28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਦਾ ਵੱਡਾ ਐਕਸ਼ਨ! <br/>

Ad Position 21
No active advertisement
ਅਜੀਤ ਡੈਸਕ 21-04-2026

ਲੁਧਿਆਣਾ, 20 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਆਮ ਜਨਤਾ ਨੰੂ ਸੁਵਿਧਾਵਾਂ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵਲੋਂ ਜ਼ੋਨ ਏ ਦਫ਼ਤਰ (ਮਾਤਾ ਰਾਣੀ ਚੌਕ) ਸਥਿਤ ਸੁਵਿਧਾ ਕੇਂਦਰ ਦੀ ਕਾਰਗੁਜ਼ਾਰੀ ਨੰੂ ਸੁਧਾਰਨ ਲਈ ਅਹਿਮ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਜੋਇੰਟ ਕਮਿਸ਼ਨਰ ਕਮ ਜ਼ੋਨਲ ਕਮਿਸ਼ਨਰ ਅਮਨਪ੍ਰੀਤ ਸਿੰਘ ਵੀ ਮੌਜੂਦ ਰਹੇ | ਮੀਟਿੰਗ ਦੌਰਾਨ ਸੁਵਿਧਾ ਕੇਂਦਰ ਦੇ ਸਟਾਫ਼ ਨੰੂ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਸੇਵਾਵਾਂ 'ਪਹਿਲਾਂ ਆਓ ਪਹਿਲਾਂ ਪਾਓ' ਦੇ ਅਸੂਲ 'ਤੇ ਹੀ ਦਿੱਤੀਆਂ ਜਾਣ ਅਤੇ ਕਿਸੇ ਕਿਸਮ ਦੀ ਪੱਖਪਾਤੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਸਭ ਤੋਂ ਮਹੱਤਵਪੂਰਨ ਫ਼ੈਸਲਾ ਇਹ ਲਿਆ ਗਿਆ ਕਿ ਸੁਵਿਧਾ ਕੇਂਦਰਾਂ ਵਿਚ ਏਜੰਟਾਂ ਦੀ ਐਂਟਰੀ ਨੰੂ ਪੂਰੀ ਤਰ੍ਹਾਂ ਰੋਕਿਆ ਜਾਵੇ | ਅਧਿਕਾਰੀਆਂ ਨੰੂ ਸਪੱਸ਼ਟ ਤੌਰ 'ਤੇ ਕਿਹਾ ਗਿਆ ਕਿ ਆਮ ਲੋਕਾਂ ਨੂੰ ਕਤਾਰਾਂ ਵਿਚ ਖੜ੍ਹਾ ਰਹਿਣਾ ਪਵੇ ਅਤੇ ਏਜੰਟ ਅੰਦਰ ਜਾ ਕੇ ਕੰਮ ਕਰਵਾ ਲੈਣ, ਇਹ ਪ੍ਰਥਾ ਹੁਣ ਖਤਮ ਕੀਤੀ ਜਾਵੇਗੀ | ਮੀਟਿੰਗ 'ਚ ਸੁਪਰਿੰਟੈਂਡੈਂਟ ਅਸ਼ੋਕ ਗਰਗ, ਦੀਪਕ ਗੋਇਲ ਸਮੇਤ ਸੁਵਿਧਾ ਕੇਂਦਰ ਦਾ ਸਟਾਫ਼ ਵੀ ਮੌਜੂਦ ਸੀ | ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ 'ਚ ਉਨ੍ਹਾਂ ਦੇ ਦਫ਼ਤਰ ਕੋਲ ਕਈ ਸ਼ਿਕਾਇਤਾਂ ਆਈਆਂ ਸਨ, ਜਿੱਥੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੰੂ ਲੰਬੀਆਂ ਕਤਾਰਾਂ ਵਿਚ ਉਡੀਕ ਕਰਨੀ ਪੈਂਦੀ ਹੈ, ਜਦਕਿ ਏਜੰਟਾਂ ਨੰੂ ਤਰਜੀਹ ਦਿੱਤੀ ਜਾਂਦੀ ਹੈ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਗਲੇ ਦਿਨਾਂ ਵਿਚ ਨਿਗਮ ਦੇ ਹੋਰ ਦਫ਼ਤਰਾਂ ਵਿਚ ਵੀ ਇਸ ਤਰ੍ਹਾਂ ਦੇ ਸੁਧਾਰਾਤਮਕ ਕਦਮ ਲਾਗੂ ਕੀਤੇ ਜਾਣਗੇ, ਤਾਂ ਜੋ ਲੋਕਾਂ ਨੰੂ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ |

Ad Position 22
No active advertisement
ਪਿਛਲੀ ਖ਼ਬਰ ਟੁੱਟੇ ਝੂਲਿਆਂ 'ਤੇ ਖੇਡਣ ਨੂੰ ਮਜਬੂਰ ਬੱਚੇ, ਨਗਰ ਨਿਗਮ ਫ਼ੇਲ੍ਹ <br/> ਅਗਲੀ ਖ਼ਬਰ ਸੀਸੂ-ਬੀ. ਐੱਨ. ਜੀ. ਦੇ ਮੈਂਬਰਾਂ ਨੇ ਕੀਤਾ ਉਦਯੋਗਿਕ ਦੌਰਾ <br/>
Ad Position 24