ਲਾਡੋਵਾਲ, 15 ਅਪ੍ਰੈਲ (ਬਲਬੀਰ ਸਿੰਘ ਰਾਣਾ)-ਭਾਰਤ ਰਤਨ, ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ 135ਵਾਂ ਜਨਮ ਦਿਵਸ ਜਲੰਧਰ ਬਾਈਪਾਸ, ਲੁਧਿਆਣਾ ਵਿਖੇ ਬਾਬਾ ਸਾਹਿਬ ਦੇ ਬੁੱਤ 'ਤੇ ਹਾਰ ਪਾ ਕੇ ਫੂਲੇ ਅੰਬੇਡਕਰੀ ਵਿਚਾਰਧਾਰਾ ਦੇ ਸਾਥੀਆਂ ਨੇ ਬੜੀ ਸ਼ਰਧਾ ਤੇ ਖੁਸ਼ੀ ਨਾਲ ਮਨਾਇਆ | ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਚਰਨ ਦਾਸ ਤਲਵੰਡੀ ਨੇ ਕਿਹਾ ਕਿ ਜਿੱਥੇ ਅੱਜ ਬਾਬਾ ਸਾਹਿਬ ਦਾ ਸ਼ਾਨੋ ਸ਼Ïਕਤ ਨਾਲ ਜਾਮ ਦਿਵਸ ਮਨਾਇਆ ਗਿਆ, ਉਥੇ ਅੱਜ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਵੀ ਸਮੁੱਚੇ ਭਾਈਚਾਰੇ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਇਸ ਪਵਿੱਤਰ ਮÏਕੇ 'ਤੇ ਹਰ ਮਨੁੱਖ ਫੂਲੇ ਅੰਬੇਡਕਰੀ ਵਿਚਾਰਧਾਰਾ ਅਤੇ ਬਾਬਾ ਸਾਹਿਬ ਦੇ ਜੀਵਨ ਤੇ ਮੂਲ ਨਿਵਾਸੀ ਸੰਘਰਸ਼ ਤੇ ਸੰਘਰਸ਼ ਜਥੇਬੰਦੀ ਡੱਟ ਕੇ ਪਹਿਰਾ ਦੇ ਰਹੀ ਹੈ ਕਿਉਂਕਿ ਅੱਜ ਕਰੋੜਾਂ ਭਾਰਤੀਆਂ ਦੇ ਖੋਹੇ ਹੋਏ ਮਨੁੱਖੀ ਹੱਕਾਂ ਨੂੰ ਵਾਪਸ ਦਿਵਾਉਣ ਲਈ ਅੰਦੋਲਨ ਕਰਕੇ ਪ੍ਰਾਪਤੀਆਂ ਹਾਸਲ ਕਰਨ ਵਿਚ ਪਹਿਲ ਕਦਮ ਕੀਤੀ ਗਈ | ਉਨ੍ਹਾਂ ਕਿਹਾ ਕਿ ਭਾਵੇਂ ਅੱਜ ਬਾਬਾ ਸਾਹਿਬ ਸਾਡੇ ਵਿਚ ਨਹੀਂ ਹਨ, ਲੇਕਿਨ ਉਨ੍ਹਾਂ ਦੀ ਇਹ ਇਕੱਲੀ ਵਿਚਾਰਧਾਰਾ ਦੀ ਰੱਖਿਆ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਵਲੋਂ ਮਿਥੇ ਟੀਚੇ ਨੂੰ ਪੂਰਾ ਕਰਨਾ ਸਾਡਾ ਫ਼ਰਜ਼ ਹੈ | ਚÏਧਰੀ ਤਲਵੰਡੀ ਨੇ ਕਿਹਾ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਦੀ ਰੱਖਿਆ ਕਰਨੀ ਅੱਜ ਹੋਰ ਵੀ ਜ਼ਰੂਰੀ ਹੈ ਕਿਉਂਕਿ ਜਿਸ ਮੰਨੂਵਾਦੀ ਵਿਚਾਰਧਾਰਾ ਨੂੰ ਅਸੀਂ ਖ਼ਤਮ ਕਰਨਾ ਚਾਹੁੰਦੇ ਹਾਂ, ਉਹ ਹੋਰ ਹੋਰ ਤਰੀਕਿਆਂ ਨਾਲ ਭਾਰਤ ਦੀ ਰਾਜ ਸਤਾ 'ਤੇ ਕਾਬਜ਼ ਹੋ ਰਹੀ ਹੈ | ਚÏਧਰੀ ਤਲਵੰਡੀ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਸੈਂਟਰ ਸਰਕਾਰ ਨੇ ਯੂ.ਜੀ.ਸੀ. ਦੇ ਉਪਰ ਇਕ ਕਾਨੂੰਨ ਬਣਾਇਆ ਹੈ, ਉਸ ਦਾ ਜਵਾਬ ਦਿੰਦਿਆਂ ਕਿਹਾ ਕਿ ਜੋ ਪਹਿਲਾਂ ਐਸ.ਸੀ./ਐਸ.ਟੀ. ਦੇ ਹੱਕ ਵਿਚ ਕਾਨੂੰਨ ਬਣੇ ਹਨ, ਕੀ ਉਹ ਲਾਗੂ ਹੋ ਚੁੱਕੇ ਹਨ | ਜੇ ਕਾਨੂੰਨ ਲਾਗੂ ਕਰਨਾ ਹੋਵੇ ਤਾਂ ਐਸ.ਸੀ/ਐਸ.ਟੀ. ਐਟਰੋਸਿਟੀ ਪ੍ਰੀਵੀਜ਼ਨ ਕਾਨੂੰਨ ਹੀ ਚੰਗੀ ਤਰ੍ਹਾਂ ਲਾਗੂ ਕਰ ਦੇਣ, ਤਾਂ ਉਹ ਹੀ ਕਾਫ਼ੀ ਹੈ, ਲੇਕਿਨ ਕੀਤਾ ਨਹੀਂ ਜਾ ਰਿਹਾ | ਉਨ੍ਹਾਂ ਕਿਹਾ ਕਿ ਪਹਿਲਾਂ ਯੂ.ਜੀ.ਸੀ. ਕਮਿਸ਼ਨ ਨੇ ਕਿਸੇ ਯੂਨੀਵਰਸਿਟੀ ਦੀਆਂ ਪਹਿਲਾ ਗਰਾਂਟਾਂ ਬੰਦ ਕੀਤੀਆਂ ਹਨ, ਦੂਜਾ ਅੰਕੜੇ ਦੱਸਦੇ ਹਨ ਕਿ ਰਜਿਸਟਰੇਸ਼ਨ ਤਾਂ ਅੱਜ ਤੱਕ ਪੂਰੀ ਨਹੀਂ ਕੀਤੀ ਗਈ, ਇਸ 'ਤੇ ਡੁੰਘਾਈ ਨਾਲ ਵਿਚਾਰ ਹੋਣੀ ਜ਼ਰੂਰੀ ਹੈ | ਇਸ ਮÏਕੇ ਉਨ੍ਹਾਂ ਨਾਲ ਡਾ. ਵਿਜੇ ਦਿਸਾਵਰ, ਪਰਮ ਗੁਰੂ ਡਾ. ਅਰੁਣ ਸਿੱਧੂ, ਡਾ. ਗੁਰਦੇਵ ਸਿੰਘ ਭੰਗੂ, ਉਘੇ ਲੇਖਕ ਸੁਖਦੇਵ ਸਲੇਮਪੁਰੀ, ਸੋਹਣ ਲਾਲ, ਛਿੰਦਰ ਪਾਲ ਸਿੰਘ, ਦਲਬਾਰਾ ਸਿੰਘ, ਹਰਪਾਲ ਸਿੰਘ ਪਾਲਾ, ਸੋਮਨਾਥ, ਗੁਰਚਰਨ ਸਿੰਘ ਪਹਿਲਵਾਨ, ਰਾਜਵਿੰਦਰ ਸਿੰਘ, ਮਦਨ ਲਾਲ, ਅਮਰ ਦਾਸ, ਬਲਵੀਰ ਸਿੰਘ, ਰਾਮ ਜੀ ਦਾਸ, ਅਮਰਜੀਤ ਸਿੰਘ,ਰਿਤੇਸ਼ ਕੁਮਾਰ, ਬੱਗਾ ਸਿੰਘ, ਅਮਨਦੀਪ ਸਿੰਘ ਗੁੜੇ੍ਹ, ਮਨਦੀਪ ਕੁਮਾਰ, ਪ੍ਰੇਮ ਕੁਮਾਰ ਅਤੇ ਸੰਦੀਪ ਆਦਿ ਫੂਲੇ ਅੰਬੇਡਕਰੀ ਵਿਚਾਰਧਾਰਾ ਦੇ ਸਾਥੀ ਹਾਜ਼ਰ ਸਨ |