10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਕਾਲਮਨਵੀਸ਼ ਬਲਜੀਤ ਸਿੰਘ ਢਿੱਲੋਂ ਦਾ ਕਹਾਣੀ ਸੰਗ੍ਰਹਿ 'ਮਜਬੂਰੀ ਦੀਆਂ ਜ਼ੰਜੀਰਾਂ' 26 ਨੂੰ ਜਵੱਦੀ ਟਕਸਾਲ ਵਿਖੇ ਲੋਕ ਅਰਪਣ ਹੋਵੇਗਾ <br/>

Ad Position 21
No active advertisement
ਅਜੀਤ ਡੈਸਕ 24-04-2026
ਲੁਧਿਆਣਾ, 23 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਨਾਮਵਰ ਕਾਲਮਨਵੀਸ਼ ਬਲਜੀਤ ਸਿੰਘ ਢਿੱਲੋਂ ਦੀਆਂ ਦੂਜੀ ਕਹਾਣੀ ਸੰਗ੍ਰਹਿ 'ਮਜਬੂਰੀ ਦੀਆਂ ਜ਼ੰਜੀਰਾਂ' ਐਤਵਾਰ 26 ਅਪ੍ਰੈਲ ਦੁਪਹਿਰ 2.00 ਵਜੇ ਰਿਲੀਜ਼ ਹੋਵੇਗੀ¢ ਕਿਤਾਬ ਦੇ ਪ੍ਰਕਾਸ਼ਕ ਗੁਰਦੀਪ ਸਿੰਘ ਮੁੰਡਾਹਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਜਵੱਦੀ ਟਕਸਾਲ ਦੇ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਜੀ ਸਰਪ੍ਰਸਤੀ ਹੇਠ ਹੋ ਰਹੇ ਪੁਸਤਕ ਰਿਲੀਜ਼ ਸਮਾਰੋਹ ਦÏਰਾਨ ਧਰਮ, ਭਾਸ਼ਾ, ਸਿੱਖਿਆ, ਸਾਹਿਤ ਆਦਿ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਅਹਿਮ ਸ਼ਖ਼ਸੀਅਤਾਂ ਦੇ ਮੁਬਾਰਕ ਹੱਥੋਂ ਰਿਲੀਜ਼ ਹੋਣ ਵਾਲੀ ਕਿਤਾਬ ਵਿਚਲੀਆਂ ਕਹਾਣੀਆਂ ਮਾਂ ਬੋਲੀ, ਮਾਂ ਧਰਤੀ, ਜਨਮ ਦੇਣ ਵਾਲੀ ਮਾਂ ਅਤੇ ਬਾਪ ਆਦਿ ਪ੍ਰਤੀ ਵਿਸ਼ਵਾਸ, ਸਮਰਪਣ, ਇਨਸਾਫ਼ ਦੀ ਭਾਵਨਾ, ਬੇਸਮਝੀ ਆਦਿ ਹੋਰ ਕਈ ਪੱਖਾਂ ਨਾਲ ਸਬੰਧਿਤ ਕਹਾਣੀਆਂ ਹੋਣਗੀਆਂ¢ ਮੁੰਡਾਹਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਢਿੱਲੋਂ ਨੇ ਨਾਮ, ਆਨ ਸ਼ਾਨ ਦੀ ਪ੍ਰਤੀਕ ਦਸਤਾਰ, ਉਜੜਦਾ ਪੰਜਾਬ ਅਤੇ 'ਬਾਪੂ ਦੀ ਸੇਵਾ', 50 ਸਾਲ ਪਹਿਲਾਂ ਆਦਿ ਹੋਰ ਕਿਤਾਬਾਂ ਦੇ ਨਾਲ ਨਾਲ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਕਾਲਮ ਲਿਖਦਿਆਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਸੇਵਾਵਾਂ ਨਿਭਾਉਂਦੇ ਆ ਰਿਹਾ ਹੈ¢ ਉਨ੍ਹਾਂ ਕਿਹਾ ਕਿ ਇਹ ਕਿਤਾਬ ਵੀ 'ਬਾਪੂ ਦੀ ਸੇਵਾ' ਵਾਂਗ ਸੁਹਿਰਦ ਪਾਠਕਾਂ ਵਲੋਂ ਪ੍ਰਵਾਨ ਹੋਵੇਗੀ¢

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੀ ਨਾਲਾਇਕੀ ਕਾਰਨ ਕਿਸਾਨ ਮੰਡੀਆਂ ਵਿਚ ਰੁਲਨ ਲਈ ਮਜਬੂਰ-ਸਿੰਮਕ <br/> ਅਗਲੀ ਖ਼ਬਰ ਮੁੱਖ ਮੰਤਰੀ ਲੈ ਰਹੇ ਨੇ ਕਰਜ਼ੇ 'ਤੇ ਕਰਜ਼ਾ, ਪੰਜਾਬ ਵਿਚ ਆਰਥਿਕ ਐਮਰਜੈਂਸੀ ਲੱਗਣ ਦੇ ਆਸਾਰ-ਚੀਮਾ <br/>
Ad Position 24