04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬਿਜਲੀ ਮੁਲਾਜ਼ਮਾਂ ਨੇ ਗੇਟ ਰੈਲੀ ਤੋਂ ਬਾਅਦ ਬਿਜਲੀ ਮੰਤਰੀ ਦਾ ਫੂਕਿਆ ਪੁਤਲਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026

ਲੁਧਿਆਣਾ, 17 ਅਪ੍ਰੈਲ (ਜਤਿੰਦਰ ਭੰਬੀ)-ਬਿਜਲੀ ਮੁਲਾਜ਼ਮਾਂ ਨੇ ਬਿਜਲੀ ਏਕਤਾ ਮੰਚ ਦੇ ਆਗੂ ਰਸ਼ਪਾਲ ਸਿੰਘ ਪਾਲੀ ਸੂਬਾ ਡਿਪਟੀ ਜਨਰਲ ਸਕੱਤਰ ਪੀ.ਐਸ.ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਅਗਵਾਈ ਹੇਠ ਸਿਟੀ ਸੈਂਟਰ ਡਵੀਜ਼ਨ ਚ ਗੇਟ ਰੈਲੀ ਕਰਨ ਉਪਰੰਤ ਬਿਜਲੀ ਮੰਤਰੀ ਸੰਜੀਵ ਅਰੋੜਾ ਦਾ ਪੁਤਲਾ ਫੂਕਿਆ | ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜ਼ੋਨ ਦੇ ਸਕੱਤਰ ਆਕਾਸ਼ਦੀਪ ਸ਼ਰਮਾ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਦੇ ਮਸਲਿਆਂ ਬਾਰੇ ਕੱਲ੍ਹ 16 ਅਪ੍ਰੈਲ ਨੂੰ ਜੁਆਇੰਟ ਫੋਰਮ, ਏਕਤਾ ਮੰਚ, ਏ.ਓ. ਜੇਈ ਅਤੇ ਪੈਨਸ਼ਨਰਜ਼ ਦੀ ਲੀਡਰਸ਼ਿਪ ਦੀ ਸਾਂਝੀ ਮੀਟਿੰਗ ਬਿਜਲੀ ਮੰਤਰੀ ਨਾਲ ਉਦਯੋਗ ਭਵਨ ਵਿਖੇ ਸੀ, ਪਰ ਮੰਤਰੀ ਦਾ ਵਿਵਹਾਰ ਠੀਕ ਨਾ ਹੋਣ ਕਾਰਨ ਉਹ ਬੇਸਿੱਟਾ ਰਹੀ | ਮੰਤਰੀ ਦੀ ਤਾਨਾਸ਼ਾਹੀ ਦੇ ਖ਼ਿਲਾਫ਼ ਅੱਜ ਪੰਜਾਬ ਭਰ ਚ ਡਵੀਜ਼ਨਾਂ ਅਤੇ ਸਬ ਡਵੀਜ਼ਨਾਂ ਉੱਤੇ ਗੇਟ ਰੈਲੀਆਂ ਕਰਨ ਉਪਰੰਤ ਬਿਜਲੀ ਮੰਤਰੀ ਦਾ ਪੁਤਲਾ ਫੂਕਣ ਦਾ ਜੋ ਪ੍ਰੋਗਰਾਮ ਜਥੇਬੰਦੀਆਂ ਵਲੋਂ ਦਿੱਤਾ ਗਿਆ ਸੀ ਉਸੇ ਨੂੰ ਲਾਗੂ ਕਰਦਿਆਂ ਬਿਜਲੀ ਮੰਤਰੀ ਦਾ ਪੁਤਲਾ ਫੂਕਿਆ ਗਿਆ ਹੈ | ਰਸ਼ਪਾਲ ਸਿੰਘ ਪਾਲੀ ਨੇ ਦੱਸਿਆ ਕਿ 21 ਅਪ੍ਰੈਲ ਨੂੰ ਲੁਧਿਆਣਾ ਵਿਖੇ ਸਾਰੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੈ ਜਿਸ ਵਿਚ ਬਿਜਲੀ ਮੰਤਰੀ ਨੂੰ ਸਬਕ ਸਿਖਾਉਣ ਅਤੇ ਮੰਗਾਂ ਮੰਨਵਾਉਣ ਲਈ ਜੋ ਵੀ ਸਖ਼ਤ ਪ੍ਰੋਗਰਾਮ ਦਿੱਤਾ ਜਾਵੇਗਾ ਬਿਜਲੀ ਮੁਲਾਜ਼ਮ ਉਸ ਉਤੇ ਇੰਨ-ਬਿੰਨ ਪਹਿਰਾ ਦੇਣਗੇ | ਇਸ ਮੌਕੇ ਗਰਿੱਡ ਮੰਡਲ ਤੋਂ ਅਸ਼ੋਕ ਕੁਮਾਰ, ਕੇਵਲ ਸਿੰਘ, ਆਕਾਸ਼ਦੀਪ ਸ਼ਰਮਾ, ਮੁਨੀਸ਼ ਕੁਮਾਰ, ਬਲਵਿੰਦਰ ਸਿੰਘ ਸੈਂਭੀ, ਰਾਜ ਕੁਮਾਰ, ਸੰਤੋਸ਼ ਮੌਰੀਆ, ਸੋਬਨ ਸਿੰਘ, ਵਿਕਰਮ ਸਿੰਘ, ਬਲਜਿੰਦਰ ਸਿੰਘ, ਰਾਜ ਨਰਾਇਣ, ਹਰਜੀਤ ਸਿੰਘ, ਆਲਮ ਸਿੰਘ, ਪੰਕਜ ਸਿੰਘ, ਨੀਰਜ ਸਿੰਘ, ਕਿਸ਼ਨ ਕੁਮਾਰ, ਸਿਟੀ ਸੈਂਟਰ ਡਿਵੀਜ਼ਨ ਤੋਂ ਰਜਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ, ਸੁਧੀਰ ਸਿੰਘ, ਅਮਿਤ ਕੌਸ਼ਲ, ਸਿਟੀ ਨੌਰਥ ਸਬ ਡਵੀਜ਼ਨ ਦਵਿੰਦਰ ਸਿੰਘ, ਵਰਿੰਦਰ ਸਿੰਘ ਆਦਿ ਹਾਜ਼ਰ ਸਨ |
ਬਿਜਲੀ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਲਟਕਦੀਆਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ, ਬਿਜਲੀ ਨਿਗਮ ਦੀ ਜਾਇਦਾਦਾਂ ਵੇਚਣ ਤੋਂ ਰੋਕਣ, ਬਿਜਲੀ ਬਿੱਲ 2025 ਸਮੇਤ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਚਾਰ ਲੇਬਰ ਕੋਡਾਂ ਦੇ ਮੁੱਦਿਆਂ ਉੱਤੇ ਪੰਜਾਬ ਭਰ ਦੇ ਬਿਜਲੀ ਕਾਮਿਆਂ ਨੇ ਜੁਆਇੰਟ ਫੋਰਮ, ਬਿਜਲੀ ਏਕਤਾ ਮੰਚ, ਏ.ਓ. ਜੇਈ ਅਤੇ ਪੈਨਸ਼ਨਰਜ਼ ਯੂਨੀਅਨਾਂ ਦੇ ਬੈਨਰ ਥੱਲੇ ਪਟਿਆਲਾ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਬਾਹਰ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਹੋਈ ਤਲਖ਼ੀ ਨੂੰ ਲੈ ਕੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਜੋ ਮਾੜਾ ਵਿਵਹਾਰ ਕੀਤਾ | ਉਸ ਦੇ ਵਿਰੋਧ ਵਿਚ ਰੋਹ ਵਿਚ ਆਏ ਬਿਜਲੀ ਕਾਮਿਆਂ ਨੇ ਪੰਜਾਬ ਭਰ ਚ ਅੱਜ ਬਿਜਲੀ ਮੰਤਰੀ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ | ਸੁੰਦਰ ਨਗਰ ਡਵੀਜ਼ਨ ਚ ਜੁਆਇੰਟ ਫੋਰਮ ਦੇ ਆਗੂ ਰਘਵੀਰ ਸਿੰਘ, ਬਿਜਲੀ ਏਕਤਾ ਮੰਚ ਦੇ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ, ਏ.ਓ. ਜੇਈ ਦੇ ਆਗੂ ਇੰਜ: ਜਗਤਾਰ ਸਿੰਘ ਅਤੇ ਪੈਨਸ਼ਨਰਜ਼ ਦੇ ਆਗੂ ਕੇਵਲ ਸਿੰਘ ਬਨਵੈਤ ਦੀ ਅਗਵਾਈ ਹੇਠ ਗੇਟ ਰੈਲੀ ਕਰਨ ਉਪਰੰਤ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਅਰਥੀ ਫੂਕਦਿਆਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ | ਆਗੂਆਂ ਨੇ ਕਿਹਾ ਕਿ 25 ਅਪ੍ਰੈਲ ਤੱਕ ਵਰਕ ਟੂ ਰੂਲ ਜਾਰੀ ਰਹੇਗਾ ਤੇ 21 ਅਪ੍ਰੈਲ ਨੂੰ ਲੁਧਿਆਣਾ ਵਿਖੇ ਰੱਖੀ ਸੂਬਾ ਪੱਧਰੀ ਮੀਟਿੰਗ 'ਚ ਸੀਨੀਅਰ ਲੀਡਰਸ਼ਿਪ ਜੋ ਵੀ ਸਖ਼ਤ ਪ੍ਰੋਗਰਾਮ ਦੇਵੇਗੀ ਉਸ ਉਤੇ ਇੰਨ-ਬਿੰਨ ਪਹਿਰਾ ਦਿੱਤਾ ਜਾਵੇਗਾ | ਇਸ ਮੌਕੇ ਧਰਮਿੰਦਰ, ਗੌਰਵ ਕੁਮਾਰ, ਦੀਪਕ ਕੁਮਾਰ, ਬਹਾਦਰ ਸਿੰਘ ਲੁਹਾਰਾ, ਧਰਮਪਾਲ, ਇੰਜ ਗੁਰਪ੍ਰੀਤ ਸਿੰਘ, ਬਲਵੀਰ ਰਾਣਾ, ਰਾਮਦਾਸ, ਕਰਤਾਰ ਸਿੰਘ, ਕੁਲਵੀਰ ਸਿੰਘ, ਕਮਲਦੀਪ ਸਿੰਘ, ਰਾਕੇਸ਼, ਸ਼ਿਵ ਕੁਮਾਰ, ਗੁਰਦੀਪ ਸਿੰਘ, ਪ੍ਰਕਾਸ਼, ਰਾਮ ਅਵਧ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਮੁਲਾਜ਼ਮ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫ਼ੈਕਟਰੀ ਦੇ ਦਫ਼ਤਰ 'ਚੋਂ ਮੋਬਾਈਲ ਖੋਹ ਕੇ ਝਪਟਮਾਰ ਫ਼ਰਾਰ ਅਗਲੀ ਖ਼ਬਰ ਵਿਧਾਇਕ ਸੰਗੋਵਾਲ ਅਤੇ ਚੇਅਰਮੈਨ ਗਿੱਲ ਵਲੋਂ ਬਹਾਦਰਕੇ ਅਨਾਜ ਮੰਡੀ ਦਾ ਦੌਰਾ <br/>
Ad Position 24