15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਅਣ-ਐਲਾਨੇ ਬਿਜਲੀ ਕੱਟਾਂ ਨੇ ਕਾਰੋਬਾਰੀਆਂ ਦੇ ਮੱਥੇ 'ਤੇ ਲਿਆਂਦੀਆਂ ਚਿੰਤਾ ਦੀਆਂ ਲਕੀਰਾਂ <br/>

Ad Position 21
No active advertisement
ਅਜੀਤ ਡੈਸਕ 26-04-2026
ਲੁਧਿਆਣਾ, 25 ਅਪ੍ਰੈਲ (ਜਤਿੰਦਰ ਭੰਬੀ)-ਪਾਵਰਕਾਮ ਵਲੋਂ ਗਰਮੀ ਦੀ ਸ਼ੁਰੂਆਤ ਹੁੰਦਿਆਂ ਹੀ ਅਣ-ਐਲਾਨੇ ਬਿਜਲੀ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨੂੰ ਦੇਖਦੇ ਹੋਏ ਕਾਰੋਬਾਰੀਆਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ | ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਪਾਵਰਕਾਮ 'ਤੇ ਅਖਾਣ ਪੂਰੀ ਤਰ੍ਹਾਂ ਨਾਲ ਢੁੱਕਦਾ ਹੈ ਕਿ 'ਕੋਹ ਨਾ ਚੱਲੀ ਬਾਬਾ ਤਿਹਾਈ' ਕਿਉਂਕਿ ਗਰਮੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਬਿਜਲੀ ਦੇ ਲੱਗਣ ਵਾਲੇ ਕੱਟਾਂ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨੂੰ ਲੈ ਕੇ ਕਾਰੋਬਾਰੀਆਂ ਦਾ ਮੰਨਣਾ ਕਿ ਬਿਜਲੀ ਦੀ ਖਪਤ ਵਧਣ ਕਰਕੇ ਬਿਜਲੀ ਦੀ ਕਿੱਲਤ ਨਾਲ ਹਰ ਵਰੇ੍ਹ ਹੀ ਨਜਿੱਠਣਾ ਪੈਂਦਾ ਹੈ, ਪਰ ਸਮੇਂ ਤੋਂ ਪਹਿਲਾਂ ਵਗੈਰ ਸੂਚਿਤ ਕੀਤੇ ਲਗਾਏ ਜਾਣ ਵਾਲੇ ਬਿਜਲੀ ਦੇ ਕੱਟ ਕਾਰੋਬਾਰੀਆਂ ਨੂੰ ਰੜਕ ਰਹੇ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਹਾਲੇ ਤਾਂ ਗਰਮੀ ਦੀ ਸ਼ੁਰੂਆਤ ਹੀ ਹੋਈ ਹੈ, ਬਿਜਲੀ ਦੇ ਕੱਟਾਂ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਉਦਯੋਗ ਪਹਿਲਾਂ ਕਈ ਕਿਸਮ ਦੀਆਂ ਮੁਸ਼ਕਿਲਾਂ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ, ਉਲਟਾ ਆਏ ਦਿਨ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਉਨ੍ਹਾਂ ਦੀਆਂ ਜੇਬਾਂ 'ਤੇ ਵਾਧੂ ਭਾਰ ਸਮੇਂ ਤੋਂ ਪਹਿਲਾਂ ਹੀ ਪੈਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਬਿਜਲੀ ਦੇ ਕੱਟ ਲੱਗ ਜਾਣ ਤੋਂ ਬਾਅਦ ਘੰਟਿਆਂ ਬੱਧੀ ਜਨਰੇਟਰ ਚਲਾਉਣਾ ਪੈਂਦਾ ਹੈ |
ਬਿਜਲੀ ਦੇ ਕੱਟ ਪਾ ਰਹੇ ਨੇ ਉਦਯੋਗ 'ਤੇ ਪ੍ਰਭਾਵ-ਵਿਸ਼ਵਕਰਮਾ
ਫੈਡਰੇਸ਼ਨ ਆਫ਼ ਐਮ.ਐਸ.ਐਮ.ਈ. ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਵਿਸ਼ਵਕਰਮਾ ਇੰਡਸਟਰੀ ਦੇ ਪ੍ਰਬੰਧ ਨਿਰਦੇਸ਼ਕ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਗਰਮੀ ਦੀ ਸ਼ੁਰੂਆਤ ਹੁੰਦਿਆਂ ਹੀ ਬਿਜਲੀ ਦੇ ਲੱਗਣ ਵਾਲੇ ਕੱਟਾਂ ਨੇ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਹੀ ਨਹੀਂ ਬਲਕਿ ਹੈਰਾਨ ਵੀ ਕਰ ਰਹੇ ਹਨ, ਜੇਕਰ ਗਰਮੀ ਦੀ ਸ਼ੁਰੂਆਤ 'ਤੇ ਹੀ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਤਾਂ ਆਉਣ ਵਾਲੇ ਸਮੇਂ 'ਚ ਕਾਰੋਬਾਰੀਆਂ ਦਾ ਰੱਬ ਹੀ ਰਾਖਾ, ਕਿਉਂਕਿ ਕਾਰੋਬਾਰ ਤਾਂ ਪਹਿਲਾਂ ਹੀ ਬੰਦ ਹੋਣ ਦੀ ਕਾਗਾਰ 'ਤੇ ਖੜੇ ਹਨ |
ਬਿਜਲੀ ਦੇ ਕੱਟਾਂ ਕਾਰਨ ਉਦਯੋਗਪਤੀ ਢਾਹਡੇ ਪ੍ਰੇਸ਼ਾਨ-ਢਾਂਡਾ
ਚੈਂਬਰ ਆਫ਼ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਢਾਂਡਾ ਨੇ ਕਿਹਾ ਕਿ ਆਏ ਦਿਨ ਲੱਗਣ ਵਾਲੇ ਬਿਜਲੀ ਦੇ ਕੱਟਾਂ ਨੇ ਕਾਰੋਬਾਰੀਆਂ ਦੇ 'ਨੱਕ ਵਿਚ ਦਮ' ਕੀਤਾ ਪਿਆ ਹੈ | ਉਨ੍ਹਾਂ ਮੰਗ ਕੀਤੀ ਕਿ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਪਾਵਰਕਾਮ ਨੂੰ ਚਾਹੀਦਾ ਕਿ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ, ਤਾਂ ਕਿ ਕਾਰੋਬਾਰੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਜਿੱਥੇ ਸਨਅਤ ਇਕਾਈਆਂ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ, ਉਥੇ ਹੀ ਵੱਖ ਵੱਖ ਟੈਕਸਾਂ ਦੇ ਰੂਪ ਵਿਚ ਸਰਕਾਰ ਨੂੰ ਮਾਲੀਏ ਵਿਚ ਵੀ ਯੋਗਦਾਨ

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਰਾਜਸ਼੍ਰੀ ਵਿਸਾਖੀ ਮਰਸੀਡੀਜ਼ ਸਪੈਸ਼ਲ ਲਾਟਰੀ ਡਰਾਅ ਲਈ ਕੁਝ ਹੀ ਦਿਨ ਬਾਕੀ <br/>
Ad Position 24