07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮਹਾਂਨਗਰ ਦੇ ਵੱਖ-ਵੱਖ ਸਕੂਲਾਂ 'ਚ ਮਨਾਇਆ ਧਰਤੀ ਦਿਵਸ <br/>

Ad Position 21
No active advertisement
ਅਜੀਤ ਡੈਸਕ 23-04-2026
ਲੁਧਿਆਣਾ, 22 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਧਰਤੀ ਦਿਵਸ ਮਨਾਇਆ ਗਿਆ | ਇਸ ਦੌਰਾਨ ਸਕੂਲ ਵਿਖੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈ ਕੇ ਇਸ ਦਿਨ ਦੇ ਗੌਰਵ ਨੂੰ ਹੋਰ ਜ਼ਿਆਦਾ ਦੁਗਣਾ ਕੀਤਾ | ਇਸ ਮੌਕੇ ਬੱਚਿਆਂ ਨੇ ਸਾਡੀ ਸ਼ਕਤੀ, ਸਾਡੀ ਧਰਤੀ ਸਲੋਗਨ ਤੇ ਅਧਾਰਿਤ ਇਕ ਰੈਲੀ ਨੂੰ ਕੱਢ ਕੇ ਸਮਾਜ ਨੂੰ ਆਪਣੀ ਧਰਤੀ ਨੂੰ ਸੁਰੱਖਿਅਤ ਅਤੇ ਸਾਫ਼ ਸੁਥਰਾ ਰੱਖਣ ਦੇ ਲਈ ਪ੍ਰੇਰਿਆ | ਮੁੱਖ ਗਤੀਵਿਧੀਆਂ ਦੇ ਵਿਚ ਕਿੰਡਰ ਗਾਰਟਨ ਦੇ ਸਾਰੇ ਬੱਚਿਆਂ ਨੇ ਹੈਂਡੀਕਰਾਫ਼ਟ ਟੋਪੀਆਂ ਸਿਰ ਤੇ ਪਾ ਕੁਦਰਤ ਦਾ ਆਨੰਦ ਮਾਣਦੇ ਹੋੲ,ੇ ਹਰੇ ਭਰੇ ਬਾਗ਼ ਦੀ ਸੈਰ ਕੀਤੀ | ਮਿਡਲ ਸੈਕਸ਼ਨ ਦੇ ਬੱਚਿਆਂ ਨੇ ਵੀ ਪੋਸਟਰ ਅਤੇ ਪੇਂਟਿੰਗ ਬਣਾਈਆਂ | ਸੀਨੀਅਰ ਸੈਕਸ਼ਨ ਦੇ ਬੱਚਿਆਂ ਨੇ ਵੀ ਸਵੇਰ ਦੀ ਪ੍ਰਾਰਥਨਾ ਸਭਾ ਦੇ ਵਿਚ ਆਪਣੇ ਵਿਚਾਰ ਸਾਂਝੇ ਕਰਕੇ ਅਤੇ ਸੁੰਦਰ ਕਵਿਤਾਵਾਂ ਸੁਣਾ ਕੇ ਸਾਰਿਆਂ ਨੂੰ ਆਪਣੀ ਸੁੰਦਰ ਧਰਤੀ ਦਾ ਖਿਆਲ ਰੱਖਣ ਲਈ ਪ੍ਰੇਰਿਆ | ਪ੍ਰਾਇਮਰੀ ਸੈਕਸ਼ਨ ਦੇ ਬੱਚਿਆਂ ਨੇ ਕਹਾਣੀ ਸੁਣਾਓ ਮੁਕਾਬਲੇ ਵਿਚ ਭਾਗ ਲੈ ਕੇ ਆਪਣੀ ਮਨ ਦੇ ਵਿਚਾਰ ਸਾਂਝੇ ਕੀਤੇ ਅਤੇ ਇਸ ਦੇ ਨਾਲ ਹੀ ਬੱਚਿਆਂ ਨੇ ਸਕੂਲ ਵਿਚ ਸਫ਼ਾਈ ਅਭਿਆਨ ਚਲਾ ਕੇ ਧਰਤੀ ਨੂੰ ਸੁੰਦਰ ਅਤੇ ਨਿਰਮਲ ਰੱਖਣ ਦਾ ਸੰਦੇਸ਼ ਵੀ ਦਿੱਤਾ |
ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਨੂੰ ਧਰਤੀ ਮਾਂ ਦੀ ਸਾਂਭ ਸੰਭਾਲ ਅਤੇ ਉਸਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਆ | ਇਸ ਮੌਕੇ ਡਾਇਰੈਕਟਰਜ਼ ਮਨਦੀਪ ਵਾਲੀਆ ਕਮਲਪ੍ਰੀਤ ਕੌਰ ਡਿਪਟੀ-ਡਾਇਰੈਕਟਰ ਸੋਨੀਆ ਵਰਮਾ ਅਤੇ ਪਿ੍ੰਸੀਪਲ ਅਨਿਲ ਕੁਮਾਰ ਸ਼ਰਮਾ ਵੀ ਮੌਜੂਦ ਸਨ |
ਐੱਚ.ਵੀ.ਐ.ਮ ਗਲੋਬਲ ਸਕੂਲ ਵਿਖੇ ਧਰਤੀ ਦਿਵਸ ਮਨਾਇਆ
ਐੱਚਵੀਐਮ ਗਲੋਬਲ ਸਕੂਲ, ਸੈਕਟਰ 32 ਨੇ ਧਰਤੀ ਦਿਵਸ ਨੂੰ ਬਹੁਤ ਉਤਸ਼ਾਹ ਅਤੇ ਵਾਤਾਵਰਨ ਸੰਭਾਲ ਪ੍ਰਤੀ ਦਿ੍ੜ ਵਚਨਬੱਧਤਾ ਨਾਲ ਮਨਾਇਆ | ਵਿਦਿਆਰਥੀਆਂ ਨੂੰ ਕੁਦਰਤ ਦੀ ਰੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਕਈ ਅਰਥਪੂਰਨ ਗਤੀਵਿਧੀਆਂ ਕਰਵਾਈਆਂ ਗਈਆਂ | ਪ੍ਰੋਗਰਾਮ ਦੀ ਸ਼ੁਰੂਆਤ ਨਰਸਰੀ ਤੋਂ ਲੈ ਕੇ ਦੂਜੀ ਜਮਾਤ ਤੱਕ ਦੇ ਨੌਜਵਾਨ ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਹੋਈ, ਜਿਨ੍ਹਾਂ ਨੇ ਰੰਗੀਨ ਕਾਗਜ਼ਾਂ ਅਤੇ ਜੀਵੰਤ ਰੰਗਾਂ ਦੀ ਵਰਤੋਂ ਕਰਕੇ ਸੁੰਦਰ ਗਲੋਬ ਬਣਾ ਕੇ ਆਪਣੀ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਤੀਜੀ ਜਮਾਤ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਇਕ ਜਾਗਰੂਕਤਾ ਰੈਲੀ ਕੱਢੀ ਗਈ | ਜਿਸਦਾ ਉਦੇਸ਼ ਰੁੱਖਾਂ ਨੂੰ ਬਚਾਉਣ ਅਤੇ ਕੁਦਰਤ ਦੀ ਸੰਭਾਲ ਦਾ ਸੰਦੇਸ਼ ਫੈਲਾਉਣਾ ਸੀ | ਰੈਲੀ ਨੂੰ ਡਾ. ਪੂਰਨਿਮਾ ਸ਼ਰਮਾ ਆਨੰਦ, ਪ੍ਰੋਫੈਸਰ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਚੇਅਰਮੈਨ ਡੀ.ਪੀ. ਸ਼ਰਮਾ , ਚੇਅਰਪਰਸਨ ਮੀਨਾ ਸ਼ਰਮਾ ਅਤੇ ਪਿ੍ੰਸੀਪਲ ਸ਼੍ਰੀਮਤੀ ਪ੍ਰਗਤੀ ਕਪੂਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਹਰਸ਼ ਵਿਦਿਆ ਮੰਦਰ ਸਕੂਲ ਵਿਖੇ ਧਰਤੀ ਦਿਵਸ ਮਨਾਇਆ
ਨਿਊ ਸੁਭਾਸ਼ ਨਗਰ ਦੇ ਹਰਸ਼ ਵਿਦਿਆ ਮੰਦਿਰ ਸਕੂਲ ਵਿਖੇ ਧਰਤੀ ਦਿਵਸ ਦੇ ਮੌਕੇ 'ਤੇ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ | ਸਭਾ ਦਾ ਵਿਸ਼ਾ ਪਲਾਸਟਿਕ ਦੀ ਵਰਤੋਂ ਨਾ ਕਰੋ ਸੀ, ਜਿਸ ਨਾਲ ਵਿਦਿਆਰਥੀਆਂ ਵਿਚ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਹੋਈ | ਸਭਾ ਦੀ ਸ਼ੁਰੂਆਤ ਇਕ ਪ੍ਰਾਰਥਨਾ ਨਾਲ ਹੋਈ, ਜਿਸ ਤੋਂ ਬਾਅਦ ਸਕੂਲ ਦੀ ਪਿ੍ੰਸੀਪਲ ਸ਼ੈਲਿਕਾ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਧਰਤੀ ਦਿਵਸ ਦੀ ਮਹੱਤਤਾ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸਕੂਲ ਦੇ ਪ੍ਰਧਾਨ ਡੀ.ਪੀ. ਸ਼ਰਮਾ ਅਤੇ ਡਾਇਰੈਕਟਰ ਮੀਨਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਰੱਖਿਆ ਲਈ ਛੋਟੇ ਕਦਮ ਚੁੱਕਣ ਲਈ ਉਤਸ਼ਾਹਿਤ ਕੀਤਾ, ਜਿਵੇਂ ਕਿ ਪਲਾਸਟਿਕ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰਨਾ ਅਤੇ ਕੁਦਰਤ ਦੀ ਸੰਭਾਲ ਵਿੱਚ ਯੋਗਦਾਨ ਪਾਉਣਾ | ਇਸ ਮੌਕੇ 'ਤੇ ਵੱਖ-ਵੱਖ ਕਲਾਸਾਂ ਵਿੱਚ ਕਈ ਰਚਨਾਤਮਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਫਲੈਸ਼ਕਾਰਡ ਗਤੀਵਿਧੀ ਰਾਹੀਂ ਧਰਤੀ ਦਿਵਸ ਨਾਲ ਸਬੰਧਤ ਸੰਦੇਸ਼ ਪੇਸ਼ ਕੀਤੇ | ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਬੀਜ ਲਗਾਏ ਅਤੇ ਵਾਤਾਵਰਨ ਦੀ ਰੱਖਿਆ ਕਰਨ ਦਾ ਪ੍ਰਣ ਲਿਆ | ਇਸ ਦੌਰਾਨ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਧਰਤੀ ਦਿਵਸ 'ਤੇ ਸੁੰਦਰ ਬੁੱਕਮਾਰਕ ਬਣਾਏ, ਆਪਣੇ ਰਚਨਾਤਮਕ ਹੁਨਰ ਦਾ ਪ੍ਰਦਰਸ਼ਨ ਕੀਤਾ |

Ad Position 22
No active advertisement
ਪਿਛਲੀ ਖ਼ਬਰ 1300 ਕਰੋੜ ਦੇ ਪਾਣੀ ਪੋ੍ਰਜੈਕਟ ਦੀ ਪ੍ਰਗਤੀ ਦੀ ਜਾਂਚ ਲਈ ਗਲੋਬਲ ਟੀਮ ਲੁਧਿਆਣਾ ਪੁੱਜੀ <br/> ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਵਲੋਂ ਕਣਕ ਖ਼ਰੀਦ ਪ੍ਰਕਿਰਿਆ ਸਮੀਖਿਆ, ਲਿਫ਼ਟਿੰਗ 'ਚ ਤੇਜ਼ੀ ਦੀ ਹਦਾਇਤ <br/>
Ad Position 24