10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਕੋਲੰਬੀਆ ਵਿਚ ਬਗੋਤਾ ਕÏਮਾਂਤਰੀ ਪੁਸਤਕ ਮੇਲੇ 'ਚ 30 ਸਾਲ ਬਾਅਦ ਪੰਜਾਬੀ ਦੀ ਕਰਨਗੇ ਅਗਵਾਈ <br/>

Ad Position 21
No active advertisement
ਅਜੀਤ ਡੈਸਕ 24-04-2026
ਲੁਧਿਆਣਾ, 23 ਅਪ੍ਰੈਲ (ਡਾ. ਤਰਲੋਚਨ ਸਿੰਘ)-ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਸਵਰਨਜੀਤ ਸਿੰਘ ਸਵੀ ਲਾਤੀਨੀ ਅਮਰੀਕੀ ਮੁਲਕ, ਕੋਲੰਬੀਆ ਦੇ ਬਗੋਤਾ ਵਿਚ ਚੱਲ ਰਹੇ ਬਗੋਤਾ ਕÏਮਾਂਤਰੀ ਪੁਸਤਕ ਮੇਲੇ ਵਿਚ ਭਾਰਤ ਵਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਾ ਦੀ ਅਗਵਾਈ ਕਰਨਗੇ¢ ਉਕਤ ਜਾਣਕਾਰੀ ਦਿੰਦਿਆਂ ਸਵਰਨਜੀਤ ਸਵੀ ਨੇ ਦੱਸਿਆ ਕਿ ਭਾਰਤ ਇਸ ਕÏਮਾਂਤਰੀ ਪੁਸਤਕ ਮੇਲੇ ਵਿਚ ਗੈੱਸਟ ਆਫ ਆਨਰ ਵਜੋਂ ਸ਼ਾਮਿਲ ਹੋ ਰਿਹਾ ਹੈ¢ ਕੇਂਦਰੀ ਸਿੱਖਿਆ ਮੰਤਰਾਲੇ ਅਤੇ ਨੈਸ਼ਨਲ ਬੁੱਕ ਟਰੱਸਟ ਦੀ ਅਗਵਾਈ ਵਿਚ ਇਸ ਮੇਲੇ ਵਿਚ ਬਹੁਭਾਸ਼ੀ ਭਾਰਤੀ ਵਫ਼ਦ ਹਿੱਸਾ ਲੈ ਰਿਹਾ ਹੈ¢ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਇਹ ਮਾਣ ਵਾਲੀ ਗੱਲ ਹੈ ਕਿ 30 ਸਾਲ ਮਗਰੋਂ ਕੋਲੰਬੀਆ ਕੌਮਾਂਤਰੀ ਮੇਲੇ ਵਿਚ ਸਵਰਨਜੀਤ ਸਵੀ ਪੰਜਾਬੀ ਦੀ ਅਗਵਾਈ ਕਰ ਰਹੇ ਹਨ | ਇਸ ਤੋਂ ਪਹਿਲਾਂ ਸੁਰਜੀਤ ਪਾਤਰ ਇਸ ਕÏਮਾਂਤਰੀ ਪੁਸਤਕ ਮੇਲੇ ਵਿਚ ਸ਼ਾਮਿਲ ਹੋਏ ਸਨ¢ ਉਹ 30 ਅਪ੍ਰੈਲ ਤੋਂ 2 ਮਈ ਤੱਕ ਚਾਰ ਸੈਸ਼ਨਾਂ ਵਿਚ ਸ਼ਿਰਕਤ ਕਰਨਗੇ¢ ਉਹ ਦੋ ਸੈਸ਼ਨਾਂ ਵਿਚ ਪੰਜਾਬੀ ਕਵਿਤਾ ਅਤੇ ਸਾਹਿਤ ਬਾਰੇ ਆਪਣੀ ਪੇਸ਼ਕਾਰੀ ਦੇਣਗੇ ਜਦਕਿ ਦੋ ਸੈਸ਼ਨਾਂ ਦÏਰਾਨ ਉਹ ਚਿੱਤਰਕਾਰੀ ਵਰਕਸ਼ਾਪ ਰਾਹੀਂ ਭਾਰਤੀ ਮੁਹਾਂਦਰੇ ਦਾ ਚਿਤਰਨ ਅਤੇ ਸਾਹਿਤ ਦੇ ਫ਼ਿਲਮ ਅਤੇ ਚਿੱਤਰਕਾਰੀ ਰਾਹੀਂ ਰੂਪਾਂਤਰਨ ਬਾਰੇ ਚਰਚਾ ਕਰਨਗੇ¢ ਇਹ ਕÏਮਾਂਤਰੀ ਪੁਸਤਕ ਮੇਲਾ 21 ਅਪ੍ਰੈਲ ਤੋਂ 4 ਮਈ ਤੱਕ ਕੋਲੰਬੀਆ ਦੇ ਬਗੋਤਾ ਸ਼ਹਿਰ ਵਿਖੇ ਲੱਗ ਰਿਹਾ ਹੈ¢ ਜ਼ਿਕਰਯੋਗ ਹੈ ਕਿ ਸਵਰਨਜੀਤ ਸਵੀ 16 ਪੁਸਤਕਾਂ ਪੰਜਾਬੀ ਕਵਿਤਾ ਅਤੇ ਸਾਹਿਤ ਦੀ ਝੋਲੀ ਪਾ ਚੁੱਕੇ ਹਨ, ਜਿਨ੍ਹਾਂ ਵਿਚੋਂ ਉਨ੍ਹਾਂ ਦੀ ਚਰਚਿਤ ਪੁਸਤਕ 'ਮਨ ਦੀ ਚਿੱਪ' ਨੂੰ ਸਾਲ 2023 ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ¢ ਉਹ 2024 ਵਿਚ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਚੁਣੇ ਗਏ¢ ਉਨ੍ਹਾਂ ਦੇ ਕਾਵਿ ਸੰਗ੍ਰਹਿ ਅਵੱਗਿਆ, ਕਾਮੇਸ਼ਵਰੀ, ਆਸ਼ਰਮ, ਮਾਂ, ਊਰੀ ਅਤੇ ਉਦਾਸੀ ਦਾ ਲਿਬਾਸ ਬਹੁਤ ਮਕਬੂਲ ਹਨ¢ ਹਾਲ ਹੀ ਵਿਚ ਉਨ੍ਹਾਂ ਦਾ ਨਵਾਂ ਕਾਵਿ ਸੰਗ੍ਰਹਿ 'ਨਾਚ' ਪ੍ਰਕਾਸ਼ਿਤ ਹੋਇਆ ਹੈ¢

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਕਰਵਾਇਆ ਸਾਲਾਨਾ ਕਨਵੋਕੇਸ਼ਨ ਸਮਾਰੋਹ <br/> ਅਗਲੀ ਖ਼ਬਰ ਕਾਰੋਬਾਰੀ ਪਾਸੋਂ ਇਕ ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਕੇਸ ਦਰਜ <br/>
Ad Position 24