ਡਾਬਾ/ਲੁਹਾਰਾ, 12 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਗਿਆਨੀ ਕਰਨੈਲ ਸਿੰਘ ਗੰਭੀਰ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਰੰਘਰੇਟਾ ਦਲ ਰਜਿ ਪੰਜਾਬ ਵਲੋਂ ਦਲ ਦੇ ਸਰਪਸਤ ਸ. ਜੋਗਿੰਦਰ ਸਿੰਘ ਮਾਨ ਸਾਬਕਾ ਕੈਬਨਿਟ ਮੰਤਰੀ ਨਾਲ ਵਿਸ਼ੇਸ਼ ਮੀਟਿੰਗ ਕੀਤੀ ਤੇ ਸਮਾਜ ਸੇਵਾ ਕਰਨ ਲਈ ਅਤੇ ਲੁਧਿਆਣਾ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ 'ਤੇ ਯਾਦਗਾਰ ਬਨਾਉਣ ਸਬੰਧੀ ਵਿਚਾਰ ਵਿਟਾਂਦਰਾ ਕੀਤਾ | ਇਸ ਮੌਕੇ ਮੀਤ ਪ੍ਰਧਾਨ ਰੁਪਿੰਦਰ ਸਿੰਘ ਹਿੰਕੂ, ਮੀਤ ਪ੍ਰਧਾਨ ਸਤਨਾਮ ਸਿੰਘ ਭੁੱਟੋ, ਹਲਕਾ ਦੱਖਣੀ ਪ੍ਰਧਾਨ ਨਰਿੰਦਰਪਾਲ ਸਿੰਘ ਰਿਕੀ, ਹਰਨੂਰ ਸਿੰਘ ਹਰਜੀ ਸੀਨੀਅਰ ਆਗੂ ਫਗਵਾੜਾ ਆਦਿ ਹਾਜਰ ਸਨ |