ਲੁਧਿਆਣਾ, 16 ਅਪ੍ਰੈਲ (ਡਾ. ਤਰਲੋਚਨ ਸਿੰਘ)-ਪ੍ਰਸਿੱਧ ਕਵੀ, ਚਿੰਤਕ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਸਕੱਤਰ ਸਾਹਿੱਤਿਕ ਸਰਗਰਮੀਆਂ ਡਾ. ਹਰੀ ਸਿੰਘ ਜਾਚਕ ਦਾ 68ਵਾਂ ਜਨਮ ਦਿਨ ਅੱਜ ਪੰਜਾਬੀ ਭਵਨ ਵਿਖੇ ਕਵੀ ਦਰਬਾਰ ਤੇ ਵਿਸ਼ੇਸ਼ ਸਾਹਿੱਤਿਕ ਸਮਾਗਮ ਰਾਹੀਂ ਮਨਾਇਆ ਗਿਆ¢ ਸਮਾਗਮ ਦੀ ਸ਼ੁਰੂਆਤ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਵਲੋਂ ਸਭ ਨੂੰ ਜੀ ਆਇਆ ਆਖਣ ਨਾਲ ਹੋਈ¢ ਉਨਾਂ ਡਾ. ਜਾਚਕ ਨੂੰ ਜਨਮ ਦਿਨ ਦੀਆਂ ਦਿਲੋਂ ਵਧਾਈਆਂ ਦਿੰਦਿਆਂ ਕਿਹਾ ਕਿ ਉਨਾਂ ਦੀ ਅਗਵਾਈ ਹੇਠ ਸਾਹਿੱਤਿਕ ਸਰਗਰਮੀਆਂ ਨਵੇਂ ਆਕਾਸ਼ ਛੂਹਣਗੀਆਂ ਅਤੇ ਪੰਜਾਬੀ ਸਾਹਿਤ ਨੂੰ ਹੋਰ ਮਜ਼ਬੂਤੀ ਮਿਲੇਗੀ | ਇਸ ਮÏਕੇ ਦਫ਼ਤਰ ਇੰਚਾਰਜ ਸੁਰਿੰਦਰ ਦੀਪ ਕÏਰ ਸਮੇਤ ਹਾਜ਼ਰ ਪਤਵੰਤਿਆਂ ਨੇ ਡਾ. ਜਾਚਕ ਨੂੰ ਬੁੱਕਾ ਭੇਟ ਕਰਕੇ ਸਨਮਾਨਿਤ ਕੀਤਾ¢ ਇੰਦਰਜੀਤ ਕÏਰ ਲੋਟੇ ਵਲੋਂ ਲਿਆਂਦੇ ਕੇਕ ਨੂੰ ਕਟਵਾ ਕੇ ਸਮਾਗਮ ਨੂੰ ਖੁਸ਼ੀ ਦੇ ਰੰਗ ਵਿਚ ਦਿੱਤਾ ਗਿਆ | ਇਸ ਮÏਕੇ ਜਨਮੇਜਾ ਜÏਹਲ, ਮਨਦੀਪ ਕÏਰ ਭੰਮਰਾ, ਜਸਵੰਤ ਕÏਰ ਗਰੇਵਾਲ ਅਤੇ ਡਾ.ਜਸਪਾਲ ਸਿੰਘ ਸੈਣੀ ਨੇ ਡਾ. ਜਾਚਕ ਨੂੰ ਯਾਦਗਾਰੀ ਤੋਹਫ਼ੇ ਭੇਟ ਕੀਤੇ¢ ਇਸ ਮÏਕੇ ਡਾ. ਗੁਰਚਰਨ ਕÏਰ ਕੋਚਰ ਨੇ ਕਿਹਾ ਕਿ ਉਨਾਂ ਨੂੰ ਵੱਖ-ਵੱਖ ਮੰਚਾਂ ਵਲੋਂ ਅਨੇਕਾਂ ਸਨਮਾਨ ਅਤੇ ਐਵਾਰਡ ਪ੍ਰਾਪਤ ਹੋ ਚੁੱਕੇ ਹਨ¢ ਉਨਾਂ ਦੀ ਕਲਮ ਨਾ ਸਿਰਫ਼ ਸਾਹਿੱਤਿਕ ਖੇਤਰ ਵਿਚ, ਸਗੋਂ ਸਮਾਜਕ ਅਤੇ ਧਾਰਮਿਕ ਜਾਗਰੂਕਤਾ ਵਿਚ ਵੀ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ¢ ਮਨਦੀਪ ਕÏਰ ਭੰਮਰਾ ਨੇ ਡਾ. ਜਾਚਕ ਦੀਆਂ ਸਾਹਿੱਤਿਕ, ਸਮਾਜਕ ਅਤੇ ਧਾਰਮਿਕ ਸੇਵਾਵਾਂ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਉਹ ਸਿਰਫ਼ ਕਵੀ ਹੀ ਨਹੀਂ, ਸਗੋਂ ਇਕ ਜ਼ਿੰਮੇਵਾਰ ਸਭਿਆਚਾਰਕ ਦੂਤ ਵਜੋਂ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ¢ ਇਸ ਮÏਕੇ ਕਵੀ ਦਰਬਾਰ ਦÏਰਾਨ ਪ੍ਰਸਿੱਧ ਸੰਗੀਤਕਾਰ ਜਗਪਾਲ ਜੱਗਾ ਜਮਾਲਪੁਰੀ, ਅਮਰਜੀਤ ਸ਼ੇਰਪੁਰੀ, ਜਸਵੰਤ ਕÏਰ ਗਰੇਵਾਲ ਅਤੇ ਇੰਦਰਜੀਤ ਕÏਰ ਲੋਟੇ ਨੇ ਕਵਿਤਾਵਾਂ ਅਤੇ ਗੀਤਾਂ ਰਾਹੀਂ ਸਮਾਗਮ ਵਿਚ ਰੰਗ ਭਰ ਦਿੱਤਾ¢ ਇਸ ਮÏਕੇ ਡਾ. ਗੁਰਇਕਬਾਲ ਸਿੰਘ, ਕੇ. ਸਾਧੂ ਸਿੰਘ, ਮਨਪ੍ਰੀਤ ਕÏਰ, ਪਿ੍ੰ. ਇੰਦਰਪਾਲ ਕÏਰ, ਡਾ.ਬਲਵਿੰਦਰ ਸਿੰਘ ਗਲੈਕਸੀ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ¢ ਅਖੀਰ ਵਿਚ ਡਾ. ਹਰੀ ਸਿੰਘ ਜਾਚਕ ਨੇ ਆਪਣੀ ਭਾਵਪੂਰਤ ਕਵਿਤਾ ਨਾਲ ਹਾਜ਼ਰੀ ਲਗਵਾਈ ਅਤੇ ਸਮੂਹ ਪਤਵੰਤਿਆਂ ਦਾ ਦਿਲੋਂ ਧੰਨਵਾਦ ਕੀਤਾ¢