ਸ੍ਰੀ ਸੂਰਿਆਉਦੈ ਮਨਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਛੱਠ ਪੂਜਾ ਦਾ ਪ੍ਰਬੰਧ
ਡਾਬਾ/ਲੁਹਾਰਾ, 15 ਨਵੰਬਰ (ਕੁਲਵੰਤ ਸਿੰਘ ਸੱਪਲ)- ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਨਿਊ ਮਨਦੀਪ ਕਾਲੋਨੀ ਲੁਹਾਰਾ ਵਿਖੇ ਸ੍ਰੀ ਸੂਰਿਆਉਦੈ ਮਨਦੀਪ ਸਿੰਘ ਸੇਵਾ ਸੁਸਾਇਟੀ ਦੁਆਰਾ 11ਵਾਂ ਵਿਸ਼ਾਲ ਛੱਠ ਪੂਜਾ ਦਾ ਤਿਉਹਾਰ ਭਾਰਤੀ ਜਨਤਾ ਪਾਰਟੀ ਓ. ਬੀ.
ਡਾਬਾ/ਲੁਹਾਰਾ, 15 ਨਵੰਬਰ (ਕੁਲਵੰਤ ਸਿੰਘ ਸੱਪਲ)- ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਨਿਊ ਮਨਦੀਪ ਕਾਲੋਨੀ ਲੁਹਾਰਾ ਵਿਖੇ ਸ੍ਰੀ ਸੂਰਿਆਉਦੈ ਮਨਦੀਪ ਸਿੰਘ ਸੇਵਾ ਸੁਸਾਇਟੀ ਦੁਆਰਾ 11ਵਾਂ ਵਿਸ਼ਾਲ ਛੱਠ ਪੂਜਾ ਦਾ ਤਿਉਹਾਰ ਭਾਰਤੀ ਜਨਤਾ ਪਾਰਟੀ ਓ. ਬੀ. ਸੀ. ਮੋਰਚਾ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਐਸ. ਐਸ. ਦੀ ਅਗਵਾਈ ਹੇਠ ਮਨਾਇਆ ਗਿਆ। ਐਸ. ਐਸ. ਦੀ ਦੇਖ-ਰੇਖ ਹੇਠ ਤਿਆਰ ਕੀਤੇ ਵਿਸ਼ਾਲ ਛੱਠ ਘਾਟ ਨੂੰ ਸੁੰਦਰ ਰੰਗਦਾਰ ਲਾਈਟਾਂ ਨਾਲ ਸਜਾਇਆ ਗਿਆ। ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਬੀਜੇਪੀ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ, ਰਜਨੀਸ਼ ਧੀਮਾਨ, ਗੁਰਦੀਪ ਸਿੰਘ ਗੋਸ਼ਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਭਗਤਾਂ ਨੂੰ ਛਠ ਪੂਜਾ ਦੀਆਂ ਮੁਬਾਰਕਾਂ ਦਿੰਦਿਆਂ ਦੱਸਿਆ ਕਿ ਛਠ ਪੂਜਾ ਦੌਰਾਨ ਭਗਤ ਜਣਾਂ ਨੇ ਆਪਣੇ ਘਰ ਪਰਿਵਾਰ, ਆਪਣੇ ਬੱਚਿਆਂ ਦੀ ਤੰਦਰੁਸਤੀ, ਖੁਸ਼ਹਾਲੀ ਅਤੇ ਲੰਬੀ ਉਮਰ ਲਈ ਤੋਂ ਇਲਾਵਾ ਕਾਰੋਬਾਰ ਦੀਆਂ ਤਰੱਕੀਆਂ ਦੀ ਕਾਮਨਾ ਕਰਦਿਆਂ ਸੂਰਜਦੇਵ ਨੂੰ ਅਰਗ ਦਿੱਤਾ ਹੈ। ਸ਼੍ਰੀ ਸੂਰਿਆਉਦੈ ਮਨਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਲਗਾਤਾਰ 11 ਸਾਲਾਂ ਤੋਂ ਪ੍ਰਬੰਧ, ਛੱਠ ਤਿਉਹਾਰ ਹੁਣ ਖੇਤਰ ਵਿਚ ਧਾਰਮਿਕ ਵਿਸ਼ਵਾਸ, ਪਰੰਪਰਾ ਤੇ ਸਮਾਜਿਕ ਏਕਤਾ ਦਾ ਇਕ ਪ੍ਰਮੁੱਖ ਪ੍ਰਤੀਕ ਬਣ ਗਿਆ ਹੈ। ਹਰ ਸਾਲ ਸ਼ਰਧਾਲੂਆਂ ਦੀ ਵਧਦੀ ਭਾਗੀਦਾਰੀ ਸਮਾਗਮ ਦੀ ਪ੍ਰਸਿੱਧੀ ਅਤੇ ਲੋਕਾਂ ਦੀ ਡੂੰਘੀ ਆਸਥਾ ਨੂੰ ਦਰਸਾਉਂਦੀ ਹੈ। ਸਮਾਗਮ ਦੇ ਅਖੀਰ ’ਚ ਭਾਜਪਾ ਪੂਰਵਾਂਚਲ ਸੈੱਲ ਦੇ ਸੂਬਾ ਪ੍ਰਧਾਨ ਤੇ ਕੌਂਸਲਰ ਰਜੇਸ਼ ਮਿਸ਼ਰਾ ਨੇ ਆਈ ਲੀਡਰਸ਼ਿਪ ਤੇ ਭਗਤ ਜਣਾਂ ਦਾ ਧੰਨਵਾਦ ਕਰਦਿਆਂ ਛੱਠ ਪੂਜਾ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਗੁਰਦੀਪ ਸਿੰਘ ਐਸ. ਐਸ. ਜਗਤਾਰ ਸਿੰਘ ਐਸ. ਐਸ. ਕੁਲਵੰਤ ਸਿੰਘ ਕਾਂਤੀ, ਪ੍ਰਧਾਨ ਬਲਦੇਵ ਸਿੰਘ ਦੋਸਾਂਝ, ਗਿਆਨ ਕੌਰ, ਸ਼ਿਵ ਗੋਵਿੰਦ ਸਿੰਘ, ਰਾਕੇਸ਼ ਕੁਮਾਰ, ਧਰਮੇਸ਼, ਰਾਕੇਸ਼ ਭਾਰਦਵਾਜ, ਬੈਜਨਾਥ ਗੁਪਤਾ, ਰਾਜ ਬਹਾਦਰ ਪਾਲ, ਫੂਲਚੰਦ ਗੁਪਤਾ, ਅਜੀਤ ਭਾਰਤੀ, ਵਿਮਲ ਠਾਕੁਰ ਤੇ ਹੋਰ ਹਾਜ਼ਰ ਸਨ।