ਲੁਧਿਆਣਾ, 22 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਚੱਲ ਰਹੇ ਕੈਨਾਲ ਆਧਾਰਿਤ ਵਾਟਰ ਸਪਲਾਈ ਪੋ੍ਰਜੈਕਟ ਦੀ ਪ੍ਰਗਤੀ ਦੀ ਜਾਂਚ ਲਈ ਵਰਲਡ ਬੈਂਕ ਅਤੇ ਏਸ਼ੀਆਈ ਇੰਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਦੀ ਸਾਂਝੀ ਟੀਮ ਮਹਾਂਨਗਰ ਪੁੱਜੀ ਅਤੇ ਦੋ ਦਿਨਾਂ ਦੌਰੇ ਦੌਰਾਨ ਵਿਸਥਾਰ ਨਾਲ ਸਮੀਖਿਆ ਕੀਤੀ | ਟੀਮ ਵਿਚ ਮਾਰੀਆ ਲੁਈਸਾ ਡੁਰਾਨ ਫਾਰਗਾਸ, ਰੂਪਲ ਗਣੇਸ਼ ਕੁਲਕਰਨੀ, ਚਾਰੂ ਜੈਨ ਅਤੇ ਏੇਆ ਜਿਆਨੇਲਾ ਕਰੂਜ਼ ਮੌਜੂਦ ਸਨ | ਨਗਰ ਨਿਗਮ ਵਲੋਂ ਜੁਆਇੰਟ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ ਹੇਠ ਸੁਪਰਿੰਟੈਂਡਿੰਗ ਇੰਜੀਨੀਅਰ ਪਾਰੁਲ ਗੋਇਲ, ਪੋ੍ਰਜੈਕਟ ਮੈਨੇਜਰ ਗੁਰਵਿੰਦਰ ਪਾਲ ਸਿੰਘ ਅਤੇ ਪੋ੍ਰਜੈਕਟ ਇੰਪਲੀਮੈਂਟਸ਼ਨ ਯੂਨਿਟ ਦੇ ਅਧਿਕਾਰੀ ਮੌਜੂਦ ਰਹੇ | ਦੌਰੇ ਦੌਰਾਨ ਟੀਮ ਨੇ ਪਿੰਡ ਬਿਲਗਾ ਵਿਖੇ ਬਣ ਰਹੇ 580 ਐਮ.ਐਲ.ਡੀ. ਵਾਟਰ ਟਰੀਟਮੈਂਟ ਪਲਾਂਟ, ਵੱਖ ਵੱਖ ਸਥਾਨਾਂ 'ਤੇ ਬਣ ਰਹੇ ਓਵਰਹੈਡ ਵਾਟਰ ਰਿਜਰਵਾਇਰ ਅਤੇ ਪਾਈਪਲਾਈਨ ਕੰਮਾਂ ਦਾ ਜਾਇਆ ਲਿਆ | ਇਸਦੇ ਨਾਲ ਹੀ ਕਮਿਊਨਿਟੀ ਐਂਗੇਜਮੈਂਟ ਅਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਦੀ ਵੀ ਜਾਂਚ ਕੀਤੀ | ਅਧਿਕਾਰੀਆਂ ਮੁਤਾਬਿਕ ਕਰੀਬ 1300 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਇਸ ਪੋ੍ਰਜੈਕਟ ਹੇਠ ਹੁਣ ਤਕ 28 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ | ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਲਗਭਗ 60 ਕਿੱਲੋਮੀਟਰ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ, ਜਦਕਿ 50 ਥਾਵਾਂ 'ਤੇ ਓਵਰਹੈਡ ਵਾਟਰ ਸਟੋਰੇਜ ਰਿਜਰਵਾਇਰ ਬਣਾਉਣ ਦਾ ਕੰਮ ਜਾਰੀ ਹੈ | ਵਾਟਰ ਟਰੀਟਮੈਂਟ ਪਲਾਂਟ ਦੀ ਨਿਰਮਾਣ ਪ੍ਰਕਿਰਿਆ ਵੀ ਲਗਾਤਾਰ ਅੱਗੇ ਵੱਧ ਰਹੀ ਹੈ | ਸਮੀਖਿਆ ਦੌਰਾਨ ਟੀਮ ਵਲੋਂ ਕੰਮ ਦੀ ਗਤੀ ਅਤੇ ਗੁਣਵੱਤਾ ਨੰੂ ਨੋਟ ਕਰਦੇ ਹੋਏ ਵਾਤਾਵਰਣ ਅਤੇ ਸਮਾਜਿਕ ਮਾਪਦੰਡਾਂ ਦੀ ਨਿਗਰਾਨੀ, ਦਸਤਾਵੇਜੀਕਰਨ, ਜਨਤਾ ਨਾਲ ਸੰਚਾਰ ਅਤੇ ਸੁਰੱਖਿਆ ਪ੍ਰਣਾਲੀ ਨੰੂ ਹੋਰ ਮਜ਼ਬੂਤ ਕਰਨ ਦੀ ਸਿਫ਼ਾਰਸ਼ ਕੀਤੀ ਗਈ |