ਆਲਮਗੀਰ, 21 ਅਪ੍ਰੈਲ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਪਿੰਡ ਚੁੱਪਕੀ ਵਿਖੇ ਸਿੰਮਕ ਗੋਤ ਦੇ ਜਠੇਰਿਆਂ ਦੇ ਅਸਥਾਨ 'ਤੇ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਸਾਥੀਆਂ ਸਮੇਤ ਨਤਮਸਤਕ ਹੋਏ¢ ਇਸ ਮÏਕੇ ਇੰਚਾਰਜ ਸਿੰਮਕ ਨੇ ਕਿਹਾ ਕਿ ਵੱਡੇ-ਵਡੇਰਿਆਂ, ਜਠੇਰਿਆਂ ਦੇ ਅਸਥਾਨ 'ਤੇ ਆਪਣੇ ਸਿੰਮਕ ਪਰਿਵਾਰਾਂ ਨੂੰ ਮਿਲ ਕੇ ਮਨ ਨੂੰ ਬਹੁਤ ਸਕੂਨ ਅਤੇ ਅਥਾਹ ਖ਼ੁਸ਼ੀ ਪ੍ਰਾਪਤ ਹੋਈ¢ ਉਨ੍ਹਾਂ ਕਿਹਾ ਕਿ ਆਪਣੇ ਵੱਡੇ ਵਡੇਰਿਆਂ ਦੀਆਂ ਯਾਦਗਾਰਾਂ ਦੀ ਸਾਂਭ-ਸੰਭਾਲ ਕਰਨ ਵਾਲੀਆਂ ਕÏਮਾਂ ਹੀ ਤਰੱਕੀ ਦੇ ਮਾਰਗ 'ਤੇ ਅੱਗੇ ਜਾਂਦੀਆਂ ਹਨ ਅਤੇ ਵੱਡੇ-ਵਡੇਰਿਆਂ ਦੇ ਅਸ਼ੀਰਵਾਦ ਅਤੇ ਉਨ੍ਹਾਂ ਵਲੋਂ ਦਿਖਾਏ ਮਾਰਗ 'ਤੇ ਚੱਲਣ ਸਦਕਾ ਹੀ ਇਨਸਾਨ ਸਮਾਜ ਵਿਚ ਨਾਮਣਾ ਅਤੇ ਇੱਜ਼ਤ ਖੱਟਦਾ ਹੈ¢ ਉਨ੍ਹਾਂ ਕਿਹਾ ਕਿ 2027 ਦÏਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਸਮੂਹ ਕÏਮਾਂ ਦੇ ਵੱਡੇ-ਵਡੇਰਿਆਂ ਦੀਆਂ ਯਾਦਗਾਰਾਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ¢ ਇਸ ਮÏਕੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਬਲਬੀਰ ਸਿੰਘ ਨੇ ਇੰਚਾਰਜ ਸਿੰਮਕ ਅਤੇ ਸਾਥੀਆਂ ਨੂੰ ਸਿਰੋਪਾਉ ਦੇ ਕੇ ਸਨਮਾਨ ਦਿੱਤਾ¢ ਇਸ ਮÏਕੇ ਇਸਤਰੀ ਵਿੰਗ ਹਲਕਾ ਗਿੱਲ ਦੇ ਇੰਚਾਰਜ ਬੀਬੀ ਗੁਰਦੀਪ ਕÏਰ ਜੱਸੋਵਾਲ, ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਸਰਕਲ ਪ੍ਰਧਾਨ ਹਰਦੀਪ ਸਿੰਘ ਮਨਸੂਰਾਂ ਸਮੇਤ ਪਿੰਡ ਚੁਪਕੀ ਅਤੇ ਹਲਕਾ ਗਿੱਲ ਦੇ ਵੱਖ-ਵੱਖ ਪਿੰਡਾਂ ਵਿਚ ਵੱਸਦੇ ਸਿੰਮਕ ਗੋਤ ਦੇ ਪਰਿਵਾਰ ਵੱਡੀ ਗਿਣਤੀ ਵਿਚ ਮÏਜੂਦ ਸਨ¢