ਲੁਧਿਆਣਾ, 28 ਅਪ੍ਰੈਲ (ਡਾ. ਤਰਲੋਚਨ ਸਿੰਘ)-ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਦੇ ਨੌਜਵਾਨ ਸਪੁੱਤਰ ਮਨਜੋਤ ਸਿੰਘ (38) ਦਾ ਅਚਾਨਕ ਅੱਜ ਦੇਹਾਂਤ ਹੋ ਗਿਆ | ਉਹ ਆਪਣੇ ਪਿੱਛੇ ਇੱਕ ਬੇਟਾ ਤੇ ਇੱਕ ਬੇਟੀ ਛੱਡ ਗਿਆ ਹੈ | ਉਕਤ ਜਾਣਕਾਰੀ ਦਿੰਦੇ ਹੋਏ ਪਾਲੀ ਦੇਤਵਾਲੀਆ ਦੇ ਭਤੀਜੇ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਮਨਜੋਤ ਸਿੰਘ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ | ਉਨਾਂ ਦੱਸਿਆ ਕਿ ਸਵ: ਮਨਜੋਤ ਸਿੰਘ ਦਾ ਅੰਤਿਮ ਸੰਸਕਾਰ 29 ਅਪ੍ਰੈਲ, ਦਿਨ ਬੁੱਧਵਾਰ ਨੂੰ ਸਵੇਰੇ 10.30 ਵਜੇ ਉਨਾਂ ਦੇ ਪਿੰਡ ਦੇਤਵਾਲ ਵਿਖੇ ਕੀਤਾ ਜਾਵੇਗਾ | ਇਸ ਮੌਕੇ ਪਾਲੀ ਦੇਤਵਾਲੀਆ ਤੇ ਉਸ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਜਸਵੰਤ ਸੰਦੀਲਾ, ਮੁਹੰਮਦ ਸਦੀਕ, ਜਗਦੇਵ ਖਾਨ, ਪ੍ਰਗਟ ਖਾਨ, ਸੰਧੇ ਸੁਖਬੀਰ, ਸੁਲੱਖਣ ਸਿੰਘ ਮਹਿਮੀ, ਰਾਕੇਸ਼ ਕੁਮਾਰ ਮੱਖੀ, ਰਣਜੀਤ ਮਣੀ, ਬਲਬੀਰ ਮਾਨ, ਕਰਨੈਲ ਸਿਵੀਆ, ਅਨਿਲ ਫਤਿਹਗੜ ਜੱਟਾਂ, ਅਮਰ ਫੁੱਲਾਂਵਾਲ, ਬਲਤੇਜ ਸਰਾਂ, ਅਮਰੀਕ ਸਿੰਘ ਤਲਵੰਡੀ, ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸਾਹਿਤਕ ਸਕੱਤਰ ਡਾ. ਹਰੀ ਸਿੰਘ ਜਾਚਕ, ਡਾ. ਗੁਰਚਰਨ ਕੌਰ ਕੋਚਰ, ਡਾ. ਗੁਲਜਾਰ ਪੰਧੇਰ, ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਮਲਕੀਤ ਮੰਗਾ, ਸੁੱਖ ਚਮਕੀਲਾ, ਪ੍ਰਭ ਕਿਰਨ ਸਿੰਘ, ਭੰਗੜਾ ਕੋਚ ਹਰਜੀਤ ਸਿੰਘ ਸੈਣੀ ਨੇ ਇਸ ਨੂੰ ਅਸਹਿ ਤੇ ਅਕਹਿ ਦੁੱਖ ਦੱਸਦੇ ਹੋਏ ਪਾਲੀ ਦੇਤਵਾਲੀਆ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ |