱਲ੍ਹ ਮਨਾਇਆ ਜਾਵੇਗਾ ਡਾ. ਅੰਬੇਡਕਰ ਜੀ ਦਾ ਜਨਮ ਦਿਨ-ਵਿਜੈ ਦਾਨਵ <br/>
Ad Position 24