10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮੁੱਖ ਮੰਤਰੀ ਲੈ ਰਹੇ ਨੇ ਕਰਜ਼ੇ 'ਤੇ ਕਰਜ਼ਾ, ਪੰਜਾਬ ਵਿਚ ਆਰਥਿਕ ਐਮਰਜੈਂਸੀ ਲੱਗਣ ਦੇ ਆਸਾਰ-ਚੀਮਾ <br/>

Ad Position 21
No active advertisement
ਅਜੀਤ ਡੈਸਕ 24-04-2026
ਲੁਧਿਆਣਾ, 23 ਅਪ੍ਰੈਲ (ਜਤਿੰਦਰ ਭੰਬੀ)-ਹਲਕਾ ਦੱਖਣੀ ਤੋਂ ਕਾਂਗਰਸ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਰੇਤ ਅਤੇ ਭਿ੍ਸ਼ਟਾਚਾਰ 'ਚ ਪੈਸੇ ਬਚਾ ਕੇ ਕਰਜ਼ਾ ਉਤਾਰਨ ਦਾ ਵਾਅਦਾ ਕਰਨ ਵਾਲਿਆਂ 'ਤੇ ਖੁਦ ਹੀ ਭਿ੍ਸ਼ਟਾਚਾਰੀ ਦੇ ਦੋਸ਼ ਲੱਗ ਰਹੇ ਹਨ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ 2800 ਕਰੋੜ ਰੁਪਏ ਦਾ ਕਰਜ਼ਾ ਲੈਣ ਤੋਂ ਬਾਅਦ ਇਹ ਅੰਕੜਾ ਲਗਭਗ 4 ਲੱਖ 15 ਹਜ਼ਾਰ ਕਰੋੜ ਰੁਪਏ ਹੋ ਗਿਆ | ਉਨ੍ਹਾਂ ਕਿਹਾ ਸੱਤਾ ਵਿਚ ਆਉਣ ਤੋਂ ਪਹਿਲਾਂ 'ਆਪ' ਆਗੂ ਟੈਕਸ ਰਾਹਤ ਦਾ ਵਾਅਦਾ ਕਰਕੇ ਸਤਾ 'ਚ ਆਏ ਸਨ, ਪਰ ਸੂਬੇ ਸਿਰ ਕਰਜ਼ਾ ਚਾੜ ਕੇ ਸੂਬੇ ਦਾ ਹਰ ਇਕ ਵਿਅਕਤੀ ਕਰਜ਼ਾਈ ਕਰਕੇ ਰੱਖ ਦਿੱਤਾ ਅਤੇ ਮੰਤਰੀਆਂ ਅਤੇ ਵਿਧਾਇਕਾਂ ਤੇ ਭਿ੍ਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ, ਜੋ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵੱਧ ਦੇਖਣ ਨੂੰ ਮਿਲ ਸਕਦੇ ਸਨ, ਕਿਉਂਕਿ ਸੂਬੇ ਦੇ ਲੋਕ ਡਰ ਦੇ ਮਾਰੇ ਚੋਣ ਜ਼ਾਬਤੇ ਦੀ ਉਡੀਕ ਵਿਚ ਹਨ | ਉਨ੍ਹਾਂ ਨਸ਼ਿਆਂ ਸਬੰਧੀ ਬੋਲਦਿਆਂ ਕਿਹਾ ਕਿ ਜਦੋਂ ਤੱਕ ਸਰਕਾਰ ਨੀਤੀ ਅਤੇ ਨੀਅਤ ਸਾਫ ਨਹੀਂ ਕਰਦੀ ਨਸ਼ਾ ਖਤਮ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਨਸ਼ਾ ਖਤਮ ਕਰਨ ਦੇ ਦਾਅਵੇ ਕਰਦੀ ਨਹੀਂ ਥੱਕਦੀ, ਦੂਜੇ ਪਾਸੇ ਆਏ ਦਿਨ ਕੋਈ ਨਾ ਕੋਈ ਨੌਜਵਾਨ ਅਜਾਈਾ ਮੌਤ ਦੇ ਮੂੰਹ ਜਾ ਰਿਹਾ ਹੈ | 'ਆਪ' ਮੰਤਰੀਆਂ ਅਤੇ ਵਿਧਾਇਕਾਂ ਦੇ ਨਾਮ ਵੀ ਗੈਂਗਸਟਰਵਾਦ ਵਿਚ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜੋ ਕਿ ਚਿੰਤਾਜਨਕ ਵਿਸ਼ਾ ਹੈ |

Ad Position 22
No active advertisement
ਪਿਛਲੀ ਖ਼ਬਰ ਕਾਲਮਨਵੀਸ਼ ਬਲਜੀਤ ਸਿੰਘ ਢਿੱਲੋਂ ਦਾ ਕਹਾਣੀ ਸੰਗ੍ਰਹਿ 'ਮਜਬੂਰੀ ਦੀਆਂ ਜ਼ੰਜੀਰਾਂ' 26 ਨੂੰ ਜਵੱਦੀ ਟਕਸਾਲ ਵਿਖੇ ਲੋਕ ਅਰ... ਅਗਲੀ ਖ਼ਬਰ ਕੇ. ਆਈ. ਐਮ. ਟੀ. ਵਿਖੇ ''ਯਾਦੇਂ 2026U ਸਮਾਗਮ ਕਰਵਾਇਆ <br/>
Ad Position 24