28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਟਰਾਂਸਫਾਰਮਰ ਦੇ ਸਾਹਮਣੇ ਬਣ ਰਹੀ ਇਮਾਰਤ ਸੰਬੰਧੀ ਡਿਪਟੀ ਮੇਅਰ ਪਿ੍ੰਸ ਜੌਹਰ ਦਾ ਵੱਡਾ ਖੁਲਾਸਾ <br/>

Ad Position 21
No active advertisement
ਅਜੀਤ ਡੈਸਕ 21-04-2026

ਲੁਧਿਆਣਾ, 20 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ਵਿਚ ਗੈਰਕਾਨੰੂਨੀ ਉਸਾਰੀਆਂ ਖਿਲਾਫ ਕਾਰਵਾਈ ਨਾ ਹੋਣ ਦੇ ਦੋਸ਼ਾਂ ਕਾਰਨ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਮੁੜ ਚਰਚਾ ਵਿਚ ਆ ਗਈ ਹੈ | ਇਸ ਮਾਮਲੇ 'ਚ ਡਿਪਟੀ ਮੇਅਰ ਪਿ੍ੰਸ ਜੌਹਰ ਵਲੋਂ ਗੰਭੀਰ ਸਵਾਲ ਚੁੱਕੇ ਗਏ ਹਨ | ਡਿਪਟੀ ਮੇਅਰ ਪਿ੍ੰਸ ਜੌਹਰ ਨੇ ਦੋਸ਼ ਲਗਾਇਆ ਕਿ ਸ਼ਿਮਲਾਪੁਰੀ ਇਲਾਕੇ ਦੇ ਈਸ਼ਰ ਨਗਰ ਪੁਲੀ ਵੱਲ ਜਾਂਦੀ ਇਕ ਸੜਕ 'ਤੇ ਬਿਨ੍ਹਾਂ ਮਨਜੂਰੀ ਇਕ ਇਮਾਰਤ ਤਿਆਰ ਕੀਤੀ ਜਾ ਰਹੀ ਹੈ | ਉਨ੍ਹਾਂ ਮੁਤਾਬਕ ਇਹ ਨਿਰਮਾਣ ਬਿਜਲੀ ਦੇ ਟਰਾਂਸਫਰਾਮਰ ਦੇ ਬਿਲਕੁਲ ਸਾਹਮਣੇ ਹੋ ਰਿਹਾ ਹੈ, ਜੋ ਸੁਰੱਖਿਆ ਮਾਪਦੰਡਾਂ ਦੇ ਹਿਸਾਬ ਨਾਲ ਵੀ ਚਿੰਤਾਜਨਕ ਹੈ | ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਇਸ ਬਣ ਰਹੀ ਇਮਾਰਤ ਤੋਂ ਲਗਭਗ 100 ਮੀਟਰ ਦੂਰੀ ਤੇ ਪਹਿਲਾਂ ਵੀ ਨਿਯਮਾਂ ਦੇ ਉਲਟ ਹਾਈਟੈੰਸ਼ਨ ਤਾਰਾਂ ਹੇਠ ਇਕ ਬਿਲਡਿੰਗ ਬਣਾ ਦਿੱਤੀ ਗਈ ਹੈ, ਜਿਸ ਤੇ ਬਣਨ ਤੇ ਵੀ ਸਵਾਲ ਖੜ੍ਹਾ ਹੋ ਰਿਹਾ ਹੈ | ਇਹ ਬਿਲਡਿੰਗ ਕਿਵੇਂ ਬਣ ਗਈ | ਪਿ੍ੰਸ ਜੌਹਰ ਨੇ ਕਿਹਾ ਕਿ ਬਿਲਡਿੰਗ ਬ੍ਰਾਂਚ ਵਿਚ ਕਥਿਤ ਗੈਰ ਪਾਰਦਰਸ਼ੀ ਕੰਮਕਾਜ ਨੰੂ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਇਸ ਮਾਮਲੇ ਨੰੂ ਉਹ ਅੱਜ ਹੋਣ ਵਾਲੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਚੁੱਕਣਗੇ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਜ਼ਿਲੇ੍ਹ ਭਰ 'ਚ ਕੱਲ੍ਹ ਤੋਂ ਲੱਗਣਗੇ ਵਿਸ਼ਾਲ ਨਾਮਾਂਕਣ ਕੈਂਪ-ਹਿਮਾਂਸ਼ੂ ਜੈਨ <... ਅਗਲੀ ਖ਼ਬਰ ਨਫ਼ਰੀ ਦੀ ਘਾਟ ਕਾਰਨ ਬਿਆਨਪੁਰ ਪੁਲਿਸ ਚੌਕੀ ਬੰਦ, ਲੋਕਾਂ ਦੀ ਸੁਰੱਖਿਆ ਰੱਬ ਆਸਰੇ
Ad Position 24