ਇਆਲੀ/ਥਰੀਕੇ, 25 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ 'ਵਾਰਸ ਪੰਜਾਬ ਦੇ' ਵਲੋਂ ਪੰਥਕ ਏਕਤਾ ਲਈ ਕੀਤੇ ਗੱਠਜੋੜ ਤੋਂ ਬਾਅਦ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਅੱਠ ਮੈਂਬਰੀ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਸਰਬਸੰਮਤੀ ਨਾਲ ਕਨਵੀਨਰ ਲਗਾਏ ਜਾਣ ਨਾਲ ਪੰਜਾਬ ਅੰਦਰ ਇਕ ਨਵੇਂ ਦੌਰ ਦੀ ਸ਼ੁਰੂਆਤ ਹੈ, ਜੋ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਲੋਕਾਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਕਰਨ ਵਿਚ ਸਹਾਈ ਹੋਵੇਗਾ | ਇਸ ਵੇਲੇ ਵਿਧਾਇਕ ਇਆਲੀ ਪੰਜਾਬ ਵਾਸੀਆਂ ਦੀ ਪਹਿਲੀ ਪਸੰਦ ਬਣ ਕੇ ਉਭਰ ਰਹੇ ਹਨ | ਉਨ੍ਹਾਂ ਦੀ ਇਸ ਨਿਯੁਕਤੀ ਦਾ ਹਰ ਪਾਸੇ ਤੋਂ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਥਰੀਕੇ ਵਾਸੀ ਸੀਨੀ. ਅਕਾਲੀ ਆਗੂ ਅਤੇ ਇਆਲੀ ਸਮਰਥਕ ਧਨਵੰਤ ਸਿੰਘ ਥਰੀਕੇ ਨੇ ਕਿਹਾ ਕਿ ਹਲਕਾ ਗਿੱਲ ਦੇ ਲੋਕ ਕਨਵੀਨਰ ਮਨਪ੍ਰੀਤ ਸਿੰਘ ਇਆਲੀ ਅਤੇ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਜਲਦ ਹੀ ਹਲਕੇ ਵਿਚ ਰਾਜਨੀਤਿਕ ਗਤੀਵਿਧੀਆਂ ਸ਼ੁਰੂ ਕਰਕੇ ਪਾਰਟੀ ਦਾ ਮੁੱਖ ਏਜੰਡਾ ਘਰ-ਘਰ ਪਹੁੰਚਦਾ ਕਰਕੇ ਲੋਕਾਂ ਨੂੰ ਇਕ ਪਲੇਟਫਾਰਮ 'ਤੇ ਇਕੱਠਿਆਂ ਕਰਨ ਲਈ ਲਾਮਬੰਦ ਕਰਨਗੇ |