03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਾਰ ਵਿਚ ਬੈਠ ਕੇ ਦੋਸਤ ਦੀ ਉਡੀਕ ਕਰ ਰਹੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਲੁਧਿਆਣਾ, 17 ਅਪ੍ਰੈਲ (ਜਤਿੰਦਰ ਭੰਬੀ)-ਥਾਣਾ ਪੀ.ਏ.ਯੂ. ਅਧੀਨ ਆਉਂਦੇ ਇਲਾਕੇ ਪਿੰਡ ਬੀਰਮੀ ਵਿਖੇ ਕਾਰ ਵਿਚ ਬੈਠ ਕੇ ਦੋਸਤ ਦੀ ਉਡੀਕ ਕਰ ਰਹੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਵਿਆਸ ਕਪੂਰ ਨੇ ਦੱਸਿਆ ਕਿ ਉਹ ਕਾਲਜ ਤੋਂ ਛੁੱਟੀ ਕਰਕੇ ਕਾਰ ਵਿਚ ਸਵਾਰ ਹੋ ਕੇ ਕੌਫ਼ੀ ਪੀਣ ਲਈ ਸਾਊਥ ਸਿਟੀ ਵੱਲ ਜਾ ਰਿਹਾ ਸੀ | ਪਿੰਡ ਬੀਰਮੀ ਵਿਖੇ ਆਪਣੇ ਦੋਸਤ ਦੀ ਕਾਰ ਵਿਚ ਉਡੀਕ ਕਰਨ ਲੱਗਾ ਤਾਂ ਅਚਾਨਕ ਮੋਟਰਸਾਈਕਲ ਤੇ ਐਕਟੀਵਾ 'ਤੇ ਕਰੀਬ 5 ਨੌਜਵਾਨ ਆਏ, ਜਿਨ੍ਹਾਂ ਨੇ ਆਉਂਦੇ ਸਾਰ ਹੀ ਮੈਨੂੰ ਗੱਡੀ ਵਿਚੋਂ ਬਾਹਰ ਆਉਣ ਲਈ ਕਿਹਾ, ਪਰ ਉਹ ਬਾਹਰ ਨਹੀਂ ਆਇਆ | ਨੌਜਵਾਨਾਂ ਨੇ ਆਪਣੇ ਹੱਥਾਂ ਵਿਚ ਫੜੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਕਾਰ ਦੀ ਭੰਨਤੋੜ ਕੀਤੀ, ਜਦੋਂ ਉਸ ਨੇ ਕਾਰ 'ਚੋਂ ਬਾਹਰ ਨਿਕਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਨੌਜਵਾਨਾਂ ਨੇ ਮੇਰਾ ਸੋਨੇ ਦਾ ਕੜਾ, ਸੋਨੇ ਦੀ ਚੈਨੀ, ਪਰਸ ਜਿਸ ਵਿਚ 2100 ਰੁਪਏ ਨਗਦੀ ਅਤੇ ਜ਼ਰੂਰੀ ਦਸਤਾਵੇਜ਼ ਸਨ, ਮੋਬਾਈਲ ਫ਼ੋਨ ਖੋਹ ਕੇ ਲੈ ਗਏ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਕਰਨ ਸਿੰਘ, ਜੋਬਨ, ਹਰਸ਼ਦੀਪ ਸਿੰਘ, ਹਰਮਨ ਸਿੰਘ ਤੇ ਗੋਪੀ ਦੀ ਗਿ੍ਫ਼ਤਾਰੀ ਤੋਂ ਬਾਅਦ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸੰਵਿਧਾਨ ਅਤੇ ਰਾਜਾਂ ਦੇ ਅਧਿਕਾਰਾਂ ਨੂੰ ਬਚਾਉਣ ਲਈ ਇਕਜੁੱਟ ਹੋਣ ਦੀ ਲੋੜ-ਸੀ. ਪੀ. ਆਈ. <br/> ਅਗਲੀ ਖ਼ਬਰ ਫ਼ੈਕਟਰੀ ਦੇ ਦਫ਼ਤਰ 'ਚੋਂ ਮੋਬਾਈਲ ਖੋਹ ਕੇ ਝਪਟਮਾਰ ਫ਼ਰਾਰ
Ad Position 24