14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਫ਼ਤਹਿਗੜ੍ਹ ਚੂੜੀਆਂ ਵਿਖੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ ਪੈਦਲ ਮਾਰਚ <br/>

Ad Position 21
No active advertisement
ਅਜੀਤ ਡੈਸਕ 26-04-2026
ਫ਼ਤਹਿਗੜ੍ਹ ਚੂੜੀਆਂ­ 25 ਅਪ੍ਰੈਲ (ਐੱਸ.ਐੱਸ. ਫੁੱਲ)- ਫ਼ਤਹਿਗੜ੍ਹ ਚੂੜੀਆਂ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਹਲਕਾ ਇੰਚਾਰਜ ਭਾਈ ਜੁਗਰਾਜ ਸਿੰਘ ਦੀ ਅਗਵਾਈ 'ਚ ਭਾਈ ਅੰਮਿ੍ਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਵਿਸ਼ਾਲ ਪੈਦਲ ਮਾਰਚ ਕੱਢਿਆ ਗਿਆ | ਇਸ ਮੌਕੇ ਭਾਈ ਜੁਗਰਾਜ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਫ਼ਤਹਿਗੜ੍ਹ ਚੂੜੀਆਂ ਦੀਆਂ ਦੁਕਾਨਾਂ 'ਤੇ ਜਾ ਕੇ ਲੋਕਾਂ ਨੂੰ ਦੱਸਿਆ ਕਿ ਭਾਈ ਅੰਮਿ੍ਤਪਾਲ ਸਿੰਘ 'ਤੇ ਲੱਗੀ ਐਨ.ਐਸ.ਏ. ਵੀ ਹਟਾ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ ਭਾਈ ਅੰਮਿ੍ਤਪਾਲ ਸਿੰਘ ਦੀ ਰਿਹਾਈ ਦੀ ਜ਼ੋਰਦਾਰ ਮੰਗ ਕੀਤੀ | ਇਸ ਮੌਕੇ ਇਕਬਾਲ ਸਿੰਘ ਫ਼ਤਹਿਗੜ੍ਹ, ਅਮਨ ਮਸੀਹ, ਅੰਮਿ੍ਤਪਾਲ ਸਿੰਘ ਚੰਦੂਸੂਜਾ, ਮੇਜਰ ਸਿੰਘ ਵੀਲ੍ਹਾ, ਹਰਜੋਤ ਸਿੰਘ ਨਾਸਰਕੇ, ਲਾਲੀ ਫ਼ਤਹਿਗੜ੍ਹ, ਸੱਤੀ ਕਾਲਾ ਅਫਗਾਨਾ, ਇੰਦਰਜੀਤ ਸਿੰਘ ਸੱਗੂ, ਨਵਜੋਤ ਸਿਘ ਕਾਲਾ ਅਫਗਾਨਾ, ਨਿਸ਼ਾਨ ਸਿੰਘ ਫੱਤੇਵਾਲ, ਇੰਦਰਜੀਤ ਸਿੰਘ ਬੋਪਾਰਾਏ, ਭਰਪੂਰ ਸਿੰਘ ਹੈਪੀ ਲਾਲਾਨੰਗਲ, ਮਾਣਾ ਕਾਹਲੋਂ, ਕੁਲਦੀਪ ਸਿੰਘ ਫ਼ਤਹਿਗੜ੍ਹ, ਦਿਲਬਾਗ ਸਿੰਘ, ਪਰਮਜੀਤ ਸਿੰਘ ਅਕਰਪੁਰ, ਹਰਪ੍ਰੀਤ ਸਿੰਘ ਲੰਗਰਵਾਲ, ਸਵਿੰਦਰ ਸਿੰਘ ਜਾਂਗਲਾ, ਸ਼ਮਸ਼ੇਰ ਸਿੰਘ ਧੀਵਾਨ, ਹਰਜੀਤ ਸਿੰਘ, ਧੀਵਾਨ ਭਰਵਰ ਲਾਲਾਨੰਗਲ, ਮੇਜਰ ਅਲੀਵਾਲ ਜੱਟਾਂ, ਹੈਪੀ ਪਿੰਡੀ, ਮਨਦੀਪ ਸਿੰਘ ਛਿਛਰੇਵਾਲ, ਸੁਖਵਿੰਦਰ ਸਿੰਘ ਘਣੀਏ-ਕੇ-ਬਾਂਗਰ, ਦਲਜੀਤ ਸਿੰਘ ਬੱਦੋਵਾਲ, ਹਰਜੋਤ ਸਿੰਘ ਨਾਸਰਕੇ, ਗੁਰਜੀਤ ਸਿੰਘ ਅਹਿਮਦਾਬਾਦ, ਗੁਰਪ੍ਰੀਤ ਸਿੰਘ ਕੋਟ ਖਜਾਨਾ, ਬਲਵਿੰਦਰ ਸਿੰਘ ਦਾਬਾਂਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇਆਲੀ ਨੂੰ ਕਨਵੀਨਰ ਲਗਾਏ ਜਾਣ ਨਾਲ ਪੰਜਾਬ 'ਚ ਨਵੇਂ ਦੌਰ ਦੀ ਸ਼ੁਰੂਆਤ-ਧਨਵੰਤ ਥਰੀਕੇ <br/> ਅਗਲੀ ਖ਼ਬਰ ਫ਼ੈਕਟਰੀ ਵਰਕਰ ਦੇ ਕਤਲ ਦੇ ਮਾਮਲੇ ਵਿਚ ਲੋੜੀਂਦਾ ਨੌਜਵਾਨ ਕਾਬੂ <br/>
Ad Position 24