15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਲੁਧਿਆਣਾ, 15 ਨਵੰਬਰ (ਜਤਿੰਦਰ ਭੰਬੀ) - ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਲੋਂ ਕਾਲਜ ਦੇ ਸਾਹਿਰ ਆਡੀਟੋਰੀਅਮ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ.

Ad Position 21
No active advertisement
ਸਮਾਗਮ ਦੌਰਾਨ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਪ੍ਰਬੰਧਕ। ਅਜੀਤ ਤਸਵੀਰ 16-11-2026
ਲੁਧਿਆਣਾ, 15 ਨਵੰਬਰ (ਜਤਿੰਦਰ ਭੰਬੀ) - ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਲੋਂ ਕਾਲਜ ਦੇ ਸਾਹਿਰ ਆਡੀਟੋਰੀਅਮ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ. ਜਗਦੀਪ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ, ਉਪਰੰਤ ਮੁੱਖ ਮਹਿਮਾਨ ਤੇ ਹੋਰ ਪਤਵੰਤੇ ਸੱਜਣਾਂ ਦਾ ਰਸਮੀ ਸਵਾਗਤ ਅਤੇ ਸਨਮਾਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਗੁਰਸ਼ਰਨਜੀਤ ਸਿੰਘ ਸੰਧੂ ਨੇ ਮੁੱਖ ਮਹਿਮਾਨ, ਪਤਵੰਤੇ ਸੱਜਣਾਂ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ, ਸਾਬਕਾ ਪ੍ਰਿੰਸੀਪਲਾਂ, ਸੇਵਾ-ਮੁਕਤ ਅਧਿਆਪਕਾਂ ਤੇ ਐਲੂਮਨੀ ਐਸੋਸੀਏਸ਼ਨ ਦੇ ਸਕੱਤਰ ਦਾ ਰਸਮੀ ਸਵਾਗਤ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ। ਇਸ ਉਪਰੰਤ ਉਨ੍ਹਾਂ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸੰਸਥਾ ਦੀਆਂ ਅਕਾਦਮਿਕ, ਬੁਨਿਆਦੀ ਢਾਂਚੇ, ਸਭਿਆਚਾਰਕ ਤੇ ਖੇਡਾਂ ਦੇ ਖੇਤਰ ਵਿਚ ਪ੍ਰਾਪਤੀਆਂ ਨੂੰ ਵਿਸਥਾਰ ਨਾਲ ਸਾਂਝਾ ਕੀਤਾ। ਉਨ੍ਹਾਂ ਕਾਲਜ ਦੇ ਮਾਣਮੱਤੇ ਸਾਬਕਾ ਵਿਦਿਆਰਥੀਆਂ ਦੀ ਸ਼ਾਨਦਾਰ ਵਿਰਾਸਤ ਦਾ ਜ਼ਿਕਰ ਕਰਦਿਆਂ ਐਨ.ਐਨ. ਵੋਹਰਾ (ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ), ਜਨਰਲ ਟੀ.ਐਨ. ਰੈਨਾ, ਮੇਜਰ ਜਨਰਲ ਹਿੰਮਤ ਸਿੰਘ ਗਿੱਲ, ਐਮ.ਐਸ. ਗਿੱਲ (ਸਾਬਕਾ ਸੰਸਦ ਮੈਂਬਰ ਤੇ ਸਾਬਕਾ ਮੁੱਖ ਚੋਣ ਕਮਿਸ਼ਨਰ), ਪਦਮਸ੍ਰੀ ਕੇਕੀ ਐਨ. ਦਾਰੂਵਾਲਾ (ਆਈ.ਪੀ.ਐਸ. ਅਧਿਕਾਰੀ ਤੇ ਪ੍ਰਸਿੱਧ ਅੰਗਰੇਜ਼ੀ ਕਵੀ), ਕਰਨਲ ਅਵਤਾਰ ਸਿੰਘ ਚੀਮਾ (ਅਰਜੁਨ ਐਵਾਰਡੀ ਅਤੇ ਪਦਮ ਸ੍ਰੀ ਐਵਾਰਡੀ), ਹਰਕ੍ਰਿਸ਼ਨ ਲਾਲ (ਚਿੱਤਰਕਾਰ), ਜੋਗਿੰਦਰ ਸਿੰਘ (ਸੀ.ਬੀ.ਆਈ. ਦੇ ਸਾਬਕਾ ਡਾਇਰੈਕਟਰ), ਮੋਹਨ ਸਹਿਗਲ (ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ), ਯਸ਼ਪਾਲ ਸ਼ਰਮਾ (ਕ੍ਰਿਕਟਰ), ਅਰਜੁਨ ਐਵਾਰਡੀ ਖਿਡਾਰੀ ਸੱਜਣ ਸਿੰਘ ਚੀਮਾ, ਮਨਮੋਹਨ ਸਿੰਘ, ਸੁਖਪਾਲ ਸਿੰਘ, ਸੰਜੀਵ ਅਰੋੜਾ (ਕੈਬਨਿਟ ਮੰਤਰੀ) ਤੇ ਕੁਲਵੰਤ ਸਿੰਘ ਸਿੱਧੂ (ਵਿਧਾਇਕ, ਆਤਮ ਨਗਰ) ਦਾ ਵਿਸ਼ੇਸ਼ ਜ਼ਿਕਰ ਕੀਤਾ। ਇਨਾਮ ਵੰਡ ਸਮਾਗਮ ਦੌਰਾਨ ਵਿਦਿਆਰਥੀਆਂ ਦੀਆਂ ਅਕਾਦਮਿਕ, ਸਭਿਆਚਾਰਕ ਤੇ ਖੇਡਾਂ ਦੇ ਖੇਤਰ ਵਿਚ ਪ੍ਰਾਪਤੀਆਂ ਨੂੰ ਮਾਨਤਾ ਦਿੰਦਿਆਂ ਸੈਸ਼ਨ 2023-24 ਤੇ 2024-25 ਦੀਆਂ ਅਕਾਦਮਿਕ ਪ੍ਰਾਪਤੀਆਂ ਤੇ ਸੈਸ਼ਨ 2024-25 ਅਤੇ 2025-26 ਦੀਆਂ ਸਭਿਆਚਾਰਕ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਗਦੇਵ ਸਿੰਘ ਓਲੰਪੀਅਨ ਐਵਾਰਡ ਫ਼ਾਰ ਐਕਸੀਲੈਂਸ ਇਨ ਸਪੋਰਟਸ, ਸਤੀਸ਼ ਚੰਦਰ ਧਵਨ ਐਵਾਰਡ, ਸਾਹਿਰ ਆਰਡਰ ਆਫ ਮੈਰਿਟ, ਪ੍ਰੋ. ਅਭੈ ਓਸਵਾਲ ਗੋਲਡ ਮੈਡਲ, ਪ੍ਰੋ. ਆਰ.ਐਲ. ਅਗਰਵਾਲ ਐਵਾਰਡ, ਐੱਸ. ਰਵਿੰਦਰ ਸਿੰਘ ਕੈਸ ਐਵਾਰਡ ਅਤੇ ਡਾ. ਧਰਮ ਸਿੰਘ ਗਿੱਲ ਮੈਮੋਰੀਅਲ ਟਰਾਫ਼ੀ ਤੇ ਨਕਦ ਇਨਾਮ ਸਮੇਤ ਹੋਰ ਕਈ ਵਕਾਰੀ ਸਨਮਾਨ ਪ੍ਰਦਾਨ ਕੀਤੇ ਗਏ। ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਕੁੱਲ 49 ਰੋਲ ਆਫ ਆਨਰ, 131 ਕਾਲਜ ਕਲਰਜ਼ ਤੇ 180 ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ ਕਾਲਜ ਦੇ ਸਰਵੋਤਮ ਵਲੰਟੀਅਰਾਂ ਤੇ ਵੱਖ-ਵੱਖ ਕਾਲਜ ਕਮੇਟੀਆਂ ਦੇ ਸਰਗਰਮ ਮੈਂਬਰਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸੈਸ਼ਨ 2024-25 ਲਈ ਸ਼ਰੁਤੀ ਖਹਿਰਾ ਤੇ ਸੈਸ਼ਨ 2025-26 ਲਈ ਹਰਨੀਤ ਕੌਰ ਨੂੰ ਉਨ੍ਹਾਂ ਦੀਆਂ ਸਰਵਪੱਖੀ ਪ੍ਰਾਪਤੀਆਂ ਦੇ ਆਧਾਰ ‘ਤੇ ‘ਸਟੂਡੈਂਟ ਆਫ ਦਾ ਈਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਕੁੱਲ 591 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਡਾ. ਜਗਦੀਪ ਸਿੰਘ ਨੇ ਸੰਬੋਧਨ ਵੀ ਕੀਤਾ। ਮੁੱਖ ਮਹਿਮਾਨ ਵਲੋਂ ਕਾਲਜ ਦੇ ਨਵੀਨੀਕਰਨ ਕੀਤੇ ਗਏ ਸੈਮੀਨਾਰ ਹਾਲ ਦਾ ਉਦਘਾਟਨ ਵੀ ਕੀਤਾ ਗਿਆ। ਸਮਾਗਮ ਦੀ ਸਮਾਪਤੀ ਦੀ ਰਸਮੀ ਘੋਸ਼ਣਾ ਉਪਰੰਤ ਕਾਲਜ ਰਜਿਸਟਰਾਰ ਪ੍ਰੋ. ਦੇਵਿਨਾ ਘਈ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਸਮਾਗਮ ਨੂੰ ਸਫਲ ਬਣਾਉਣ ਵਿਚ ਕਾਲਜ ਦੀ ਪ੍ਰੀਖਿਆ ਸ਼ਾਖਾ ਦੇ ਡਾ. ਸੰਦੀਪ, ਡਾ. ਆਰਸੀ ਸੰਧੂ, ਡਾ. ਸੰਜੀਵ ਕੁਮਾਰ, ਪ੍ਰੋ. ਮਨਪ੍ਰੀਤ ਕੌਰ, ਡਾ. ਸਮ੍ਰਿਤੀ ਖੁੱਲਰ, ਪ੍ਰੋ. ਜੋਤੀ, ਮਿਸ ਸਨੇਹਪ੍ਰੀਤ ਤੇ ਗੁਰਦੀਪ ਸਿੰਘ ਨੇ ਅਣਥੱਕ ਯਤਨ ਕੀਤੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਗੀਤਾਂਜਲੀ ਪਾਬਰੇਜਾ ਨੇ ਬਾਖ਼ੂਬੀ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ’ ਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਤਿੰਨ ਬੰਦਿਆਂ ਸਮੇਤ ਚਾਰ ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਪਟਾਕਾ ਕਾਰੋਬਾਰੀ ਤੋਂ ਲੱਖਾਂ ਰੁਪਏ ਮੁੱਲ ਦੇ ਪਟਾਕੇ ਲੁੱਟਣ ਦੇ ਮਾਮਲੇ ’ਚ 22 ਨੌਜਵਾਨਾਂ ਖਿਲਾਫ਼ ਕੇਸ ਦਰਜ
Ad Position 24