07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਲੁਧਿਆਣਾ ਡੇਅਰੀ ਐਸੋਸੀਏਸ਼ਨ ਨੇ ਦੁੱਧ ਦੀਆਂ ਕੀਮਤਾਂ 'ਚ ਕੀਤਾ 5 ਰੁਪਏ ਦਾ ਵਾਧਾ <br/>

Ad Position 21
No active advertisement
ਅਜੀਤ ਡੈਸਕ 23-04-2026
ਲੁਧਿਆਣਾ, 21 ਅਪ੍ਰੈਲ (ਜਸਵਿੰਦਰ ਸਿੰਘ ਸਿੰਘ)-ਦਿਨ-ਬ-ਦਿਨ ਵੱਧ ਰਹੀ ਮਹਿੰਗਾਈ ਦੇ ਚੱਲਦਿਆਂ ਲੁਧਿਆਣਾ ਡੇਅਰੀ ਐਸੋਸੀਏਸ਼ਨ ਨੇ ਵੀ ਦੁੱਧ ਦੀਆਂ ਕੀਮਤਾਂ 'ਚ ਪੰਜ ਰੁਪਏ ਦਾ ਵਾਧਾ ਕਰ ਦਿੱਤਾ ਹੈ | ਇਸ ਮÏਕੇ ਗੱਲਬਾਤ ਕਰਦਿਆਂ ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਲਹÏਰੀਆ ਤੇ ਉਨ੍ਹਾਂ ਦੇ ਹੋਰ ਮੈਂਬਰਾਂ ਨੇ ਸਾਂਝੇ ਤÏਰ 'ਤੇ ਦੱਸਿਆ ਕਿ ਵਧਦੀ ਮਹਿੰਗਾਈ, ਜਿਵੇਂ ਕਿ ਪਸ਼ੂਆਂ ਦੀ ਫੀਡ ਮਹਿੰਗੀ ਹੋ ਰਹੀ ਹੈ¢ ਗਰਮੀ ਕਾਰਨ ਪਸ਼ੂਆਂ ਦਾ ਦੁੱਧ ਵੀ ਘੱਟ ਜਾਂਦਾ ਹੈ ਅਤੇ ਜੰਗਬੰਦੀ ਕਾਰਨ ਸਿਲੰਡਰਾਂ ਦਾ ਨਾ ਮਿਲਣਾ, ਇਸ ਨਾਲ ਲੇਬਰ ਆਪੋ ਆਪਣੇ ਪਿੰਡਾਂ ਵਿਚ ਚਲੀ ਗਈ ਹੈ, ਜਿਸ ਸਦਕਾ ਉਨ੍ਹਾਂ ਨੂੰ ਮਹਿੰਗੇ ਭਾਅ ਤੇ ਲੇਬਰ ਮਿਲ ਰਹੀ ਹੈ | ਇਸ ਲਈ ਉਨ੍ਹਾਂ ਨੇ ਇਕ ਮਈ ਤੋਂ ਦੁੱਧ ਦੇ ਰੇਟ ਵਿਚ ਪੰਜ ਰੁਪਏ ਦਾ ਵਾਧਾ ਕੀਤਾ ਹੈ¢ ਉਨ੍ਹਾਂ ਅੱਗੇ ਦੱਸਿਆ ਕਿ ਖਪਤਕਾਰਾਂ ਨੂੰ ਵਧੀਆ ਤੇ ਪਿਓਰ ਦੁੱਧ ਲਈ ਪੰਜ ਰੁਪਏ ਅਦਾ ਕਰਨ ਵਿਚ ਕੋਈ ਅÏਖਿਆਈ ਨਹੀਂ ਹੋਵੇਗੀ¢ ਇਸ ਮÏਕੇ ਚੇਅਰਮੈਨ ਪਰਮਜੀਤ ਸਿੰਘ ਬੌਬੀ, ਭੁਪਿੰਦਰ ਸਿੰਘ ਭਿੰਦਾ, ਗੁਰਚਰਨ ਸਿੰਘ ਸੇਠੀ ਜਨਰਲ ਸੈਕਟਰੀ ਤਾਜਪੁਰ ਡੇਅਰੀ ਐਸੋਸੀਏਸ਼ਨ, ਚੰਦ ਪਰਮ, ਕਮਲ ਡੇਅਰੀ ਅਮਨ ਚÏਧਰੀ, ਮੈਕੀ ਮਰਵਾ ਡੇਅਰੀ, ਹਰਦੀਪ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਗੋਪੀ, ਸਿਮਰਨ ਬਿੰਦਰਾ, ਸੋਨੰੂ ਹੰਸਰਾਜ, ਹੈਪੀ ਕਤਿਆਲ ਤੋਂ ਇਲਾਵਾ ਹੋਰ ਵੀ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ 5 ਗਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ 1300 ਕਰੋੜ ਦੇ ਪਾਣੀ ਪੋ੍ਰਜੈਕਟ ਦੀ ਪ੍ਰਗਤੀ ਦੀ ਜਾਂਚ ਲਈ ਗਲੋਬਲ ਟੀਮ ਲੁਧਿਆਣਾ ਪੁੱਜੀ <br/>
Ad Position 24