15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਨਹਿਰੂ ਤੋਂ ਡਾ . ਮਨਮੋਹਣ ਸਿੰਘ ਤੱਕ ਭਾਰਤ ਨੂੰ ਦੇਣ ਵਿਸ਼ੇ ’ ਤੇ ਹੋਇਆ ਸਮਾਗਮ ਡਲਵੀ, ਬਾਵਾ, ਦਾਖਾ, ਤਲਵਾੜ, ਧੀਮਾਨ, ਬੱਬੂ, ਜੀਵਨ, ਹੰਸਪਾਲ ਨੇ ਕੀਤੇ ਵਿਚਾਰ ਪੇਸ਼

ਡਾਬਾ/ਲੁਹਾਰਾ, 15 ਨਵੰਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ੍ਯਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਭਾਰਤ ਰਤਨ ਪੰਡਿਤ ਜਵਾਹਰ ਲਾਲ ਨਹਿਰੂ ਦੇ 137ਵੇਂ ਜਨਮ ਦਿਨ ’ਤੇ ਪਿਛਲੇ ਸਾਲ ਦੀ ਤਰ੍ਹਾਂ ਸਿਮਰਨ ਪੈਲੇਸ ਲੁਹਾਰਾ ਪੁਲ ਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ (ਓ. ਬੀ.

Ad Position 21
No active advertisement
ਸਨਿਚਰਵਾਰ, 1 ਅਗਸਤ, 2026 16-11-2026
ਡਾਬਾ/ਲੁਹਾਰਾ, 15 ਨਵੰਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ੍ਯਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਭਾਰਤ ਰਤਨ ਪੰਡਿਤ ਜਵਾਹਰ ਲਾਲ ਨਹਿਰੂ ਦੇ 137ਵੇਂ ਜਨਮ ਦਿਨ ’ਤੇ ਪਿਛਲੇ ਸਾਲ ਦੀ ਤਰ੍ਹਾਂ ਸਿਮਰਨ ਪੈਲੇਸ ਲੁਹਾਰਾ ਪੁਲ ਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ (ਓ.ਬੀ.ਸੀ) ਦੀ ਸਰਪ੍ਰਸਤੀ ਹੇਠ “ਨਹਿਰੂ ਤੋਂ ਡਾ. ਮਨਮੋਹਨ ਸਿੰਘ ਤੱਕ ਭਾਰਤ ਨੂੰ ਦੇਣ’’ ਵਿਸ਼ੇ ’ਤੇ ਸੈਮੀਨਾਰ ਹੋਇਆ, ਜਿਸ ਵਿਚ ਮੁੱਖ ਤੌਰ ’ਤੇ ਰਵਿੰਦਰ ਡਲਵੀ ਸਕੱਤਰ ਏ.ਆਈ.ਸੀ.ਸੀ. ਇੰਚਾਰਜ ਪੰਜਾਬ, ਸੰਜੇ ਤਲਵਾੜ ਜ਼ਿਲ੍ਹਾ ਕਾਂਗਰਸ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਇੰਦਰਜੀਤ ਸਿੰਘ ਬੱਬੂ ਵਾਈਸ ਪ੍ਰਧਾਨ ਏ.ਆਈ.ਸੀ.ਸੀ (ਓ.ਬੀ.ਸੀ), ਡਾ. ਜਗਤਾਰ ਧੀਮਾਨ ਪ੍ਰੋ. ਵਾਈਸ ਚਾਂਸਲਰ ਗੁਰੂ ਕਾਂਸ਼ੀ ਯੂਨੀਵਰਸਿਟੀ, ਪ੍ਰੋ. ਜੀਵਨ ਦਾਸ ਬਾਵਾ, ਮਨਜੀਤ ਸਿੰਘ ਹੰਸਪਾਲ ਵਰਕਿੰਗ ਪ੍ਰਧਾਨ ਪੀ.ਪੀ.ਸੀ.ਸੀ. (ਓ.ਬੀ.ਸੀ), ਵਰਿੰਦਰ ਭੱਲਾ ਜਨਰਲ ਸਕੱਤਰ ਪੀ.ਪੀ.ਸੀ.ਸੀ. ਗੁਰਨਾਮ ਸਿੰਘ ਕਲੇਰ ਸਕੱਤਰ (ਓ.ਬੀ.ਸੀ), ਬਲਜੀਤ ਮਾਲੜਾ, ਕਰਨਲ ਪਰਮਜੀਤ ਸਿੰਘ ਹਾਜ਼ਰ ਹੋਏ। ਇਸ ਸਮੇਂ ਆਈਆਂ ਸ਼ਖ਼ਸੀਅਤਾਂ ਨੂੰ ਬਾਵਾ ਵਲੋਂ ਯਾਦਗਾਰੀ ਚਿੰਨ੍ਹ ਚਰਖਾ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬੋਲਦੇ ਡਲਵੀ, ਦਾਖਾ ਤਲਵਾੜ, ਧੀਮਾਨ, ਬੱਬੂ, ਜੀਵਨ, ਹੰਸਪਾਲ ਨੇ ਕਿਹਾ ਕਿ ਅੱਜ ਦੇ ਭਾਰਤ ਦੇ ਆਰਕੀਟੈਕਟ ਪੰ. ਜਵਾਹਰ ਲਾਲ ਨਹਿਰੂ ਅਤੇ ਡਾ. ਮਨਮੋਹਨ ਸਿੰਘ ਨੂੰ ਯਾਦ ਕਰਨਾ ਬਾਵਾ ਦੀ ਦੂਰ-ਅੰਦੇਸ਼ ਸੋਚ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਭਾਰਤ ਵਾਸੀਆਂ ਲਈ ਮਹੱਤਵਪੂਰਨ ਹੈ, ਜਦੋਂ ਅਸੀਂ ਉਨ੍ਹਾਂ ਦਾ ਜਨਮ ਦਿਨ ਮਨਾ ਰਹੇ ਹਾਂ, ਜਿਨ੍ਹਾਂ ਨੇ ਭਾਰਤ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੋਰਿਆ। ਜੇਕਰ ਪੰਜਾਬ ’ਤੇ ਝਾਤੀ ਮਾਰੀਏ ਤਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਭਾਖੜਾ ਡੈਮ, ਪੀ.ਜੀ.ਆਈ, ਯੂਨੀਵਰਸਿਟੀਆਂ ਸਭ ਨਹਿਰੂ ਦੀ ਹੀ ਦੇਣ ਹਨ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੇ ਪਾਕਿਸਤਾਨ ਦੇ ਦੋ ਟੋਟੇ ਕਰਕੇ ਦੁਸ਼ਮਣਾਂ ਨੂੰ ਸਬਕ ਸਿਖਾਇਆ। ਲਾਲ ਬਹਾਦਰ ਸ਼ਾਸਤਰੀ ਦੀ ਸਾਦਗੀ, ਸਚਾਈ, ਸਪਸ਼ਟਤਾ ਅਤੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਸਾਨੂੰ ਆਤਮ ਨਿਰਭਰ ਅਤੇ ਸ਼ਕਤੀਸ਼ਾਲੀ ਬਣਾਉਣ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨੇ 21 ਤੋਂ ਘਟਾ ਕੇ 18 ਸਾਲ ਦੇ ਯੂਥ ਨੂੰ ਵੋਟ ਦਾ ਅਧਿਕਾਰ ਦੇ ਕੇ ਨੌਜਵਾਨਾਂ ਨੂੰ ਭਾਰਤ ਦਾ ਭਵਿੱਖ ਸਿਰਜਣ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ 1990-91 ਦੇ ਉਸ ਮਾੜੇ ਦੌਰ ਵਿਚ ਵਿੱਤ ਮੰਤਰੀ ਭਾਰਤ ਸਰਕਾਰ ਹੁੰਦੇ ਹੋਏ ਕੱਢਿਆ, ਜਦੋਂ ਭਾਰਤ ਕੋਲ 15 ਦਿਨ ਦਾ ਹੀ ਸਾਮਾਨ ਰਹਿ ਗਿਆ ਸੀ ਅਤੇ ਪ੍ਰਧਾਨ ਮੰਤਰੀ ਬਣ ਕੇ ਉਨ੍ਹਾਂ ਨੇ ਜਿੱਥੇ ਭਾਰਤ ਦਾ ਦੁਨੀਆ ਵਿਚ ਮਾਣ ਵਧਾਇਆ, ਉਥੇ ਭਾਰਤ ਨੂੰ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਕਤਾਰ ਵਿਚ ਖੜ੍ਹਾ ਕੀਤਾ। ਸਰਕਾਰੀ ਫਾਈਲਾਂ ਦਾ ਸੱਚ ਆਮ ਲੋਕਾਂ ਨੂੰ ਪਤਾ ਹੋਵੇ ਇਸ ਲਈ ਆਰ.ਟੀ.ਆਈ. ਕਾਨੂੰਨ ਪਾਸ ਕਰਕੇ ਭਾਰਤੀਆਂ ਨੂੰ ਆਜ਼ਾਦ ਭਾਰਤ ਦੇ ਵਾਸੀ ਹੋਣ ਦਾ ਪ੍ਰਮਾਣ ਦਿੱਤਾ। ਇਸ ਸਮੇਂ ਚਰਨਜੀਤ ਸਿੱਧੂ, ਮਾਨਸਾ ਪ੍ਰਧਾਨ ਸਤਪਾਲ ਵਰਮਾ, ਲੁਧਿਆਣਾ ਦੇ ਪ੍ਰਧਾਨ ਸੁਖਪਾਲ ਖਹਿਰਾ, ਮਨਜੀਤ ਕੌਰ ਸਰੋਏ, ਮਨਜੀਤ ਕੌਰ, ਸਿਮਰ ਕੌਰ ਕਲਿਆਣ, ਵੀਰਪਾਲ ਸਿੰਘ, ਮਹੇਸ਼ ਊਜਾ, ਪਵਨ ਸ਼ੁਕਲਾ, ਕੁਲਵੰਤ ਰਾਏ, ਅਮਿਤ ਕੁਮਾਰ, ਮਨਜੀਤ ਠੇਕੇਦਾਰ, ਇੰਦਰਜੀਤ ਸ਼ਰਮਾ, ਸ਼ਿਵ ਕੁਮਾਰ ਸ਼ਿਵਾ, ਰਾਮਪਾਲ, ਸੁਨੀਲ ਖੰਨਾ, ਲਲਿਤਾ ਦੇਵੀ, ਮਨਜੀਤ ਸਿੰਘ ਸੋਢੀ, ਅਨੀਤਾ ਦੇਵੀ, ਮਮਤਾ ਰਾਣੀ ਜਨਰਲ ਸਕੱਤਰ, ਨੀਲਮ ਸ਼ਰਮਾ, ਰਿੰਕਾ ਗੁਪਤਾ, ਰਜਨੀ, ਵੀਨਾ ਰਾਣੀ, ਕਿਰਨ ਭੱਲਾ, ਚੇਤਨਾ, ਕਮਲ ਸ਼ੁਕਲਾ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਹਰ ਇਕ ਵਿਅਕਤੀ ਨੂੰ ਅੱਗੇ ਆਉਣ ਦੀ ਲੋੜ - ਧਾਲੀਵਾਲ ਅਗਲੀ ਖ਼ਬਰ ‘ ਦੀ ਜੱਸੀਆਂ ਸਹਿਕਾਰੀ ਖੇਤੀਬਾੜੀ ਸਭਾ ’ ਦੀ ਹੋਈ ਸਰਬ ਸੰਮਤੀ ਨਾਲ ਚੋਣ
Ad Position 24