15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਦਿਆਨੰਦ ਹਸਪਤਾਲ ਵਿਖੇ ''ਕ੍ਰਾਈਸਿਸ ਰਿਸੋਰਸ ਮੈਨੇਜਮੈਂਟ ਅਤੇ ਪੇਸੈਂਟ ਸੇਫ਼ਟੀ'' ਵਿਸ਼ੇ 'ਤੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਦਿਆਨੰਦ ਹਸਪਤਾਲ ਵਿਖੇ ਰਿਸੋਰਸ ਮੈਨੇਜਮੈਂਟ ਅਤੇ ਪੇਸੈਂਟ ਸੇਫ਼ਟੀ ਵਿਸ਼ੇ ਉੱਤੇ ਕਰਵਾਏ ਸੈਮੀਨਾਰ ਦੀ ਸ਼ਮ੍ਹਾ ਰੌਸ਼ਨ ਕਰਨ ਦੌਰਾਨ ਬਿਪਿਨ ਗੁਪਤਾ, ਡਾ. ਜੀ.ਐਸ. ਵਾਂਡਰ ਅਤੇ ਹੋਰ | ਅਜੀਤ ਤਸਵੀਰ <br/> 22-04-2026
ਲੁਧਿਆਣਾ, 21 ਅਪ੍ਰੈਲ (ਡਾ. ਤਰਲੋਚਨ ਸਿੰਘ)-ਕਿ੍ਟੀਕਲ ਕੇਅਰ ਮੈਡੀਸਨ ਵਿਭਾਗ ਵਲੋਂ ਐਨੇਸਥੀਸੀਆ ਵਿਭਾਗ ਅਤੇ ਡੀ.ਐਮ.ਸੀ.ਐਚ. ਕਾਲਜ ਆਫ਼ ਨਰਸਿੰਗ ਦੇ ਸਹਿਯੋਗ ਨਾਲ ''ਕ੍ਰਾਈਸਿਸ ਰਿਸੋਰਸ ਮੈਨੇਜਮੈਂਟ ਅਤੇ ਪੇਸੈਂਟ ਸੇਫ਼ਟੀU ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ, ਜਿਸ ਦਾ ਥੀਮ ''ਬੀਓਾਡ ਬਲੇਮ: ਰੈਡੀਫਾਈਨਿੰਗ ਦਾ ਸੇਫ਼ਟੀ ਕਲਚਰU ਸੀ | ਸੈਮੀਨਾਰ ਦੇ ਉਦਘਾਟਨ ਸਮਾਰੋਹ ਵਿਚ ਹਸਪਤਾਲ ਮੈਨੇਜਮੈਂਟ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ, ਪਿ੍ੰਸੀਪਲ ਡਾ. ਜੀ.ਐਸ. ਵਾਂਡਰ, ਡਾ. ਸੰਦੀਪ ਕੌਸ਼ਲ, ਡਾ. ਅਸ਼ਵਨੀ ਕੇ. ਚੌਧਰੀ, ਡਾ. ਅਸ਼ੀਮਾ ਤਨੇਜਾ, ਡਾ. ਸ਼ਿਖਾ ਗੁਪਤਾ ਅਤੇ ਡਾ. ਜਯਾਸੁਧਾ, ਪਿ੍ੰਸੀਪਲ, ਕਾਲਜ ਆਫ਼ ਨਰਸਿੰਗ ਸਮੇਤ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਰਣਵੀਰ ਸਿੰਘ ਤਿਆਗੀ, ਪ੍ਰਧਾਨ ਆਈ.ਐਸ.ਸੀ.ਸੀ.ਐਮ. ਸ਼ਾਮਿਲ ਹੋਏ | ਇਸ ਮੌਕੇ ਬਿਪਿਨ ਗੁਪਤਾ ਨੇ ਕਿਹਾ ਕਿ ਮਰੀਜ਼ਾਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ | ਮੈਡੀਕਲ ਗਲਤੀਆਂ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਨੇ ਦੱਸਿਆ ਕਿ ਕ੍ਰਾਈਸਿਸ ਰੀਸੋਰਸ ਮੈਨੇਜਮੈਂਟ ਵਿਚ ਟੀਮਵਰਕ, ਸੰਚਾਰ ਅਤੇ ਦਬਾਅ ਵਿਚ ਫ਼ੈਸਲੇ ਲੈਣ ਦੀ ਸਿਖਲਾਈ ਹੁੰਦੀ ਹੈ | ਇਸ ਮੌਕੇ ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਇਸ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਅਤੇ ਮੈਡੀਕਲ ਨੈਤਿਕਤਾ ਦੇ ਚਾਰ ਮੁੱਖ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ | ਡਾ. ਪੀ.ਐਲ. ਗੌਤਮ ਅਤੇ ਡਾ. ਗੁੰਚਨ ਪਾਲ ਨੇ ਕਿਹਾ ਕਿ ਇਸ ਸੈਮੀਨਾਰ ਦਾ ਮਕਸਦ ਹਿੰਮਤ ਪੈਦਾ ਕਰਨਾ ਅਤੇ ਡਰ ਦਾ ਸਾਹਮਣਾ ਕਰਨਾ ਸਿਖਾਉਣਾ ਹੈ | ਉਨ੍ਹਾਂ ਨੇ ਕਿਹਾ ਕਿ ਸੱਚਾਈ ਨੂੰ ਤੁਰੰਤ ਅਤੇ ਸਾਫ਼ ਤਰੀਕੇ ਨਾਲ ਸਾਂਝਾ ਕਰਨਾ ਚਾਹੀਦਾ ਹੈ ਤਾਂ ਜੋ ਮਰੀਜ਼ਾਂ ਨੂੰ ਕੋਈ ਨੁਕਸਾਨ ਨਾ ਹੋਵੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਕਟ ਦੇ ਸਮੇਂ ਸਭ ਨੂੰ ਇਕੋ ਪੱਧਰ 'ਤੇ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ | ਡਾ. ਰਣਵੀਰ ਸਿੰਘ ਤਿਆਗੀ ਨੇ ਕਿਹਾ ਕਿ ਕ੍ਰਾਈਸਿਸ ਰਿਸੋਰਸ ਮੈਨੇਜਮੈਂਟ ਨੂੰ ਮੈਡੀਕਲ ਸਿੱਖਿਆ ਦੇ ਰਾਸ਼ਟਰੀ ਪ੍ਰੋਗਰਾਮਾਂ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਵੱਡੇ ਵਡੇਰਿਆਂ ਦੀਆਂ ਯਾਦਗਾਰਾਂ ਦੀ ਸਾਂਭ-ਸੰਭਾਲ ਕਰਨਾ ਸ਼ਲਾਘਾਯੋਗ-ਸਿੰਮਕ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/>
Ad Position 24