ਇਆਲੀ/ਥਰੀਕੇ, 22 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਗੁਰਦੁਆਰਾ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਅਮਨ ਪਾਰਕ ਨਿਊ ਰਾਜਗੁਰੂ ਨਗਰ ਵਿਖੇ ਮੀਤ ਪਰਿਵਾਰ ਵਲੋਂ ਸੁੰਦਰ ਪਾਲਕੀ ਸਾਹਿਬ ਗੱਡੀ (ਵੈਨ) ਤਿਆਰ ਕਰਵਾ ਕੇ ਭੇਟ ਕੀਤੀ ਗਈ, ਜਿਸ 'ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਅਵਨਿੰਦਰ ਸਿੰਘ ਮੀਤ ਪੁੱਤਰ ਸਵ: ਬਚਿੱਤਰ ਸਿੰਘ ਮੀਤ ਸਮੇਤ ਸਮੂਹ ਮੀਤ ਪਰਿਵਾਰ ਦਾ ਸਨਮਾਨ ਕਰਦਿਆਂ ਧੰਨਵਾਦ ਕੀਤਾ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਗੁਰੂ ਘਰ ਦਾ ਸ਼ਰਧਾਵਾਨ ਸੇਵਾਦਾਰ ਪਰਿਵਾਰ ਹੈ, ਜੋ ਕਿ ਸਮੇਂ-ਸਮੇਂ 'ਤੇ ਗੁਰੂ ਘਰ ਵਿਖੇ ਸੇਵਾਵਾਂ ਨਿਭਾਉਂਦਾ ਰਿਹਾ ਹੈ | ਇਸ ਮੌਕੇ ਰਜਿੰਦਰ ਕੌਰ ਮੀਤ, ਕੁਲਵਿੰਦਰਜੀਤ ਕੌਰ ਮੀਤ, ਹਰਖੁਸ਼ਮੀਤ ਕੌਰ, ਮਿ੍ਦੁਲਪ੍ਰੀਤ ਕੌਰ ਤੋਂ ਇਲਾਵਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਮੁਹੱਲਾ ਵਾਸੀ ਵੀ ਹਾਜ਼ਰ ਸਨ |