07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕਤਲ ਦੇ ਮਾਮਲੇ ਵਿਚ ਦੋ ਨੌਜਵਾਨਾਂ ਨੂੰ ਉਮਰ ਕੈਦ <br/>

Ad Position 21
No active advertisement
ਅਜੀਤ ਡੈਸਕ 23-04-2026
ਲੁਧਿਆਣਾ, 22 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਕਾਕੋਵਾਲ ਰੋਡ ਦੇ ਰਹਿਣ ਵਾਲੇ ਸੰਨੀ ਗਿੱਲ ਅਤੇ ਲੇਬਰ ਕਲੋਨੀ ਬੱਸ ਸਟੈਂਡ ਦੇ ਰਹਿਣ ਵਾਲੇ ਰਵੀ ਕੁਮਾਰ ਨੂੰ ਕੁਲਦੀਪ ਕੰਵਰ ਦੇ ਕਤਲ ਦਾ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਸ਼ਿਕਾਇਤਕਰਤਾ ਰਾਜੇਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ 30 ਅਕਤੂਬਰ, 2017 ਨੂੰ ਦਰੇਸੀ ਥਾਣਾ ਵਿਚ ਕੇਸ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਕਿ 29 ਅਕਤੂਬਰ, 2017 ਦੀ ਰਾਤ ਨੂੰ ਉਹ ਆਪਣੇ ਪੁੱਤਰ ਕੁਲਦੀਪ ਕੰਵਰ ਨਾਲ ਵਾਲਮੀਕਿ ਘਾਟੀ ਵਿਚ ਇਕ ਸਤਿਸੰਗ ਸੁਣਨ ਗਿਆ ਸੀ | ਉਹ ਸਮੇਂ ਸਿਰ ਘਰ ਵਾਪਸ ਆਇਆ, ਪਰ ਉਸਦਾ ਪੁੱਤਰ ਵਾਪਸ ਨਹੀਂ ਆਇਆ | 30 ਅਕਤੂਬਰ ਨੂੰ ਉਸਨੂੰ ਇੱਕ ਵਿਅਕਤੀ ਦਾ ਫੋਨ ਆਇਆ ਜਿਸ ਵਿਚ ਉਸਨੂੰ ਦੱਸਿਆ ਗਿਆ ਕਿ ਉਸਦੇ ਪੁੱਤਰ ਦੀ ਲਾਸ਼ ਰੇਤ ਦੇ ਕੋਲ ਪਈ ਹੈ | ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ | ਜਾਂਚ ਦੌਰਾਨ ਪੁਲਿਸ ਨੇ ਉਪਰੋਕਤ ਮੁਲਜ਼ਮਾਂ ਨਾਲ ਮਿ੍ਤਕ ਨੂੰ ਆਖਰੀ ਵਾਰ ਦੇਖਿਆ ਪਾਇਆ ਗਿਆ | ਕੁਝ ਗਵਾਹਾਂ ਨੇ ਇਹ ਵੀ ਦੱਸਿਆ ਕਿ ਮਿ੍ਤਕ ਨੂੰ ਮੌਤ ਤੋਂ ਪਹਿਲਾਂ ਦੋਸ਼ੀ ਦੇ ਨਾਲ ਦੇਖਿਆ ਗਿਆ ਸੀ | ਪੁਲਿਸ ਵੱਲੋਂ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ ਪੜਤਾਲ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆਈ ਅਤੇ ਕਤਲ ਦਾ ਕਾਰਨ ਨਿੱਜੀ ਰੰਜਿਸ਼ ਪਾਇਆ ਗਿਆ | ਪੁਲਿਸ ਵੱਲੋਂ ਅਦਾਲਤ ਵਿਚ ਬਕਾਇਦਾ ਇਹਨਾਂ ਖਿਲਾਫ ਚਲਾਨ ਪੇਸ਼ ਕੀਤਾ ਗਿਆ ਅਤੇ ਮਾਨਯੋਗ ਜੱਜ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਦੋਸ਼ੀਆਂ ਨੂੰ ਸਜ਼ਾ ਸੁਣਾਈ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਦੀ ਤਸਕਰੀ ਕਰਨ ਵਾਲਾ ਪੀਜ਼ਾ ਐਕਸਪੈੱ੍ਰਸ ਦਾ ਮਾਲਕ ਕਾਬੂ <br/> ਅਗਲੀ ਖ਼ਬਰ ਬੈਂਸ ਨੇ ਕੀਤਾ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ <br/>
Ad Position 24